ਬਰੈਂਪਟਨ, ਉਨਟਾਰੀਓ : ਸਪੋਰਟਸ ਕੋਚ, ਈਵੈਂਟ ਪਲਾਨਰ (ਕਾਰਜਕ੍ਰਮ ਦੀ ਯੋਜਨਾ ਬਣਾਉਣ ਵਾਲਾ) ਅਤੇ ਅਪਾਰਜਪੁਣੇ ਵਾਲੇ ਵਿਅਕਤੀਆਂ ਵਲੋਂ ਅਤੇ ਅਜਿਹੇ ਲੋਕਾਂ ਲਈ ਚਲਾਇਆ ਜਾਣ ਵਾਲਾ ਸੰਗਠਨ, ਸਿਟੀ ਆਫ ਬਰੈਂਪਟਨ ਦੇ ਦੂਜੇ ਸਲਾਨਾ ਐਕਸੈਸਬਿਲਿਟੀ ਐਵਾਰਡਜ਼ ਵਿਚ ਹਾਲੀਆ ਐਵਾਰਡ ਜੇਤੂ ਹਨ। ਐਵਾਰਡ ਲਈ ਨਾਮਾਂਕਿਤ ਵਿਅਕਤੀਆਂ ਦਾ ਮੁਲਾਂਕਣ, ਬਰੈਂਪਟਨ ਦੇ ਭਾਈਚਾਰੇ ਵਿਚ ਇਨ੍ਹਾਂ ਖੇਤਰਾਂ ਵਿਚ ਉਨ੍ਹਾਂ ਦੇ ਯੋਗਦਾਨ ਦੇ ਅਧਾਰ ‘ਤੇ ਕੀਤਾ ਗਿਆ ਸੀ, ਜਿਵੇਂ ਐਕਸੈਸਬਿਲਿਟੀ ਸਬੰਧੀ ਪਹਿਲਕਦਮੀਆਂ ਦਾ ਸਮਰਥਨ ਕਰਨਾ, ਐਕਸੈਸਬਿਲਿਟੀ ਸਬੰਧੀ ਸੁਚੇਤਤਾ ਨੂੰ ਵਧਾਉਣਾ, ਪਹੁੰਚਣਯੋਗ ਗਾਹਕ ਸੇਵਾ ਮੁਹੱਈਆ ਕਰਨਾ, ਅਪਾਹਜਪੁਣੇ ਵਾਲੇ ਵਿਅਕਤੀਆਂ ਨੂੰ ਭਾਈਚਾਰੇ ਨਾਲ ਘੁਲਣ ਮਿਲਣ ਵਿਚ ਸਮਰੱਕ ਹੋਣ ਵਿਚ ਉਨ੍ਹਾਂ ਦੀ ਮੱਦਦ ਕਰਨਾ ਅਤੇ ਸਮਾਨ ਰੋਜ਼ਗਾਰ ਮੁਹੱਈਆ ਕਰਨਾ।
ਐਵਾਰਡ ਪ੍ਰਾਪਤ ਕਰਨ ਵਾਲੇ ਇਸਦਾ ਸ਼ਾਨਦਾਰ ਉਦਾਹਰਨ ਹਨ ਕਿ ਬਰੈਂਪਟਲ ਵਾਸੀ ਕਿਸ ਤਰ੍ਹਾਂ ਅਪਾਹਜ਼ਪੁਣਿਆਂ ਵਾਲੇ ਲੋਕਾਂ ਨੂੰ ਸਮਰੱਥ ਬਣਾ ਰਹੇ ਹਨ। ਉਨ੍ਹਾਂ ਨੂੰ 10 ਦਸੰਬਰ ਨੂੰ ਹੋਏ ਰਿਸੈਪਸ਼ਨ ਵਿਚ ਸਨਮਾਨਿਤ ਕੀਤਾ ਗਿਆ ਸੀ :
ਕਮਿਊਨਿਟੀ ਮੈਂਬਰ ਐਵਾਰਡ : ਕੇਨ ਹਾਲ, ਕੋਚ ਕਰੂਜਰਸ ਸਪੋਰਟਸ ਫਾਰ ਦ ਫਿਜ਼ੀਕਲੀ ਡਿਸਏਬਲਡ ਲਈ ਵਾਲੰਟੀਅਰ ਪੈਰਾ ਆਈਸ ਹਾਕੀ ਅਤੇ ਟਰੈਕ ਫੀਲਡ ਕੋਚ ਹਨ। ਉਹ ਅਪਾਹਜਪੁਣਿਆਂ ਵਾਲੇ ਵਿਅਕਤੀਆਂ ਦੇ ਜ਼ੋਰਦਾਰ ਸਮਰਥਕ ਹਨ। ਉਨ੍ਹਾਂ ਨੇ ਸਾਰੇ ਲੋਕਾਂ ਲਈ ਪਹੁੰਚਯੋਗ ਸਪੋਰਟ ਦਾ ਪ੍ਰਚਾਰ ਕਰਨ ਵਾਸਤੇ ਅਣਗਿਣਤ ਸਾਲ ਸਮਰਪਿਤ ਕੀਤੇ ਹਨ। ਕਰੂਜਰਸ ਲਈ ਅਤੇ ਬਰੈਂਪਟਨ ਵਿਚ ਪਹੁੰਚਯੋਗ ਸਪੋਰਟ ਲਈ ਉਨ੍ਹਾਂ ਦਾ ਜੋਸ਼ ਅਤੇ ਸਮਰਪਣ ਬੇਜੋੜ ਹੈ।
