ਬਰੈਂਪਟਨ/ਹਰਜੀਤ ਬੇਦੀ : ਪਿਛਲੇ ਦਿਨੀ ਗਰੇਟਰ ਟੋਰਾਂਟੋ ਮਾਰਗੇਜ ਤੇ ਏਅਰਪੋਰਟ ਰੱਨਰਜ਼ ਕਲੱਬ ਦੇ ਪ੍ਰਬੰਧਕਾਂ ਵਲੋਂ ਹਰੀ ਸਿੰਘ ਡਿਪਟੀ ਸੈਕਟਰੀ (ਰੈਵਿਨਿਊ) ਪੰਜਾਬ ਸਰਕਾਰ ਜੋ ਕੈਨੇਡਾ ਦੀ ਫੇਰੀ ਤੇ ਆਏ ਹੋਏ ਸਨ ਦੀ ਵਾਪਸੀ ਤੇ ਡਿੱਨਰ ਦਾ ਪ੍ਰਬੰਧ ਕੀਤਾ ਗਿਆ। ਹਰੀ ਸਿੰਘ ਦਾ ਇਮਾਨਦਾਰ ਅਫਸਰ ਵਜੋਂ ਪਬਲਿਕ ਸੇਵਾ ਦਾ ਬਹੁਤ ਸਾਫ ਸੁਥਰਾ ਰਿਕਾਰਡ ਹੋਣ ਕਰਕੇ ਉਹਨਾਂ ਨੂੰ ਸਨਮਾਨ ਪੱਤਰ ਭੇਂਟ ਕੀਤਾ ਗਿਆ। ਇਸੇ ਤਰ੍ਹਾਂ ਇਸ ਮੌਕੇ ਹਰਜੀਤ ਬੇਦੀ ਨੂੰ ਉਹਨਾਂ ਦੀਆਂ ਸਮਾਜ-ਸੇਵੀ ਕਾਰਜਾਂ ਕਾਰਣ ਸਨਮਾਨ ਪੱਤਰ ਭੇਂਟ ਕੀਤਾ ਗਿਆ। ਲੱਗਪੱਗ ਤਿੰਨ ਘੰਟੇ ਦੇਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲਿਆਂ ਨੇ ਆਪਣੀਆਂ ਗੱਲਾਂ ਬਾਤਾਂ ਦੁਆਰਾ ਪੂਰੀ ਰੌਣਕ ਲਾਈ ਰੱਖੀ ਅਤੇ ਖੂਬ ਆਨੰਦ ਮਾਣਿਆ। ਇਸ ਪਾਰਟੀ ਦੇ ਮੌਕੇ ਹੋਰਨਾਂ ਤੋਂ ਬਿਨਾਂ ਸਨਮਾਨ ਪੱਤਰ ਭੇਂਟ ਕਰਨ ਵਾਲਿਆਂ ਵਿੱਚ ਬਲਜਿੰਦਰ ਲੇਲਣਾ, ਜਸਪਾਲ ਗਰੇਵਾਲ, ਸੰਧੂਰਾ ਬਰਾੜ, ਸੁਖਦੇਵ ਸਿੱਧਵਾਂ, ਮੈਰਾਥੋਨ ਦੌੜਾਕ ਧਿਆਨ ਸਿੰਘ ਸੋਹਲ, ਜੈਪਾਲ ਸਿੱਧੂ, ਸੁਰਿੰਦਰ ਧਾਲੀਵਾਲ ਆਦਿ ਹਾਜ਼ਰ ਸਨ। ਪਾਰਟੀ ਦੇ ਅੰਤ ਦੇ ਡਿੱਨਰ ਦੇ ਕੇ ਸਤਿਕਾਰ ਕਰਨ ਅਤੇ ਸਨਮਾਨ -ਪੱਤਰ ਲਈ ਹਰੀ ਸਿੰਘ ਅਤੇ ਹਰਜੀਤ ਬੇਦੀ ਨੇ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਜੀ ਟੀ ਐਮ ਅਤੇ ਰੱਨਰਜ਼ ਕਲੱਬ ਵਲੋਂ ਹਰੀ ਸਿੰਘ ਤਹਿਸੀਲਦਾਰ ਅਤੇ ਹਰਜੀਤ ਬੇਦੀ ਦਾ ਸਨਮਾਨ
RELATED ARTICLES

