ਬਰੈਂਪਟਨ/ਬਿਊਰੋ ਨਿਊਜ਼
ਲੰਘੇ ਦਿਨ ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਦੀ ਮੀਟਿੰਗ ਭੁਪਿੰਦਰ ਸਿੰਘ ਘਟੌੜਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਬਹੁ ਗਿਣਤੀ ਵਿਚ ਕਾਰਜਕਾਰੀ ਦੇ ਮੈਂਬਰ ਸ਼ਾਮਲ ਹੋਏ। ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਪਹਿਲੀ ਪਾਤਸ਼ਾਹੀ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਰਾਮਗੜ੍ਹੀਆ ਭਵਨ ਦੀ ਨਵੀਂ ਬਿਲਡਿੰਗ ઠਜੋ ਕਿ ਸਟੀਲ ਅਤੇ ਟੋਰਬ੍ਰਮ 7956 #09 ‘ਤੇ ਸਥਿੱਤ ਹੈ, ਵਿਖੇ ਬਹੁਤ ਹੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਜਾਵੇਗਾ। ઠਜਿਸ ਵਿਚ ਸਾਰੇ ਪਰਿਵਾਰਾਂ ਨੂੰ ਬੱਚਿਆਂ ਸਮੇਤ ਸ਼ਾਮਲ ਹੋਣ ਲਈ ਅਪੀਲ ਕੀਤੀ ਜਾਂਦੀ ਹੈ। ਪ੍ਰਕਾਸ਼ ਉਤਸਵ ਦੀ ਖੁਸ਼ੀ ਵਿੱਚ ਬੱਚਿਆਂ ਨੂੰ ਗਿਫਟ ਵੀ ਦਿੱਤੇ ਜਾਣਗੇ। ਪ੍ਰੋਗਰਾਮ ਅਨੁਸਾਰ ਸ਼ਨੀਵਾਰ 4 ਨਵੰਬਰ ਦੀ ਸ਼ਾਮ ਦੇ 5 ਵਜੇ ਤੋਂ ਰਾਤ ਨੂੰ 10 ਵਜੇ ਤੱਕ ਗੁਰਬਾਣੀ ਦੇ ਪ੍ਰਵਾਹ ਚਲਣਗੇ। ਕੀਰਤਨ ,ਢਾਡੀ ਵਾਰਾਂ, ਗੁਰੂ ਸਾਹਿਬ ਦੀ ਉਪਮਾ ਤੇ ਗਾਇਨ ਗਾਇਆ ਜਾਵੇਗਾ। ਇਸ ਪ੍ਰੋਗਰਾਮ ਵਿਚ ਟੋਰਾਂਟੋ ਵਿਖੇ, ਭਾਰਤ ਦੇ ਕੌਂਸਲਰ ਜਨਰਲ ਦਿਨੇਸ਼ ਭਾਟੀਆ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਣਗੇ। ਇਸ ਮੀਟਿੰਗ ਵਿਚ ઠਦਲਜੀਤ ਸਿੰਘ ਗੈਦੂ, ਜਰਨੈਲ ਸਿੰਘ ਮਠਾੜੂ, ਮਹਿੰਦਰ ਸਿੰਘ ਕੁੰਦੀ, ਮੱਖਣ ਸਿੰਘ ਰਿਐਤ, ਭੁਪਿੰਦਰ ਸਿੰਘ ਸੀਰਾ, ਹਰਜਿੰਦਰ ਸਿੰਘ ਝੀਤੇ, ਬਲਜਿੰਦਰ ਸਿੰਘ ਜਗਦੇਉ, ਕੁਲਦੀਪ ਸਿੰਘ ਘਟੌੜਾ, ਰਵਿੰਦਰ ਸਿੰਘ ਰੂਪਰਾਏ, ਹਰਮੀਤ ਸਿੰਘ ਗੈਦੂ ਅਤੇ ਕੁਲਦੀਪ ਸਿੰਘ ਕਲਸੀ ਜੋ ਕਿ ਪੰਜਾਬ ਤੋਂ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ ਅਤੇ ਹੋਰ ਮੈਂਬਰ ਸ਼ਾਮਲ ਹੋਏ। ਸਾਰੇ ਮੈਂਬਰ ਸਾਹਿਬਾਨਾਂ ਨੂੰ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਸਾਰੇ ਪਰਿਵਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸੇਵਾ ਵਿਚ ਹਿੱਸਾ ਪਾਓ ਤੇ ਗੁਰੂ ਸਾਹਿਬ ઠਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਧੇਰੇ ਜਾਣਕਾਰੀ ਲਈ ਦਲਜੀਤ ਸਿੰਘ ਗੈਦੂ ਨੂੰ 416 305 9878 ઠਸੰਪਰਕ ਕੀਤਾ ਜਾ ਸਕਦਾ ਹੈ।