ਬਿਜਨਸ ਐਵਾਰਡ : ਐਂਡਰੀਆ ਜ਼ੈਕਰੀ ਡੀ.ਈ.ਐਫ. ਈਵੈਂਟਸ ਐਂਡ ਬੀਓਂਡ ਦੀ ਸੰਸਥਾਪਕ ਐਂਡਰੀਆ ਇਕ ਈਵੈਂਟ ਪਲਾਨਰ ਹੈ, ਜੋ ਸਧਾਰਨ ਤੌਰ ‘ਤੇ ਸੁਣਨ ਵਾਲਿਆਂ ਅਤੇ ਸੁਣਨ ਸਬੰਧੀ ਵਿਕਾਰ ਵਾਲੇ ਜਾਂ ਸੁਣਨ ਵਿਚ ਪਰੇਸ਼ਾਨੀ ਹੋਣ ਵਾਲੇ ਭਾਈਚਾਰਿਆਂ ਨੂੰ ਅਜਿਹੇ ਸਮਾਜਿਕ ਵਾਤਾਵਰਣ ਵਿਚ ਇਕੱਠੇ ਲਿਆ ਕੇ ਉਨ੍ਹਾਂ ਦੇ ਅੰਤਰ ਨੂੰ ਦੂਰ ਕਰਨ ‘ਤੇ ਧਿਆਨ ਕੇਂਦਰਿਤ ਕਰਦੀ ਹੈ, ਜਿੱਥੇ ਉਹ ਇਕ ਦੂਜੇ ਨਾਲ ਗੱਲ ਕਰਨਾ ਸਿੱਖਦੇ ਹਨ। ਉਨ੍ਹਾਂ ਦਾ ਟੀਚਾ ਹੈ, ‘ਬੋਲੇ ਕਰ ਸਕਦੇ ਹਨ’ ਅਤੇ ਪਰਿਵਰਤਨ ਲਿਆਉਣ ਵਾਲੇ ਏਜੰਟ ਦੇ ਤੌਰ ‘ਤੇ ਉਹ ਲਗਾਤਾਰ ਦੂਜਿਆਂ ਦੀਆਂ ਰੁਕਾਵਟਾਂ ਨੂੰ ਦੂਰ ਕਰਦੀ ਹੈ, ਉਨ੍ਹਾਂ ਨੂੰ ਸਿਖਿਅਤ, ਉਤਸ਼ਾਹਿਤ ਅਤੇ ਪ੍ਰੇਰਿਤ ਕਰਦੀ ਹੈ।
ਕਮਿਊਨਿਟੀ ਗਰੁੱਪ ਐਵਾਰਡ : ਕੈਨੇਡੀਅਨ ਸਾਊਥ ਏਸ਼ੀਅਨਜ਼ ਸਪੋਰਟਿੰਗ ਇਨਡਿਵਿਯੂਅਲ ਲਿਵਿੰਗ ਦਾ ਉਦੇਸ਼, ਅਪਾਹਜਪੁਣੇ ਵਾਲੇ ਦੱਖਣੀ ਏਸ਼ੀਆਈ ਲੋਕਾਂ ਨੂੰ ਸਹਿਯੋਗ ਕਰਨਾ ਹੈ, ਤਾਂ ਜੋ ਆਪਣੀ ਜ਼ਿੰਦਗੀ ਦੇ ਟੀਚੇ ਹਾਸਲ ਕਰ ਸਕਣ ਅਤੇ ਬਿਨਾ ਕਿਸੇ ਸਹਾਰੇ ਦੇ ਇੱਜ਼ਤ ਨਾਲ ਜ਼ਿੰਦਗੀ ਜੀ ਸਕਣ। ਇਹ ਸੰਗਠਨ ਐਕਸੈੀਬਿਲਿਟੀ ਸੁਚੇਤਤਾ, ਅਪਾਹਜਪੁਣੇ ਵਾਲੇ ਵਿਅਕਤੀਆਂ ਦੇ ਹੱਕਾਂ ਦਾ ਪ੍ਰਚਾਰ ਕਰਦਾ ਹੈ ਅਤੇ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸਹਿਯੋਗ ਨੈਟਵਰਕ ਤਿਆਰ ਕਰਦਾ ਹੈ।
