Breaking News
Home / ਕੈਨੇਡਾ / ਤਿੰਨ ਸਾਲ ਪਹਿਲੋਂ ਤੁਸੀਂ ਮੇਰੀ ਮੇਅਰ ਵਜੋਂ ਚੋਣ ਕੀਤੀ ਸੀ ਤਾਂ ਕਿ ਸਿਟੀ ਹਾਲ ਅੰਦਰਲੀ ਖੜੋਤ ਨੂੰ ਤੋੜਿਆ ਜਾਵੇ ਅਤੇ ਸਮੇਂ ਤੋਂ ਪਛੜ ਚੁੱਕੀ ਸੋਚ ਤੋਂ ਮੁਕਤੀ ਪਾਈ ਜਾਵੇ ਅਤੇ ਮੈਂ ਇਹ ਕੀਤਾ : ਲਿੰਡਾ ਜੈਫਰੇ

ਤਿੰਨ ਸਾਲ ਪਹਿਲੋਂ ਤੁਸੀਂ ਮੇਰੀ ਮੇਅਰ ਵਜੋਂ ਚੋਣ ਕੀਤੀ ਸੀ ਤਾਂ ਕਿ ਸਿਟੀ ਹਾਲ ਅੰਦਰਲੀ ਖੜੋਤ ਨੂੰ ਤੋੜਿਆ ਜਾਵੇ ਅਤੇ ਸਮੇਂ ਤੋਂ ਪਛੜ ਚੁੱਕੀ ਸੋਚ ਤੋਂ ਮੁਕਤੀ ਪਾਈ ਜਾਵੇ ਅਤੇ ਮੈਂ ਇਹ ਕੀਤਾ : ਲਿੰਡਾ ਜੈਫਰੇ

ਬਰੈਂਪਟਨ/ਬਿਊਰੋ ਨਿਊਜ਼ : ਲੋੜ ਅਨੁਸਾਰ ਬਦਲਣਾ ਅਤੇ ਸਮੇਂ ਦੇ ਹਾਣੀ ਹੋਣਾ ਬਹੁਤ ਹੀ ਔਖਾ ਕਾਰਜ ਹੈ ਖਾਸ ਕਰ ਕੇ ਉਨ੍ਹਾਂ ਲਈ ਜਿਹੜੇ ਸਾਲ ਦਰ ਸਾਲ ਇੱਕੋ ਲੀਹ ਉੱਤੇ ਚੱਲਦੇ ਰਹਿਣ ਦੇ ਆਦੀ ਹੋ ਚੁੱਕੇ ਹੋਣ।
ਪਰ ਤੁਸੀਂ ਮੈਨੂੰ ਬਰੈੰਪਟਨ ਦੀ ਮੇਅਰ ਵਜੋਂ ਚੁਣਕੇ ਇਸ ਲਈ ਭੇਜਿਆ ਸੀ ਕਿ ਸਿਟੀ ਹਾਲ ਦੀ ਕਥਨੀ ਅਤੇ ਕਰਨੀ ਵਿੱਚ ਸਮੇਂ ਅਨੁਸਾਰ ਨਵੀਨਤਾ ਲਿਆਂਦੀ ਜਾਵੇ, ਅਤੇ ਅਸੀਂ ਉਹੋ ਹੀ ਕਰ ਰਹੇ ਹਾਂ।
ਹਫਤਿਆਂ ਦੀ ਸੋਚ-ਵਿਚਾਰ ਅਤੇ ਸੰਵਾਦ ਪਿੱਛੋਂ ਅਸੀਂ ਆਪਣਾ 2018 ਦਾ ਬੱਜਟ ਪਾਸ ਕਰ ਦਿੱਤਾ ਹੈ ਂ ਇਹ ਇੱਕ ਅਜੇਹਾ ਬੱਜਟ ਹੈ ਜੋ ਪਹਿਲੋਂ ਦੀ ਦੂਰ-ਦ੍ਰਿਸ਼ਟੀ ਦੀ ਘਾਟ ਦੇ ਸਾਰਿਆਂ ਖਸਾਰਿਆਂ ਨੂੰ ਦੂਰ ਕਰੇਗਾ, ਜਿਨ੍ਹਾਂ ਕਾਰਨ, ਅਸੀਂ ਦਹਾਕਿਆਂ ਤੀਕਰ ਨਕਾਰੇ ਰਹੇ ਤੇ ਪਲੈਨਿੰਗ ਵੀ ਅਜੇਹੀ ਕੀਤੀ ਜਾਂਦੀ ਰਹੀ ਜਿਹੜੀ ਡਿਵੈਲਪਰਾਂ ਦੇ ਮਨ ਭਾਉਂਦੀ ਹੁੰਦੀ ਸੀ ਭਾਵੇਂ ਕਿ ਉਹ ਰਿਹਾਇਸ਼ੀ ਉਸਾਰੀ ਦਾ ਉਘੜਾ-ਦੁਘੜਾ ਖਿਲਾਰਾ ਪਾ ਦਿੰਦੀ ਰਹੀ ਹੈ।
ਇਸ ਬੱਜਟ ਰਾਹੀਂ ਅਸੀਂ ਲੋਕਾਂ ਦੀ ਸੁਰੱਖਿਆ ਲਈ ਧਨ ਲਾ ਰਹੇ ਹਾਂ, ਜਿਸ ਅਨੁਸਾਰ ਫਾਇਰ-ਟਰੱਕਾਂ ਅਤੇ ਫਾਇਰ-ਫਾਈਟਰਾਂ ਦੀ ਗਿਣਤੀ ਵਿੱਚ ਲੋੜੀਂਦਾ ਹੋਰ ਨਵਾਂ ਵਾਧਾ ਕੀਤਾ ਜਾਏਗਾ।
ਅਸੀਂ ਤੇਜ਼ ਗਤੀ ਵਾਲੀਆਂ ਹੋਰ ਟ੍ਰਾਂਜਿਟਾਂ ਦੇ ਵਾਧੇ ਉੱਤੇ ਪੂੰਜੀ ਲਾ ਰਹੇ ਹਾਂ, ਸਾਡੇ ਅੱਜ ਦੇ ਬੇੜੇ ਵਿੱਚ 34 ਨਵੀਆਂ ਯੂਮ ਬਸਾਂ ਦਾ ਜੋੜ ਹੋਵੇਗਾ। ਜਿਨ੍ਹਾਂ ਸਦਕਾ ਤੁਸੀਂ ਅਤੇ ਤੁਹਾਡਾ ਪਰਿਵਾਰ ਆਪਣੀ ਜਾਣ ਵਾਲੀ ਥਾਂ ਉੱਤੇ ਛੇਤੀ ਤੋਂ ਛੇਤੀ ਪਹੁੰਚ ਸਕੇਗਾ। ਇਸ ਪਰਾਪਤੀ ਨਾਲ ਤੁਹਾਡੇ ਸਮੇਂ ਦੀ ਬੱਚਤ ਦੇ ਨਾਲ-ਨਾਲ ਸੁੱਖ-ਸਹੂਲਤਾਂ ਵਿੱਚ ਵਾਧਾ ਹੋਵੇਗਾ, ਫਲ ਸਰੂਪ ਪਰਵਾਰਿਕ ਜੀਵਨਾਂ ਅੰਦਰ ਖੁਸ਼ੀਆਂ-ਖੇੜਿਆਂ ਵਿੱਚ ਨਿੱਤ ਨਵਾਂ ਨਿਖਾਰ ਆਏਗਾ।
ਇਸ ਬੱਜਟ ਵਿੱਚ ਸਭ ਤੋਂ ਉੱਤਮ ਅਸੀਂ ਚੰਗੇਰੀ ਵਿੱਦਿਆ ਅਤੇ ਇੱਕ ਯੂਨੀਵਰਸਿਟੀ ਲਈ ਪੂੰਜੀ ਲਾ ਰਹੇ ਹਾਂ। ਅਸੀਂ ਵਿੱਦਿਆ ਮਾਹਿਰਾਂ, ਨਵਿਆਂ ਕਾਢੀਆਂ ਅਤੇ ਵਪਾਰਕ ਸਹਿਯੋਗੀਆਂ ਦੇ ਮਿਲ ਬੈਠਣ, ਸੋਚਣ ਵਿਚਾਰਨ ਲਈ ਇੱਕ ਸਾਂਝੇ ਕੇਂਦਰ ਦੀ ਉਸਾਰੀ ਲਈ 150 ਮਿਲੀਅਨ ਡਾਲਰ ਲਾਵਾਂਗੇ। ਜੋ ਸਾਡੇ ਸ਼ਹਿਰ ਬਰੈੰਪਟਨ ਦਾ ਸਮੁੱਚਾ ਰੰਗ-ਰੂਪ ਨਿਖਾਰ ਕੇ ਇਸ ਦੀ ਕਾਂਇਆਂ ਪਲਟ ਦੇਵੇਗਾ ਅਤੇ ਜਿਸ ਨਾਲ ਨਵੀਆਂ ਜੌਬਾਂ ਪੈਦਾ ਕਰਨ ਵਾਲੇ ਅਤੇ ਵਪਾਰੀ ਇਸ ਵੱਲ ਆਪਣੇ ਆਪ ਖਿੱਚੇ ਚਲੇ ਆਉਣਗੇ।
ਅਖੀਰਲੀ ਚੰਗੀ ਗੱਲ ਇਹ ਹੈ ਕਿ ਸਾਡੇ ਪ੍ਰੌਵਿੰਸ ਦੀ ਸਰਕਾਰ ਨੇ ਇਹ ਮੰਨ ਲਿਆ ਹੈ ਕਿ ਸਾਡੇ ਸ਼ਹਿਰ ਦਾ ਹੈੱਲਥ ਕੇਅਰ ਸਿਸਟਮ ਹੋਰ ਚੰਗੇਰਾ ਹੋਣਾ ਚਾਹੀਦਾ ਹੈ। ਕੁੱਝ ਹਫਤੇ ਹੀ ਪਹਿਲੋਂ ਸਤਿਕਾਰਯੋਗ ਮਨਿਸਟਰ ਹੌਸਕਿਨਜ ਇੱਥੇ ਆਏ ਅਤੇ ਉਨ੍ਹਾਂ ਨੇ ‘ਪੀਲ ਮੈਮੋਰੀਅਲ ਸੈੰਟਰ ਫਾਰ ਇਨਟੈਗ੍ਰੇਟਿਡ ਹੈੱਲਥ ਐਂਡ ਵੈੱਲਨੈੱਸ’ ਦੇ ਅਗਲੇ ਫੇਜ 2 ਦੀ ਉਸਾਰੀ ਦੀ ਘੋਸ਼ਨਾ ਕੀਤੀ। ਤੁਹਾਡੀ ਮੇਅਰ ਹੁੰਦਿਆਂ ਮੈਂ ਆਰਥਿਕ ਦੂਰ-ਦ੍ਰਿਸ਼ਟੀ ਅਤੇ ਇਮਾਨਦਾਰੀ ਦੀ ਮਹੱਤਤਾ ਨੂੰ ਚੰਗੀ ਤਰ੍ਹਾਂ ਸਮਝਦੀ ਹਾਂ। ਦਸੰਬਰ 2014 ਵਿੱਚ ਆਉਂਦਿਆਂ ਕੁੱਝ ਦਿਨਾਂ ਦੇ ਅੰਦਰ ਹੀ ਮੈਂ ਆਪਣੀ ਤਨਖਾਹ ਵਿੱਚ 50, 000 ਡਾਲਰਾਂ ਦੀ ਕਮੀ ਕਰ ਦਿੱਤੀ – ਤਨਖਾਹ ਦੀ ਇਸ ਕਟੌਤੀ ਨਾਲ ਅੱਜ ਤੱਕ ਖ਼ਜ਼ਾਨੇ ਵਿੱਚ 1, 84, 000 ਡਾਲਰਾਂ ਦੀ ਬੱਚਤ ਹੋ ਚੁੱਕੀ ਹੈ।
ਜਿੱਥੋਂ ਤੀਕਰ ਮੇਰੇ ਦਫਤਰ ਦੇ ਬੱਜਟ ਦੇ ਖਰਚਿਆਂ ਦਾ ਸੱਚ ਹੈ, ਮੇਰੇ ਤੋਂ ਪਹਿਲਾਂ ਵਾਲਿਆਂ ਨੇ ਆਪਣੀ ਅਖੀਰਲੀ ਟਰਮ ਵਿੱਚ ਜਿਤਨਾ ਖਰਚ ਕੀਤਾ ਸੀ ਅਸੀਂ ਉਸ ਨਾਲੋਂ ਚੌਥਾ ਹਿੱਸਾ ਮਿਲੀਅਨ ਡਾਲਰ ਘੱਟ ਖਰਚ ਇਸ ਉੱਤੇ ਕੀਤੇ ਹਨ ਂ ਅਸੀਂ ਘੱਟ ਖਰਚਿਆਂ ਨਾਲ ਵੱਧ ਅਤੇ ਵਧੀਆ ਪ੍ਰਾਪਤੀਆਂ ਕਰ ਰਹੇ ਹਾਂ।
ਬਰੈੰਪਟਨ ਵਿੱਚ ਅੱਜ ਕੱਲ੍ਹ ਉਤੇਜਨਾ ਭਰਪੂਰ ਸਮਾਂ ਚੱਲ ਰਿਹਾ ਹੈ, ਸਾਲਾਂ ਦੀ ਖੜੋਤ ਪਿੱਛੋਂ ਹੁਣ ਅਸੀਂ ਅੱਗੇ ਵਧਣ ਲੱਗੇ ਹਾਂ ਂ ਜਿਸਦਾ ਮੁੱਲ ਤਾਰਨਾ ਪਇਗਾ, ਪਰ ਇਹ ਸਾਰਥਕ ਅਤੇ ਸੁਕਾਰਥਾ ਕਾਰਜ ਹੈ, ਜੇ ਅਸੀਂ ਇਸ ਨਾਲ ਆਪਣੇ ਨਿਵਾਸੀਆਂ ਲਈ ਚੰਗੇਰੇ ਅਤੇ ਉਜਲੇ ਭਵਿੱਖ ਦੀ ਉਸਾਰੀ ਕਰ ਲੈਂਦੇ ਹਾਂ। ਅਸੀਂ ਇਸ ਪਰਕਾਰ ਦਾ ਸ਼ਹਿਰ ਉਸਾਰ ਰਹੇ ਹਾਂ ਜੋ ਇੱਕ ਰੈਣ-ਬਸੇਰੇ ਤੋਂ ਕਿਤੇ ਵੱਧ ਹੋਵੇ ਂ ਬਰੈੰਪਟਨ ਕੇਵਲ ਸੌਣ ਵਾਲੇ ਸ਼ਹਿਰ ਦੀ ਥਾਂ ਹੋਰ ਹਜ਼ਾਰਾਂ ਹੀ ਗੁਣਾਂ ਦੀਆਂ ਸੁਗੰਧੀਆਂ ਭਰਪੂਰ ਹੋਵੇ। ਜੋ ਆਪ ਜੀ ਨਾਲ 3 ਸਾਲ ਪਹਿਲੋਂ ਕੌਲ-ਇਕਰਾਰ ਕੀਤੇ ਸਨ, ਮੈਂ ਅੱਜ ਵੀ ਪੂਰੀ ਤਰ੍ਹਾਂ ਨਾਲ ਉਨ੍ਹਾਂ ਨੂੰ ਸਮਰਪਿਤ ਹਾਂ।
ਮੈਂ ਵਚਨ ਦਿੱਤਾ ਸੀ ਕਿ ਮੈਂ ਖੜੋਤ ਨੂੰ ਵੰਗਾਰਾਂਗੀ ਤੇ ਤੋੜਾਂਗੀ, ਮੈਂ ਇਕਰਾਰ ਕੀਤਾ ਸੀ ਕਿ ਮੈਂ ਸ਼ਹਿਰ ਦੀ ਕਾਰਜ ਸ਼ੈਲੀ ਵਿੱਚ ਨਵੀਨਤਾ ਲਿਆਵਾਂਗੀ, ਅਤੇ ਮੈਂ ਜਾਣਦੀ ਹਾਂ ਕਿ ਆਪ ਜੀ ਮੇਰੇ ਕੋਲੋਂ ਇਸ ਤੋਂ ਘੱਟ ਦੀ ਕਦੀ ਵੀ ਆਸ ਨਹੀਂ ਰੱਖੋਗੇ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …