ਕੈਲਗਰੀ/ਜ਼ੋਰਾਵਰ ਬਾਂਸਲ : ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਜੁਲਾਈ ਮਹੀਨੇ ਦੀ ਮੀਟਿੰਗ ਦੇ ਆਗਾਜ਼ ਵਿੱਚ ਮੀਤ ਪ੍ਰਧਾਨ ਬਲਵੀਰ ਗੋਰਾ ਅਤੇ ਜਨਰਲ ਸਕੱਤਰ ਜ਼ੋਰਾਵਰ ਬਾਂਸਲ ਨੇ ਸਾਂਝੇ ਤੌਰ ‘ਤੇ ਆਏ ਹੋਏ ਹਾਜ਼ਰੀਨ ਨੂੰ ‘ਜੀ ਆਇਆਂ’ ਆਖਿਆ।
ਸ਼ੋਕ ਮਤੇ ਸਾਂਝੇ ਕਰਦਿਆਂ ਜਨਰਲ ਸਕੱਤਰ ਜੋਰਾਵਰ ਬਾਂਸਲ ਨੇ ਭਾਵੁਕ ਸ਼ਬਦਾਂ ਨਾਲ ਡਾ ਹਰਨੇਕ ਸਿੰਘ ਕੋਮਲ, ਪੱਤਰਕਾਰ ਦਾਨਿਸ਼ ਸਿੱਦੀਕੀ ਅਤੇ ਸਟੈਨ ਸਵਾਮੀ ਦੇ ਵਿੱਛੜ ਜਾਣ ‘ਤੇ ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਕੈਨੇਡਾ ਦੇ ਰੈਜ਼ੀਡੈਂਸ਼ਲ ਸਕੂਲਾਂ ਬਾਰੇ ਰਾਜ ਧਾਲੀਵਾਲ ਨੇ ਬਹੁਤ ਵਿਸਥਾਰ ਨਾਲ ਖੁਲਾਸਾ ਕੀਤਾ ਕਿ ਕਿਵੇਂ 6 ਤੋਂ 14 ਸਾਲ ਦੇ ਬੱਚਿਆਂ ਨੂੰ ਮਾਂ ਬਾਪ ਕੋਲੋਂ ਖੋਹ ਕੇ, ਜਬਰੀ ਉਨ੍ਹਾਂ ‘ਤੇ ਅੱਤਿਆਚਾਰ ਤੇ ਮਾਨਸਿਕ ਦਬਾਓ ਬਣਾ ਕੇ ਰੱਖਿਆ ਗਿਆ ਤੇ ਮਾਰਿਆ ਗਿਆ। ਬੱਚਿਆ ਉੱਤੇ ਤਸ਼ੱਦਦ ਦੀ ਦਾਸਤਾਨ ਸੁਣ ਸਭ ਦੀਆਂ ਅੱਖਾਂ ਭਰ ਆਈਆਂ। ਜਗਦੇਵ ਸਿੱਧੂ ਨੇ ਇਸ ਜਾਣਕਾਰੀ ਵਿੱਚ ਹੋਰ ਵਾਧਾ ਕੀਤਾ, ਤੇ ਰਾਜ ਧਾਲੀਵਾਲ ਦੇ ਕਰੋਨਾ ਮਹਾਮਾਰੀ ਦਰਮਿਆਨ ਕੀਤੇ ਕੰਮਾਂ ਦੀ ਬੜੀ ਸ਼ਲਾਘਾ ਕੀਤੀ। ਗੁਰਲਾਲ ਰੁਪਾਲੋਂ ਨੇ ਵੀ ਰਿਹਾਇਸ਼ੀ ਸਕੂਲਾਂ ਵਿੱਚ ਹੋਏ ਵਰਤਾਰੇ ਪ੍ਰਤੀ ਦੁੱਖ ਪ੍ਰਗਟ ਕੀਤਾ।
ਬਾਕੀ ਬੁਲਾਰਿਆਂ ਨੇ ਵੀ ਇਸ ਗੰਭੀਰ ਚਰਚਾ ਵਿੱਚ ਯੋਗਦਾਨ ਪਾਇਆ।ਸੁਖਜੀਤ ਸੈਣੀ ਨੇ ਕੁਝ ਸ਼ੇਅਰ ਸਾਂਝੇ ਕੀਤੇ। ਰਚਨਾਵਾਂ ਦੇ ਦੌਰ ਵਿੱਚ ਸੁਖਵਿੰਦਰ ਤੂਰ ਨੇ ਪਾਲ ਢਿੱਲੋਂ ਦੀ ਕਵਿਤਾ ‘ਮੈਂ ਚਾਹੁੰਦਾ ਹਾਂ’, ਪਰਮਿੰਦਰ ਰਮਨ ਨੇ ਗ਼ਜ਼ਲ ‘ਪੱਥਰ ਦਿਲ ਤੇ ਧਰ ਲੈਂਦਾ ਹਾਂ’, ਮੰਗਲ ਚੱਠਾ ਨੇ ‘ਅਸੀਂ ਸਿੱਖ’ ਬਹੁਤ ਪ੍ਰਭਾਵਸ਼ਾਲੀ ਵਰਤਮਾਨ ਸਮੇ ਦੀ ਤਸਵੀਰ ਕਵਿਤਾ ਰਾਹੀ ਪੇਸ਼ ਕੀਤੀ। ਰਾਜਵੰਤ ਮਾਨ ਨੇ ਫ਼ੈਜ਼ ਅਹਿਮਦ ਫ਼ੈਜ਼ ਦਾ ਇੱਕ ਸ਼ੇਅਰ ਅਤੇ ਕਵਿਤਾ ‘ਮਿਹਨਤੀ ਇਨਸਾਨ’ ਕਿਸਾਨੀ ਸੰਘਰਸ਼ ਨਾਲ ਸਬੰਧਤ ਸੁਣਾਈ।
ਗੁਰਦੀਸ਼ ਗਰੇਵਾਲ ਨੇ ‘ਬਿਰਹਣ ਦਾ ਸਾਵਣ’ ਸਾਉਣ ਦੇ ਮਹੀਨੇ ਦੀ ਮਹੱਹਤਾ ਬਿਆਨਦੀ ਕਵਿਤਾ ਸੁਣਾਈ। ਅਖੀਰ ਵਿੱਚ ਮੀਤ ਪ੍ਰਧਾਨ ਬਲਵੀਰ ਗੋਰਾ ਨੇ ਸਭ ਹਾਜ਼ਰੀਨ ਦਾ ਧੰਨਵਾਦ ਕੀਤਾ। ਹੋਰ ਜਾਣਕਾਰੀ ਲਈ ਪ੍ਰਧਾਨ ਦਵਿੰਦਰ ਮਲਹਾਂਸ ਨੂੰ 403 993 2201 ਤੇ ਜਨਰਲ ਸਕੱਤਰ ਜ਼ੋਰਾਵਰ ਬਾਂਸਲ ਨੂੰ 587 437 7805 ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।