”ਐਵਾਰਡ ਪ੍ਰਾਪਤ ਕਰਨ ਵਾਲਿਆਂ ਨੇ ਸੁਤੰਤਰ ਜੀਵਨ ਨੂੰ ਸਹਿਯੋਗ ਕਰਨ ਦੀ ਆਪਣੀ ਵਚਨਬੱਧਤਾ ਦੇ ਪ੍ਰਤੀ ਅਸਲੀ ਕੰਮ ਕੀਤਾ ਹੈ। ਇਹ ਦਰਸਾਉਂਦੇ ਹੋਏ ਕਿ ਉਹ ਭਾਈਚਾਰੇ ਦੇ ਕਿਰਿਆਸ਼ੀਲ, ਜੁੜੇ ਹੋਏ ਅਤੇ ਬਹੁਮੱਲੇ ਮੈਂਬਰ ਹਨ, ਉਨ੍ਹਾਂ ਨੇ ਅਪਾਹਜਪੁਣਿਆਂ ਵਾਲੇ ਲੋਕਾਂ ਨੂੰ ਆਤਮ ਵਿਸ਼ਵਾਸ ਅਤੇ ਇੱਜ਼ਤ ਨਾਲ ਜਿਊਣ ਲਈ ਸਮਰੱਥ ਕੀਤਾ ਹੈ। ਇੱਥੇ ਸਿਟੀ ਵਿਚ, ਅਸੀਂ ਉਨ੍ਹਾਂ ਨੂੰ ਹੋਰ ਪਹੁੰਚਯੋਗ ਬਣਾਉਣ ਅਤੇ ਸਾਡੀ ਸਿਟੀ ਦੇ ਮੋਜੈਕ ਨੂੰ ਸਹਿਯੋਗ ਕਰਨ ਲਈ ਸਾਡੀਆਂ ਸੇਵਾਵਾ ਅਤੇ ਪ੍ਰੋਗਰਾਮਾਂ ਵਿਚ ਸੁਧਾਰ ਕਰਨ ‘ਤੇ ਧਿਆਨ ਕੇਂਦਰਿਤ ਕਰ ਰਹੇ ਹਾਂ।”
– ਮੇਅਰ ਪੈਟਰਿਕ ਬਰਾਊਨ
”ਅਕਸੈਸਬਿਲਿਟੀ ਐਡਵਾਈਜ਼ਰੀ ਕਮੇਟੀ ਦੇ ਕਾਊਂਸਲ ਪ੍ਰਤੀਨਿਧੀ ਦੇ ਤੌਰ ‘ਤੇ ਮੈਂ ਅਕਸਰ ਕਈ ਪ੍ਰਕਾਰ ਦੀਆਂ ਅਕਸੈਸਬਿਲਿਟੀ ਸਬੰਧੀ ਚੁਣੌਤੀਆਂ ਬਾਰੇ ਸੁਣਨ ਲਈ ਤਿਆਰ ਰਹਿੰਦਾ ਹਾਂ। ਭਾਈਚਾਰੇ ਦੇ ਨਾਲ ਮਿਲ ਕੇ ਕੰਮ ਕਰਦੇ ਹੋਏ, ਅਸੀਂ ਉਨ੍ਹਾਂ ਲੋਕਾਂ ਬਾਰੇ ਹੋਰ ਸੁਚੇਚਤਾ ਵਧਾਉਣਾ ਜਾਰੀ ਰੱਖਾਂਗੇ, ਜੋ ਆਪਣੀਆਂ ਰੋਜ਼ਾਨਾ ਜ਼ਿੰਦਗੀਆਂ ਵਿਚ ਅਤੇ ਆਪਣੇ ਕਾਰਜ ਸਥਾਨ ਵਿਖੇ ਐਕਸੈਸੀਬਿਲਿਟੀ ਅਤੇ ਸ਼ਮੂਲੀਅਤ ਦੀ ਅਗਵਾਈ ਕਰਦੇ ਹਨ ਅਤੇ ਬਰੈਂਪਟਨ ਨੂੰ ਹਰ ਉਮਰ ਅਤੇ ਯੋਗਤਾਵਾਂ ਵਾਲੇ ਲੋਕਾਂ ਲਈ ਵੱਧ ਪਹੁੰਚਯੋਗ ਬਣਾਉਣ ਦਾ ਯਤਨ ਕਰਦੇ ਹਨ।”
- ਰੀਜ਼ਨਲ ਕਾਊਂਸਲਰ ਪੈਟ ਫੋਰਟਿਨੀ, ਐਕਸੈਸੀਬਿਲਿਟੀ ਐਡਵਾਈਜ਼ਰੀ ਕਮੇਟੀ ਕਾਊਂਸਲ ਮੈਂਬਰ
Home / ਕੈਨੇਡਾ / ਪਹੁੰਚਯੋਗਤਾ ਅਤੇ ਸ਼ਮੂਲੀਅਤ ਦੀ ਅਗਵਾਈ ਕਰਨ ਵਾਲਿਆਂ ਨੂੰ 2019 ਦੇ ਸਲਾਨਾ ਐਕਸੈਸੀਬਿਲਿਟੀ ਐਵਾਰਡਜ਼ ‘ਚ ਸਨਮਾਨਤ ਕੀਤਾ ਗਿਆ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …