ਪੰਜਾਬ ਸਰਕਾਰ ਦਾ ਪੁਤਲਾ ਸਾੜਨ ਸਮੇਂ ਵਾਪਰੀ ਘਟਨਾ
ਬਠਿੰਡਾ : ਬਠਿੰਡਾ ਵਿੱਚ ਇੱਕ ਈਜੀਐਸ ਅਧਿਆਪਕ ਨੇ ਖ਼ੁਦ ਨੂੰ ਅੱਗ ਹਵਾਲੇ ਕਰ ਦਿੱਤਾ। ਅਧਿਆਪਕ ਨੂੰ ਗੰਭੀਰ ਹਾਲਤ ਵਿੱਚ ਫਰੀਦਕੋਟ ਰੈਫਰ ਕੀਤਾ ਗਿਆ ਹੈ। ਅਧਿਆਪਕ ਦੀ ਪਛਾਣ ਸਮਰਜੀਤ ਸਿੰਘ ਮਾਨਸਾ ਵਜੋਂ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਐਸਐਸਪੀ ਬਠਿੰਡਾ ਸਿਵਲ ઠਹਸਪਤਾਲ ਪੁੱਜ ਗਏ, ਜਿੱਥੇ ਪੁਲਿਸ ਅਫਸਰਾਂ ਅਤੇ ਡਾਕਟਰਾਂ ਦਰਮਿਆਨ ਤਲਖ਼ਕਲਾਮੀ ਹੋ ਗਈ। ਪੁਲਿਸ ਅਫ਼ਸਰਾਂ ਦੇ ਰੋਹਬ ਝਾੜਨ ਤੋਂ ਖ਼ਫ਼ਾ ਡਾਕਟਰਾਂ ਨੇ ਹਸਪਤਾਲ ਵਿਚ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਜਾਣਕਾਰੀ ਅਨੁਸਾਰ ਬੁੱਧਾਰ ਨੂੰ ਦੁਪਹਿਰ ਸਮੇਂ ਈਜੀਐਸ ਅਧਿਆਪਕ ਸਥਾਨਕ ਫੌਜੀ ਚੌਕ ਵਿੱਚ ਸਰਕਾਰ ਦਾ ਪੁਤਲਾ ਸਾੜ ਰਹੇ ਸਨ ਕਿ ਸਮਰਜੀਤ ਅੱਗ ਵਿੱਚ ਕੁੱਦ ਪਿਆ। ਮੌਕੇ ‘ਤੇ ਹਾਜ਼ਰ ਪੁਲਿਸ ਦੇ ਥਾਣੇਦਾਰ ਅਤੇ ਇੱਕ ਹੌਲਦਾਰ ਨੇ ਕੰਬਲ ਆਦਿ ਸੁੱਟ ਕੇ ਅੱਗ ਬੁਝਾਈ। ਜ਼ਿਕਰਯੋਗ ਹੈ ਕਿ ਸ਼ਹੀਦ ਕਿਰਨਜੀਤ ਕੌਰ ਈਜੀਐਸ/ਏਆਈਈ/ਐਸਟੀਆਰ ਅਧਿਆਪਕ ਯੂਨੀਅਨ ਦੀ ਅਗਵਾਈ ਵਿੱਚ ਸੈਂਕੜੇ ਅਧਿਆਪਕਾਂ ਨੇ ਇੱਥੋਂ ਦੀ ਗੋਲ ਡਿੱਗੀ ਲਾਗੇ 6 ਨਵੰਬਰ ਤੋਂ ਸੰਘਰਸ਼ ਵਿੱਢਿਆ ਹੋਇਆ ਹੈ। ਅੱਗ ਵਿੱਚ ਝੁਲਸੇ ਸਮਰਜੀਤ ਸਿੰਘ ਸਮੇਤ ਤਿੰਨ ਅਧਿਆਪਕ ਪਾਣੀ ਵਾਲੀ ਟੈਂਕੀ ਉਪਰ ਚੜ੍ਹੇ ਹੋਏ ਸਨ। ਇਹ ਅਧਿਆਪਕ ਪਹਿਲਾਂ ਵੀ ਆਤਮ ਹੱਤਿਆ ਦੀ ਕੋਸ਼ਿਸ਼ ਕਰ ਚੁੱਕੇ ਹਨ। ਇਸ ਯੂਨੀਅਨ ਦਾ ਇੱਕ ਵਫ਼ਦ ਮੁੱਖ ਮੰਤਰੀ ਨਾਲ ਚੰਡੀਗੜ੍ਹ ਮੀਟਿੰਗ ਕਰਨ ਗਿਆ ਹੋਇਆ ਸੀ। ਸਮਰਜੀਤ ਨੇ ਕਿਸੇ ਨੂੰ ਭਿਣਕ ਨਾ ਪੈਣ ਦਿੱਤੀ ਅਤੇ ਉਸ ਨੇ ਆਪਣੇ ਉਪਰ ਪਹਿਲਾਂ ਹੀ ਪੈਟਰੋਲ ਛਿੜਕ ਲਿਆ। ਜਦੋਂ ਪੁਤਲਾ ਸਾੜਿਆ ਜਾ ਰਿਹਾ ਸੀ ਤਾਂ ਉਹ ਅੱਗ ਵਿੱਚ ਕੁੱਦ ਪਿਆ। ਘਟਨਾ ਮਗਰੋਂ ਪੀੜਤ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ। ਹਸਪਤਾਲ ਦੇ ਡਾਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਸਮਰਜੀਤ ਸਿੰਘ ਦਾ ਮੂੰਹ, ਹੱਥ ਅਤੇ ਗਰਦਨ ਝੁਲਸੇ ਹੋਏ ਹਨ ਅਤੇ ਉਸ ਦੀ ਹਾਲਤ ਗੰਭੀਰ ਹੋਣ ਕਰਕੇ ਮਰੀਜ਼ ਨੂੰ ਮੈਡੀਕਲ ਹਸਪਤਾਲ ਫਰੀਦਕੋਟ ਰੈਫਰ ਕੀਤਾ ਗਿਆ ਹੈ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …