Breaking News
Home / ਕੈਨੇਡਾ / ਸੇਵ ਮੈਕਸ ਦੇਵੇਗਾ ਇੰਡਸਟਰੀ ਨੂੰ ਨਵੀਂ ਚੁਣੌਤੀ

ਸੇਵ ਮੈਕਸ ਦੇਵੇਗਾ ਇੰਡਸਟਰੀ ਨੂੰ ਨਵੀਂ ਚੁਣੌਤੀ

ਡੀਲ ਸਾਈਨ ਕਰਨ ਦੇ ਦਿਨ ਹੀ ਕਮਿਸ਼ਨ ਦੇਣ ਵਾਲੀ ਪਹਿਲੀ ਕੈਨੇਡੀਅਨ ਰੀਅਲ ਅਸਟੇਟ ਕੰਪਨੀ ਬਣੇਗੀ ਸੇਵ ਮੈਕਸ
ਮਿਸੀਸਾਗਾ/ਬਿਊਰੋ ਨਿਊਜ਼ : ਸੇਵ ਮੈਕਸ ਇੰਟਰਨੈਸ਼ਨਲ ਇੰਕ., 7 ਬਿਲੀਅਨ ਡਾਲਰ ਤੋਂ ਜ਼ਿਆਦਾ ਦੀ ਰੀਅਲ ਅਸਟੇਟ ਦੀ ਵਿਕਰੀ ਕਰਨ ਵਾਲੀ ਪ੍ਰਮੁੱਖ ਕੈਨੇਡੀਅਨ ਰੀਅਲ ਅਸਟੇਟ ਕੰਪਨੀ ਨੇ ਇੰਡਟਸਰੀ ਵਿਚ ਇਕ ਨਵੀਂ ਸ਼ੁਰੂਆਤ ਕਰਦੇ ਹੋਏ ਡੀਲ ਸਾਈਨ ਹੋਣ ਦੇ ਦਿਨ ਹੀ ਬਰੋਕਰਜ਼ ਨੂੰ ਕਮਿਸ਼ਨ ਦੇਣ ਦਾ ਐਲਾਨ ਕੀਤਾ ਹੈ। ਸੇਵ ਮੈਕਸ ਅਜਿਹਾ ਕਰਨ ਵਾਲੀ ਪਹਿਲੀ ਕੈਨੇਡੀਅਨ ਰੀਅਲ ਅਸਟੇਟ ਕੰਪਨੀ ਹੈ। ਸੇਵ ਮੈਕਸ ਦੀ ਪੂਰੇ ਕੈਨੇਡਾ ਵਿਚ 50 ਫਰੈਂਚਾਈਜ਼ ਲੋਕੇਸ਼ਨਜ਼ ‘ਤੇ ਮੌਜੂਦਗੀ ਹੈ ਅਤੇ 600 ਤੋਂ ਜ਼ਿਆਦਾ ਰਿਐਲਟਰਜ਼ ਪੂਰੇ ਕੈਨੇਡਾ ਵਿਚ ਗ੍ਰਾਹਕਾਂ ਨੂੰ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਕੰਪਨੀ ਨੇ ਭਾਰਤ ਵਿਚ ਵੀ ਸ਼ੁਰੂਆਤ ਕਰਨ ਦੇ ਨਾਲ ਹੀ ਇੰਟਰਨੈਸ਼ਨਲ ਮਾਰਕੀਟ ਵਿਚ ਪੈਰ ਪਸਾਰਨਾ ਸ਼ੁਰੂ ਕਰ ਦਿੱਤਾ ਹੈ। ਕੰਪਨੀ ਅਗਲੇ ਪੰਜ ਸਾਲਾਂ ਵਿਚ 11 ਹੋਰ ਦੇਸ਼ਾਂ ਵਿਚ ਵੀ ਆਪਣੇ ਕਾਰੋਬਾਰ ਦੀ ਸ਼ੁਰੂਆਤ ਕਰੇਗੀ। ਸੇਵ ਮੈੰਕਸ ਦੇ ਫਾਊਂਡਰ ਅਤੇ ਸੀਈਓ ਰਮਨ ਦੂਆ ਨੇ ਦੱਸਿਆ ਕਿ ਅਸੀਂ ਲਗਾਤਾਰ ਕਸਟਮਰ ਸਰਵਿਸ ਨੂੰ ਬਿਹਤਰੀਨ ਬਣਾਈ ਰੱਖਦੇ ਹੋਏ ਆਪਣੇ ਰਿਐਲਟਰਜ਼ ਦਾ ਵੀ ਪੂਰਾ ਖਿਆਲ ਰੱਖਦੇ ਹਾਂ। ਇਕ ਜਨਵਰੀ 2022 ਵਿਚ ਰਿਐਲਟਰਜ਼ ਵਲੋਂ ਕੀਤੀਆਂ ਜਾਣ ਵਾਲੀਆਂ ਸਾਰੀਆਂ ਟਰਾਂਜੈਕਸ਼ਨ ਦਾ ਕਮਿਸ਼ਨ ਡੀਲ ਸਾਈਨ ਹੋਣ ਦੇ ਦਿਨ ਹੀ ਪ੍ਰਦਾਨ ਕਰ ਦਿੱਤਾ ਜਾਵੇਗਾ। ਇਸ ਨਾਲ ਰਿਐਲਟਰਜ਼ ਨੂੰ ਆਪਣੇ ਖਰਚ ਚਲਾਉਣ ਦੇ ਲਈ ਪਾਰਟ ਟਾਈਮ ਨੌਕਰੀ ਕਰਨ ਦੀ ਬਜਾਏ ਆਪਣੇ ਕੰਮ ਨੂੰ ਵਧਾਉਣ ‘ਤੇ ਧਿਆਨ ਕੇਂਦਰਿਤ ਕਰਨ ਦਾ ਮੌਕਾ ਮਿਲੇਗਾ। ਦੂਆ ਨੇ ਕਿਹਾ ਕਿ ਅਸੀਂ ਆਪਣੇ ਰਿਐਲਟਰਜ਼ ਨੂੰ ਪੂਰਾ ਆਰਾਮ, ਸੁਵਿਧਾਜਨਕ ਮਾਹੌਲ, ਸੁਰੱਖਿਆ ਅਤੇ ਮਾਨਸਿਕ ਸ਼ਾਂਤੀ ਪ੍ਰਦਾਨ ਕਰਨ ਵਿਚ ਵਿਸ਼ਵਾਸ ਕਰਦੇ ਹਾਂ।

Check Also

‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ

ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …