Breaking News
Home / ਕੈਨੇਡਾ / ਓਨਟਾਰੀਓ ‘ਚ ਸਫਦਰ ਹੁਸੈਨ ਨੂੰ ਬਰੈਂਪਟਨ ਸੈਂਟਰ ਤੋਂ ਮਿਲੀ ਲਿਬਰਲ ਨੌਮੀਨੇਸ਼ਨ

ਓਨਟਾਰੀਓ ‘ਚ ਸਫਦਰ ਹੁਸੈਨ ਨੂੰ ਬਰੈਂਪਟਨ ਸੈਂਟਰ ਤੋਂ ਮਿਲੀ ਲਿਬਰਲ ਨੌਮੀਨੇਸ਼ਨ

ਟੋਰਾਂਟੋ/ਬਿਊਰੋ ਨਿਊਜ਼ : ਲਗਭਗ 2300 ਸਥਾਨਕ ਮੈਂਬਰਾਂ ਦਾ ਸਮਰਥਨ, ਇਕ ਵਪਾਰ ਮਾਲਿਕ ਅਤੇ ਕਮਿਊਨਿਟੀ ਵਲੰਟੀਅਰ ਸਫਦਰ ਹੁਸੈਨ ਆਖਰਕਾਰ ਬਰੈਂਪਟਨ ਸੈਂਟਰ ਲਈ ਓਨਟਾਰੀਓ ਲਿਬਰਲ ਪਾਰਟੀ ਦੇ ਉਮੀਦਵਾਰ ਦੇ ਰੂਪ ਵਿਚ ਨੌਮੀਨੇਸ਼ਨ ਹਾਸਲ ਕਰਨ ਵਿਚ ਸਫਲ ਰਹੇ ਹਨ। ਹੁਸੈਨ ਨੇ ਕਿਹਾ, ਪ੍ਰੀਮੀਅਰ ਕੈਥਲੀਨ ਵਿੰਨ ਦੀ ਟੀਮ ਵਿਚ ਸਾਡੇ ਭਾਈਚਾਰੇ ਦੀ ਸੇਵਾ ਕਰਨ ਲਈ ਕੰਮ ਕਰਨਾ ਮੇਰੇ ਲਈ ਬਰਾਬਰ ਹੈ।ਓਨਟਾਰੀਓ ਲਿਬਰਲ ਸਰਕਾਰ ਕੋਲ ਬਿਹਤਰੀਨ, ਪ੍ਰਗਤੀਸ਼ੀਲ ਨੀਤੀਆਂ ਹਨ ਤਾਂ ਕਿ ਸੂਬੇ ਦੇ ਲੋਕਾਂ ਦੀ ਦੇਖਭਾਲ ਹੋ ਸਕੇ। ਉਨ੍ਹਾਂ ਕਿਹਾ ਕਿ ਇੱਥੇ ਬਰੈਂਪਟਨ ਵਿਚ, ਅਸੀਂ ਜਾਣਦੇ ਹਾਂ ਕਿ ਸਾਨੂੰ ਆਪਣੇ ਹਸਪਤਾਲਾਂ ਅਤੇ ਸਿਹਤ ਦੇਖਭਾਲ ਵਿਚ ਨਿਵੇਸ਼ ਕਰਨਾ ਜਾਰੀ ਰੱਖਣਾ ਚਾਹੀਦਾ ਹੈ। ਸਫਦਰ ਹੁਸੈਨ ਦਾ ਜਨਮ ਪਾਕਿਸਤਾਨ ਵਿਚ ਹੋਇਆ ਸੀ, ਉਥੇ ਉਨ੍ਹਾਂ ਨੇ ਕੈਨੇਡਾ ਜਾਣ ਤੋਂ ਪਹਿਲਾਂ ਇਕ ਵਕੀਲ ਦੇ ਰੂਪ ਵਿਚ ਟ੍ਰੇਂਿਨੰਗ ਹਾਸਲ ਕੀਤੀ ਅਤੇ ਵਕਾਲਤ ਕੀਤੀ। ਤਦ ਤੋਂ ਉਨ੍ਹਾਂ ਨੇ ਕੈਨੇਡਾ ਵਿਚ ਆਪਣੀ ਯੋਗਤਾ ਨੂੰ ਅਪਗਰੇਡ ਕਰਨ ਲਈ, ਟੋਰਾਂਟੋ ਯੂਨੀਵਰਸਿਟੀ ਵਿਚ ਕਾਨੂੰਨੀ ਪੜ੍ਹਾਈ ਨੂੰ ਪੂਰਾ ਕੀਤਾ।
ਸਫਦਰ ਹੁਸੈਨ ਨੇ ਸਫਲ ਨਾਮਜ਼ਦਗੀ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇੱਥੇ ਕਈ ਨਾਮ ਹਨ, ਜਿਨ੍ਹਾਂ ਨੂੰ ਮੈਂ ਚੰਗੀ ਤਰ੍ਹਾਂ ਪਹਿਚਾਣਦਾ ਹਾਂ। ਮੇਰੀ ਨਾਮਜ਼ਦਗੀ ਵਿਚ ਵਹੀਦ ਮਿਰਜ਼ਾ, ਅਮਨਾਵਾਈਡ, ਰਮਨ ਦੂਆ, ਖਾਲਿਦ ਸੋਹੇਲ, ਉਜਮਾਉਫਾਕ, ਏਕਮ, ਖੁਰਮ, ਆਦਿਲ ਫਾਰੂਕ, ਇਕਬਾਲ ਪਟੇਲ ਅਤੇ ਕਈ ਹੋਰ ਵਿਅਕਤੀਆਂ ਨੇ ਅਹਿਮ ਭੂਮਿਕਾ ਅਦਾ ਕੀਤੀ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …