18.5 C
Toronto
Sunday, September 14, 2025
spot_img
Homeਕੈਨੇਡਾਪੀਲ ਰੀਜਨ ਦੇ ਵਾਸੀਆਂ ਨੂੰ 105 ਸਾਲ ਦੇ ਫ਼ੌਜਾ ਸਿੰਘ ਤੋਂ ਮਿਲੀ...

ਪੀਲ ਰੀਜਨ ਦੇ ਵਾਸੀਆਂ ਨੂੰ 105 ਸਾਲ ਦੇ ਫ਼ੌਜਾ ਸਿੰਘ ਤੋਂ ਮਿਲੀ ਪ੍ਰੇਰਨਾ

logo-2-1-300x105-3-300x105ਬਰੈਂਪਟਨ/ ਬਿਊਰੋ ਨਿਊਜ਼
ਪੀਲ ਰੀਜਨ ਦੇ ਵਾਸੀ 105 ਸਾਲ ਦੇ ਮੈਰਾਥਨ ਦੌੜਾਕ ਫ਼ੌਜਾ ਸਿੰਘ ਤੋਂ ਪ੍ਰੇਰਿਤ ਹਨ ਅਤੇ ਉਨ੍ਹਾਂ ਨੇ ਸਟਾਪ ਡਾਇਬਟੀਜ਼ ਫ਼ਾਊਂਡੇਸ਼ਨ ਦੇ ਤੀਜੇ ਸਾਲਾਨਾ ਮੁਫ਼ਤ ਹੈਲਦੀ ਲਿਵਿੰਗ ਐਜੂਕੇਸ਼ਨ ਦੇ ਮੌਕੇ ‘ਤੇ ਉਨ੍ਹਾਂ ਤੋਂ ਕਾਫ਼ੀ ਕੁਝ ਸਿੱਖਿਆ। ਇਹ ਪ੍ਰੋਗਰਾਮ ਵਿਕਟੋਰੀਆ ਡੇਅ ਲਾਂਗ ਵੀਕ ਐਂਡ ‘ਤੇ ਕਰਵਾਇਆ ਗਿਆ।
ਇਸ ਮੌਕੇ ‘ਤੇ ਇਕ ਹਜ਼ਾਰ ਤੋਂ ਵਧੇਰੇ ਲੋਕਾਂ ਨੇ ਸਟਾਪ ਡਾਇਬਟੀਜ਼ ਫ਼ਾਊਂਡੇਸ਼ਨ ਦੇ ਤੀਜੇ ਸਾਲਾਨਾ ਫ੍ਰੀ ਹੈਲਦੀ ਲਿਵਿੰਗ ਐਜੂਕੇਸ਼ਨ ਸੈਮੀਨਾਰ 21 ਮਈ ਨੂੰ ਕਰਵਾਇਆ ਗਿਆ। ਇਹ ਪ੍ਰੋਗਰਾਮ ਬਰੈਂਪਟਨ, ਕੈਨੇਡੀਅਨ ਕਨਵੈਨਸ਼ਨ ਸੈਂਟਰ ਵਿਚ ਕਰਵਾਇਆ ਗਿਆ। ਇਸ ਮੌਕੇ ‘ਤੇ ਬ੍ਰਿਟਿਸ਼ ਨਾਗਰਿਕ ਫ਼ੌਜਾ ਸਿੰਘ ‘ਗੈਸਟ ਆਫ਼ ਆਨਰ’ ਵਜੋਂ ਹਾਜ਼ਰ ਸਨ। ਐਸ.ਡੀ.ਐਫ਼. ਦਾ ਇਹ ਸਾਲਾਨਾ ਸਫ਼ਲ ਪ੍ਰੋਗਰਾਮ ਹੈ ਅਤੇ ਹਰ ਸਾਲ ਇਸ ਵਿਚ ਆਉਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਅਤੇ ਮੀਡੀਆ ਦੀ ਸ਼ਮੂਲੀਅਤ ਵੀ ਵੱਧ ਰਹੀ ਹੈ। ਐਸ.ਡੀ.ਐਫ਼. ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਨਾਲ ਜੋੜ ਰਿਹਾ ਹੈ। ਵਿਯਨ 2020, ਤਹਿਤ ਪੀਲ ਰੀਜਨ ਤੋਂ ਕੈਪੀਟਲ ਆਫ਼ ਡਾਇਬਟੀਜ਼ ਦਾ ਟੈਗ ਹਟਾਉਣ ਦਾ ਉਦੇਸ਼ ਤੈਅ ਕੀਤਾ ਗਿਆ ਹੈ। ਇਸ ਸਬੰਧ ਵਿਚ ਕਈ ਕਮਿਊਨਿਟੀ ਯਤਨਾਂ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਆਪਣੀ ਜੀਵਨ ਸ਼ੈਲੀ ਵਿਚ ਬਦਲਾਓ ਲਿਆਉਂਦਿਆਂ ਬੇਹੱਦ ਖੁਰਾਕ ਅਤੇ ਫ਼ਿੱਟਨੈੱਸ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਇਨ੍ਹਾਂ ਸਾਰੇ ਖੇਤਰਾਂ ਵਿਚ ਡਾਇਬਟੀਜ਼ ਦੇ ਮਰੀਜਾਂ ਦੀ ਗਿਣਤੀ ਨੂੰ ਘੱਟ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਜਾ ਸਕੇਗੀ।ਐਜੂਕੇਸ਼ਨਲ ਅਤੇ ਇਨਫ੍ਰਾਮੇਰਟਿਵઠઠਦਿਵਸ 21 ਮਈ ਨੂੰ ਮਨਾਇਆ ਗਿਆ ਅਤੇ ਸਵੇਰੇ 9 ਵਜੇ ਤੋਂ ਦੁਪਹਿਰੇ 3 ਵਜੇ ਤੱਕ ਇਕ ਕ੍ਰੈਸ਼ ਕੋਰਸ ਵੀ ਕਰਵਾਇਆ ਗਿਆ।
ਇਸ ਵਿਚ ਹੈਲਦੀ ਜੀਵਨ ਸ਼ੈਲੀ ਬਾਰੇ ਕੀਮਤੀ ਜਾਣਕਾਰੀ ਵੱਖ-ਵੱਖ ਭਾਸ਼ਾਵਾਂ ਵਿਚ ਦਿੱਤੀ ਗਈ।ਫ਼ੌਜਾ ਸਿੰਘ ਨੇ ਕਿਹਾ ਕਿ ਚੰਗੀ ਖੁਰਾਕ ਅਤੇ ਸਰੀਰ ਨੂੰ ਲਗਾਤਾਰ ਹਰਕਤ ਵਿਚ ਰੱਖਣ ਨਾਲ ਇਕ ਚੰਗੀ ਸਰੀਰਕ ਮਜਬੂਤੀ ਹਾਸਲ ਕੀਤੀ ਜਾ ਸਕਦੀ ਹੈ। ਫ਼ੌਜਾ ਸਿੰਘ ਨੇ ਕਿਹਾ ਕਿ ਸੋਚ ਨੂੰ ਵੀ ਖੁੱਲ੍ਹਾ ਰੱਖਣ ਨਾਲ ਚੰਗੀ ਸਿਹਤ ਮਿਲਦੀ ਹੈ। ਟਰਬਨਡ ਟਾਰਨੈਡੋ, ਦੇ ਨਾਂਅ ਨਾਲ ਚਰਚਿਤ ਫ਼ੌਜਾ ਸਿੰਘ ਦੀ ਪੂਰੀ ਦੁਨੀਆ ਵਿਚ ਆਪਣੀ ਵੱਖਰੀ ਪਛਾਣ ਹੈ।
ਇਕ ਹੈਲਦੀ ਰਮਜਾਨ ਫ਼ਾਸਟਿੰਗ ਵਰਕਸ਼ਾਪ ਵੀ ਕਰਵਾਈ ਗਈ ਅਤੇ ਲੋਕਾਂ ਦੇ ਸਵਾਲਾਂ ਦੇ ਉਤਰ ਦਿੱਤੇ ਗਏ। ਲੋਕਾਂ ਨੇ ਇਸ ਪ੍ਰੋਗਰਾਮ ਦੀ ਖੁੱਲ੍ਹੇ ਦਿਲ ਨਾਲ ਸ਼ਲਾਘਾ ਕੀਤੀ। ਲੋਕਾਂ ਨੂੰ ਇਕ ਵੈਜੀਟੇਰੀਅਨ ਲੰਚ ਰੈਪ ਵੀ ਪ੍ਰਦਾਨ ਕੀਤਾ ਗਿਆ, ਜਿਸ ਵਿਚ ਕੈਲੋਰੀਜ, ਕਾਰਬੋਹਾਈਡ੍ਰੇਟਸ, ਫ਼ੈਟਸ, ਪ੍ਰੋਟੀਨਸ ਅਤੇ ਨਮਕ ਆਦਿ ਦਾ ਸਹੀ ਮਿਸ਼ਰਣ ਪ੍ਰਦਾਨ ਕੀਤਾ ਗਿਆ ਸੀ।
ਇਸ ਮੌਕੇ ‘ਤੇ ਐਸ.ਡੀ.ਐਫ਼. ਇਕ ਚੈਰੀਟੇਬਲ ਜਥੇਬੰਦੀ ਦੇ ਸੰਸਥਾਪਕ ਡਾ. ਹਰਪ੍ਰੀਤ ਸਿੰਘ ਬਜਾਜ ਨੇ ਦੱਸਿਆ ਕਿ ਕਾਫ਼ੀ ਲੋਕਾਂ ਨੂੰ ਇਸ ਯਤਨ ਨਾਲ ਸਫ਼ਲਤਾ ਮਿਲੀ ਹੈ ਅਤੇ ਉਹ ਡਾਇਬਟੀਜ਼ ਤੋਂ ਵੀ ਦੂਰ ਰਹਿਣਗੇ। ਲੋਕਾਂ ਨੂੰ ਇਸ ਦੇ ਖ਼ਤਰਿਆਂ ਬਾਰੇ ਸਮਝਾਉਣਾ ਪਵੇਗਾ ਅਤੇ ਇਨ੍ਹਾਂ ਤੋਂ ਦੂਰ ਰਹਿਣ ਲਈ ਯਤਨ ਕਰਨੇ ਪੈਣਗੇ।

RELATED ARTICLES
POPULAR POSTS