ਸ਼ੈਰੀ ਮਾਨ ਕੋਲੋਂ ਮਨੀ ਲਾਂਡਰਿੰਗ ਐਕਟ ਤਹਿਤ ਹੋਵੇਗੀ ਪੁੱਛਗਿੱਛ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬੀ ਗਾਇਕ ਸ਼ੈਰੀ ਮਾਨ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸੰਮਨ ਭੇਜਿਆ ਹੈ। ਇਸ ਵਿੱਚ ਸ਼ੈਰੀ ਨੂੰ 4 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਮੁਹਾਲੀ ਦੀ ਇੱਕ ਇਮੀਗ੍ਰੇਸ਼ਨ ਕੰਪਨੀ ਉੱਤੇ ਛਾਪੇਮਾਰੀ ਵਕਤ ਈ.ਡੀ. ਨੂੰ ਇੱਕ ਡਾਇਰੀ ਮਿਲੀ ਸੀ, ਜਿਸ ਵਿੱਚ ਸ਼ੈਰੀ ਮਾਨ ਦੇ ਨਾਮ ਅੱਗੇ ਲੱਖਾਂ ਰੁਪਏ ਦਾ ਹਿਸਾਬ ਲਿਖਿਆ ਗਿਆ ਹੈ।
ਇਸ ਲਈ ਈਡੀ ਵੱਲੋਂ ਮਨੀ ਲਾਂਡਰਿੰਗ ਐਕਟ ਤਹਿਤ ਸ਼ੈਰੀ ਤੋਂ ਪੁਛੱਗਿੱਛ ਕੀਤੀ ਜਾਣੀ ਹੈ। ਖਾਸ ਗੱਲ ਇਹ ਹੈ ਕਿ ਸ਼ੈਰੀ ਇਸ ਇਮੀਗ੍ਰੇਸ਼ਨ ਕੰਪਨੀ ਦਾ ਬਰੈਂਡ ਅੰਬੈਸਡਰ ਵੀ ਹੈ। ਸ਼ੈਰੀ ਮਾਨ ਨੂੰ ਈਡੀ ਨੇ ਪਹਿਲਾਂ ਦਸਤੀ ਸੰਮਨ ਭੇਜਿਆ ਸੀ, ਜਿਹੜਾ ਕਿ ਘਰ ਵਿੱਚ ਕਿਸੇ ਨੇ ਰਿਸੀਵ ਨਹੀਂ ਕੀਤਾ ਸੀ। ਇਸ ਤੋਂ ਬਾਅਦ ਈਡੀ ਨੇ ਡਾਕ ਰਾਹੀਂ ਸੰਮਨ ਭੇਜ ਕੇ 4 ਜਨਵਰੀ ਪੇਸ਼ ਹੋਣ ਲਈ ਕਿਹਾ ਹੈ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …