ਬਰੈਂਪਟਨ : ਗੋਰ ਸੀਨੀਅਰ ਕਲੱਬ ਬਰੈਂਪਟਨ ਨੇ ਮਿਤੀ 30 ਜੁਲਾਈ 2022 ਨੂੰ ਰਿਵਰਸਟੋਨ ਕਮਿਊਨਿਟੀ ਸੈਂਟਰ ਵਿਖੇ ਸਵੀਪ ਦਾ ਤਾਸ਼ ਦਾ ਟੂਰਨਾਮੈਂਟ ਕਰਵਾਇਆ, ਜਿਸ ਵਿਚ 36 ਟੀਮਾਂ ਪਹੁੰਚੀਆਂ। ਟਾਈਆਂ ਪਾਉਣ ਤੋਂ ਬਾਅਦ 12 ਵਜੇ ਮੁਕਾਬਲੇ ਸ਼ੁਰੂ ਹੋਏ। ਇਹ ਮੁਕਾਬਲੇ 5 ਵਜੇ ਸ਼ਾਮ ਤੱਕ ਚੱਲਦੇ ਰਹੇ। ਇਸ ਮੌਕੇ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬ ਦੇ ਪ੍ਰਧਾਨ ਜੰਗੀਰ ਸਿੰਘ ਸੈਂਮਬੀ ਅਤੇ 9-10 ਵਾਰਡ ਦੇ ਸਕੂਲ ਟਰੱਸਟੀ ਦੇ ਕੈਂਡੀਡੇਟ ਸਤਪਾਲ ਜੌਹਲ ਉੋਚੇਚੇ ਤੌਰ ‘ਤੇ ਪਹੁੰਚੇ। ਅਖੀਰ ਵਿਚ ਜੇਤੂਆਂ ਦਾ ਐਲਾਨ ਇਸ ਤਰ੍ਹਾਂ ਕੀਤਾ ਗਿਆ। ਪਹਿਲੇ ਨੰਬਰ ਉਤੇ ਗੁਰਪ੍ਰੀਤ ਸਿੰਘ ਤੂਰ, ਪਾਲਾ ਖਾਨ ਰਹੇ। ਦੂਜੇ ਨੰਬਰ ‘ਤੇ ਰਣਜੀਤ ਸਿੰਘ, ਤੇਜਾ ਸਿੰਘ ਰਹੇ। ਤੀਜੇ ਨੰਬਰ ਉਤੇ ਜੋਗਿੰਦਰ ਸਿੰਘ ਬੈਂਸ, ਦਰਵਾਰਾ ਸਿੰਘ ਰਹੇ। ਚੌਥੇ ਨੰਬਰ ਉਤੇ ਜਗੀਰ ਸਿੰਘ, ਬਲਦੇਵ ਸਿੰਘ ਰਹੇ। ਜੇਤੂਆਂ ਨੂੰ ਨਕਦ ਅਤੇ ਕੱਪਾਂ ਨਾਲ ਸਨਮਾਨਿਤ ਕੀਤਾ ਗਿਆ। ਇਨਾਮ ਜੰਗੀਰ ਸਿੰਘ ਸੈਂਮਬੀ ਅਤੇ ਗੋਰ ਕਲੱਬ ਦੇ ਚੇਅਰਮੈਨ ਗੁਰਦੇਵ ਸਿੰਘ ਜੌਹਲ ਨੇ ਵੰਡੇ। ਇਸ ਟੂਰਨਾਮੈਂਟ ਦੇ ਪ੍ਰਬੰਧ ਲਈ ਮਨਜੀਤ ਸਿੰਘ ਢੇਸੀ, ਨਛੱਛਰ ਸਿੰਘ ਧਾਲੀਵਾਲ, ਅਮਰੀਕ ਸਿੰਘ ਕੁਮਰੀਆ, ਝਲਮਣ ਸਿੰਘ ਤੇ ਸ਼ਲਿੰਦਰ ਸਿੰਘ ਨੇ ਯੋਗਦਾਨ ਪਾਇਆ। ਖਾਣ ਪੀਣ ਦਾ ਖੁੱਲ੍ਹਾ ਪ੍ਰਬੰਧ ਸੀ। ਅੰਤ ਵਿਚ ਸਾਰੀਆਂ ਟੀਮਾਂ ਦਾ ਧੰਨਵਾਦ ਕੀਤਾ ਗਿਆ।
Check Also
‘ਏਕਮ ਸਾਹਿਤ ਮੰਚ’ ਵੱਲੋਂ ਸੱਤਵੇਂ ਸਲਾਨਾ ਸਮਾਗਮ ਦੌਰਾਨ ਅਦਬੀ ਸ਼ਖ਼ਸੀਅਤਾਂ ਤੇ ਪੰਜਾਬੀ ਕਵੀਆਂ ਨੂੰ ਕੀਤਾ ਗਿਆ ਸਨਮਾਨਿਤ
ਤਿੰਨ ਪੁਸਤਕਾਂ ਲੋਕ-ਅਰਪਿਤ ਕੀਤੀਆਂ ਗਈਆਂ ਅੰਮ੍ਰਿਤਸਰ/ਡਾ. ਝੰਡ : ਲੰਘੇ ਸ਼ਨੀਵਾਰ 12 ਅਪੈਲ ਨੂੰ ‘ਏਕਮ ਸਾਹਿਤ …