ਬਰੈਂਪਟਨ/ਬਿਊਰੋ ਨਿਊਜ਼ : ਹੰਬਰਵੁੱਡ ਸੀਨੀਅਰ ਕਲੱਬ ਵਲੋਂ ਹੰਬਰਵੁੱਡ ਕਮਿਊਨਿਟੀ ਸੈਂਟਰ ਵਿਖੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ। ਕਲੱਬ ਦੇ ਪ੍ਰਧਾਨ ਜੋਗਿੰਦਰ ਸਿੰਘ ਧਾਲੀਵਾਲ, ਚੇਅਰਮੈਨ ਬਚਿੱਤਰ ਸਿੰਘ ਰਾਏ, ਮੀ ਪ੍ਰਧਾਨ ਸਰਵਨ ਸਿੰਘ ਹੇਅਰ, ਗੁਰਮੀਤ ਸਿੰਘ ਬਾਸੀ, ਪਰੀਤਮ ਸਿੰਘ ਮਾਵੀ, ਜਗਵੀਰ ਸਿੰਘ ਸ਼ਾਰਾਵਤ, ਮਹਿੰਦਰ ਸਿੰਘ ਤਲਹਨ, ਰਣਜੀਤ ਸਿੰਘ ਭੁੱਲਰ, ਮਸਾ ਸਿੰਘ ਬਦੇਸ਼ਾ, ਜੋਗਿੰਦਰ ਸਿੰਘ ਚੌਹਾਨ ਅਤੇ ਸਾਰੀ ਕਲੱਬ ਵਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਸਭ ਨੂੰ ਵਧਾਈਆਂ ਦਿੱਤੀਆਂ ਗਈਆਂ। ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ ਅਤੇ ਸਾਰੀ ਲੋਕਾਈ ਨੂੰ ਵਧਾਈਆਂ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …