ਬਰੈਂਪਟਨ : ਬਰੈਂਪਟਨ ਸਾਊਥ ਸਮੇਤ ਹੋਰਨਾਂ ਖੇਤਰਾਂ ‘ਚ ਕੋਵਿਡ-19 ਦੀ ਦੂਸਰੀ ਵੈਕਸੀਨ ਡੋਜ਼ ਲਗਵਾਉਣ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਅਤੇ ਐੱਮ.ਪੀ ਸੋਨੀਆ ਸਿੱਧੂ ਵੱਲੋਂ ਬਰੈਂਪਟਨ ਵਾਸੀਆਂ ਨੂੰ ਇਸਦੀ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ ਕੀਤੀ ਗਈ। ਇਸ ਸਬੰਧੀ ਪਿਛਲੇ ਹਫਤੇ ਹੀ ਸੋਨੀਆ ਸਿੱਧੂ ਨੇ ਹੈੱਲਥ ਕਮੇਟੀ ਵਿਚ ਪੀਲ ਰੀਜ਼ਨ ‘ਚ ਫੈਲ ਰਹੇ ਡੈਲਟਾ ਵੇਰੀਅੰਟ ਦੇ ਮੱਦੇਨਜ਼ਰ ਵੈਕਸੀਨ ਦੀ ਦੂਸਰੀ ਡੋਜ਼ ਲਈ ਟੀਕਾਕਰਣ ਮੁਹਿੰਮ ਵਿਚ ਓਨਟਾਰੀਓ ਸੂਬਾ ਸਰਕਾਰ ਵੱਲੋਂ ਤੇਜ਼ੀ ਲਿਆਉਣ ਦੀ ਜ਼ਰੂਰਤ ਸਬੰਧੀ ਚੀਫ਼ ਪਬਲਿਕ ਹੈਲਥ ਅਫਸਰ, ਪੀਲ ਰੀਜਨ ਡਾ: ਲਾਰੈਂਸ ਲੋਅ ਨੂੰ ਸਵਾਲ ਕੀਤਾ ਸੀ, ਜਿਸਦੇ ਜਵਾਬ ਵਿਚ ਡਾ: ਲੋਅ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਬਰੈਂਪਟਨ ਵਾਸੀਆਂ ਨੂੰ ਵੈਕਸੀਨ ਦੀ ਦੂਸਰੀ ਡੋਜ਼ ਲਗਾਉਣ ਵਿਚ ਤੇਜ਼ੀ ਲਿਆਉਣ ਬਾਰੇ ਹਾਮੀ ਭਰੀ ਸੀ। ਇਸ ਸਬੰਧੀ ਗੱਲ ਕਰਦਿਆਂ ਸੋਨੀਆ ਸਿੱਧੂ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਪੀਲ ਰੀਜਨ ਵਿਚ ਦੂਸਰੀ ਡੋਜ਼ ਟੀਕਾਕਰਣ ਸਬੰਧੀ ਮੁੱਦੇ ਨੂੰ ਗੰਭੀਰਤਾ ਨਾਲ ਵਿਚਾਰ ਕੇ ਰਜਿਸਟਰੇਸ਼ਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ।
ਉਹਨਾਂ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿਚ ਵੀ ਇਸ ਤਰ੍ਹਾਂ ਜ਼ਰੂਰੀ ਮੁੱਦਿਆਂ ‘ਤੇ ਲੋੜੀਂਦੇ ਕਦਮ ਚੁੱਕਦੇ ਰਹਿਣਗੇ। ਸੋਨੀਆ ਸਿੱਧੂ ਵੱਲੋਂ ਹੈੱਲਥ ਕਮੇਟੀ ਵਿਚ ਡਾ: ਟੁਨਿਸ ਨਾਲ ਵੈਕਸੀਨਾਂ ਦੀ ਡੈਲਟਾ ਵੇਰੀਅੰਟ ਖਿਲਾਫ ਲੜਨ ਦੀ ਸਮਰੱਥਾ ਬਾਰੇ ਵੀ ਗੱਲਬਾਤ ਕੀਤੀ ਗਈ। ਕੈਨੇਡਾ ਵਿਚ 31 ਮਿਲੀਅਨ ਤੋਂ ਜ਼ਿਆਦਾ ਵੈਕਸੀਨ ਖੇਪ ਪਹੁੰਚ ਚੁੱਕੀ ਹੈ ਅਤੇ ਤੈਅ ਸਮੇਂ ਤੋਂ ਪਹਿਲਾਂ ਹੀ ਕਈ ਹੋਰ ਖੇਪਾਂ ਕੈਨੇਡਾ ਹਰ ਹਫਤੇ ਪਹੁੰਚ ਰਹੀਆਂ ਹਨ। ਇਸ ਸਬੰਧੀ ਸੋਨੀਆ ਸਿੱਧੂ ਨੇ ਕਿਹਾ ਕਿ ਵਾਅਦੇ ਮੁਤਾਬਕ, ਕੈਨੇਡਾ ਸਰਕਾਰ ਸਤੰਬਰ ਮਹੀਨੇ ਤੱਕ ਹਰ ਉਸ ਵਿਅਕਤੀ ਤੱਕ ਕੋਵਿਡ-19 ਵੈਕਸੀਨ ਦੀ ਪਹੁੰਚ ਕਰਵਾਏਗੀ, ਜੋ ਵੈਕਸੀਨ ਲਗਵਾਉਣਾ ਚਾਹੁੰਦੇ ਹਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …