20 C
Toronto
Sunday, September 28, 2025
spot_img
Homeਕੈਨੇਡਾਟੀਪੀਏਆਰ ਕਲੱਬ ਦੇ 40 ਮੈਂਬਰਾਂ ਨੇ ਪੀਟਰਬੋਰੋ ਵਿੱਚ ਹੀ 'ਮੋਨਾਰਕ ਅਲਟਰਾ' 10...

ਟੀਪੀਏਆਰ ਕਲੱਬ ਦੇ 40 ਮੈਂਬਰਾਂ ਨੇ ਪੀਟਰਬੋਰੋ ਵਿੱਚ ਹੀ ‘ਮੋਨਾਰਕ ਅਲਟਰਾ’ 10 ਕਿਲੋਮੀਟਰ ‘ਰੱਨ ਤੇ ਫ਼ੰਨ’ ਵਿਚ ਲਿਆ ਹਿੱਸਾ

ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ 20 ਸਤੰਬਰ ਨੂੰ ਟੀਪੀਏਆਰ ਕਲੱਬ ਦੇ 40 ਮੈਂਬਰਾਂ ਨੇ ਪੀਟਰਬੋਰੋ ਸ਼ਹਿਰ ਵਿੱਚ ਅਲਟਰਾ ਮੋਨਾਰਕ ਵੱਲੋਂ ਬੜੇ ਜੋਸ਼ ਤੇ ਉਤਸਾਹ ਨਾਲ ਮਨਾਏ ਗਏ ਤੀਸਰੇ ‘ਮੋਨਾਰਕ ਫ਼ੈਸਟੀਵਲ’ ਦੌਰਾਨ ਹੋਈ ‘ਮੋਨਾਰਕ ਅਲਟਰਾ 10 ਕਿਲੋਮੀਟਰ’ ‘ਰੱਨ-ਕਮ-ਫੰਨ’ ਵਿੱਚ ਭਾਗ ਲਿਆ। ਉਹ ਸਵੇਰੇ 6.30 ਵਜੇ ਇੱਕ ਸਕੂਲ ਬੱਸ ਵਿੱਚ ਸਵਾਰ ਹੋ ਕੇ 9.00 ਵਜੇ ਉੱਥੇ ਪਹੁੰਚ ਗਏ ਅਤੇ 10.00 ਸ਼ੁਰੂ ਹੋਣ ਵਾਲੀ 10.00 ਕਿਲੋਮੀਟਰ ‘ਰੱਨ ਤੇ ਵਾੱਕ’ ਵਿੱਚ ਸ਼ਾਮਲ ਹੋਣ ਲਈ ਤਿਆਰੀ ਕੱਸਣ ਲੱਗੇ। ਕਲੱਬ ਦੇ ਸਰਗ਼ਰਮ ਮੈਂਬਰ ਸੁਰਿੰਦਰ ਨਾਗਰਾ ਨੇ ਉਨ÷ ਾਂ ਨੂੰ ਦੌੜ ਲਈ ‘ਵਾਰਮ-ਅੱਪ’ ਕਰਨ ਲਈ ਕੁਝ ਜ਼ਰੂਰੀ ਵਰਜਿਸ਼ਾਂ ਕਰਵਾਈਆਂ।
ਇਸ ਤੋਂ ਪਹਿਲਾਂ 9.30 ਵਜੇ 10 ਸਾਲ ਤੋਂ ਛੋਟੇ ਬੱਚਿਆਂ ਦੀ ਇੱਕ ਕਿਲੋਮੀਟਰ ਮਨੋਰੰਜਕ ਦੌੜ ਆਰੰਭ ਕੀਤੀ ਗਈ ਜਿਸ ਵਿੱਚ ਕਈ ਛੋਟੇ ਬੱਚੇ ਵੀ ਸ਼ਾਮਲ ਹੋਏ। ਇਨ÷ ਾਂ ਵਿੱਚ ਕਈ ਛੋਟੀਆਂ-ਛੋਟੀਆਂ ਬੱਚੀਆਂ ਨੇ ਤਿੱਤਲੀਆਂ ਵਰਗੀਆਂ ਪੁਸ਼ਾਕਾਂ ਪਾਈਆਂ ਹੋਈਆਂ ਸਨ ਤੇ ਦੌੜਦੀਆਂ ਹੋਈਆਂ ਉਹ ਤਿੱਤਲੀਆਂ ਵਾਂਗ ਉੱਡਦੀਆਂ ਲੱਗ ਰਹੀਆਂ ਹਨ। ਦਰਸ਼ਕਾਂ ਲਈ ਇਹ ਬੜਾ ਮਨਮੋਹਕ ਨਜ਼ਾਰਾ ਸੀ। ਠੀਕ 10.00 ਵਜੇ ਦੌੜ ਦਾ ਮੇਨ-ਈਵੈਂਟ ਸ਼ੁਰੂ ਹੋ ਗਿਆ। ਮੁੱਖ-ਪ੍ਰਬੰਧਕ ਦੀ ਵਿਸਲ ਨਾਲ ਸਾਰੇ ਸਟਾਰਟ-ਪੁਆਇੰਟ ਤੋਂ ਚੱਲ ਪਏ ਅਤੇ ਕੁਝ ਦੂਰ ਜਾ ਕੇ ਇੱਕ ਦਰਿਆ ਦੇ ਲੰਮੇਂ ਪੁਲ਼ ਨੂੰ ਪਾਰ ਕਰਨ ਤੋਂ ਬਾਅਦ ਹਰਿਆਵਲ ਭਰੇ ਰਸਤੇ ਵਿੱਚੋਂ ਗੁਜ਼ਰਦੇ ਹੋਏ ਅੱਗੇ ਵੱਧਣ ਲੱਗੇ।
ਦੌੜਾਕਾਂ ਦਾ ਮਾਰਗ-ਦਰਸ਼ਨ ਕਰਨ ਲਈ ਰਸਤੇ ਦੇ ਦੋਹੀਂ ਪਾਸੀਂ ਛੋਟੀਆਂ-ਛੋਟੀਆਂ ਲਾਲ ਤੇ ਪੀਲ਼ੇ ਰੰਗ ਦੀਆਂ ਝੰਡੀਆਂ ਜ਼ਮੀਨ ਵਿੱਚ ਗੱਡੀਆਂ ਹੋਈਆਂ ਸਨ ਅਤੇ ਰਾਹ ਵਿੱਚ ਆਉਂਦੇ ਮੋੜਾਂ ਉੱਪਰ ਖੜੇ ਇਸ ਦੌੜ ਦੇ ਵਾਲੰਟੀਅਰ ਉਨ÷ ਾਂ ਨੂੰ ਮੁੜਨ ਲਈ ਹੱਥਾਂ ਦੇ ਇਸ਼ਾਰਿਆਂ ਨਾਲ ਵੀ ਲੋੜੀਂਦੀ ਜਾਣਕਾਰੀ ਦੇ ਰਹੇ ਸਨ। ਦੌੜ ਦਾ ਇਹ ਸਾਰਾ ਰਸਤਾ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਸੀ।
10 ਕਿਲੋਮੀਟਰ ਦੀ ਇਸ ਦੌੜ ਵਿੱਚ ਕਈ ਤੇਜ਼-ਤਰਾਰ ਦੌੜਾਕ ਵੀ ਸ਼ਾਮਲ ਸਨ।
ਦਰਸ਼ਕਾਂ ਨੂੰ ਉਸ ਸਮੇਂ ਬੜੀ ਹੈਰਾਨੀ ਹੋਈ ਜਦੋਂ ਇਸ ਦੌੜ ਵਿੱਚ ਸ਼ਾਮਲ ਹੋਣ ਵਾਲਾ ਪਹਿਲਾ ਦੌੜਾਕ ਮਾਰਕ ਜੋਨਜ਼ ਕੇਵਲ 37 ਮਿੰਟ, 10.51 ਸਕਿੰਟ ਵਿੱਚ ਹੀ ਇਹ ਦੌੜ ਪੂਰੀ ਕਰਕੇ ‘ਫਿਨਿਸ਼ ਪੁਆਇੰਟ’ ਉਤੇ ਪਹੁੰਚ ਗਿਆ ਅਤੇ ਦੂਸਰਾ ਦੌੜਾਕ ਡੇਵਿਡ ਲੀ 35 ਮਿੰਟ, 45.32 ਸਕਿੰਟ ‘ਚ ਅਤੇ ਤੀਸਰਾ ਐਰਿਕ ਸਮਿੱਥ 37 ਮਿੰਟ, 2.15 ਸਕਿੰਟ ਵਿੱਚ ਆ ਗਿਆ। ਟੀਪੀਏਆਰ ਕਲੱਬ ਦੇ ਦੌੜਾਕ ਸੋਢੀ ਕੰਗ ਤੇ ਨਿਰਮਲ ਗਿੱਲ ਪਹਿਲੇ ਅਤੇ ਦੂਸਰੇ ਨੰਬਰ ‘ਤੇ ਆਏ, ਜਦਕਿ ਕਲੱਬ ਵਿੱਚ ਪਹਿਲੀ ਵਾਰ ਸ਼ਾਮਲ ਹੋਇਆ ਨਵਾਂ ਮੈਂਬਰ ਅਹੁਨ ਗੁਪਤਾ ਇਸ ਦੌੜ ਵਿੱਚ ਤੀਸਰੇ ਸਥਾਨ ‘ਤੇ ਆਇਆ। ਚੈਰਿਟੀ ਸੰਸਥਾਵਾਂ ਵੱਲੋਂ ਕਰਵਾਏ ਗਏ ਅਜਿਹੇ ਈਵੈਂਟਾਂ ਵਿੱਚ ਇਹ ਪਹਿਲੇ, ਦੂਸਰੇ ਜਾਂ ਤੀਸਰੇ ਸਥਾਨ ਬਹੁਤੀ ਅਹਿਮੀਅਤ ਨਹੀਂ ਰੱਖਦੇ, ਬਲਕਿ ਇਨ÷ ਾਂ ਚੈਰਿਟੀ ਤੇ ਮੁਕਾਬਲੇ ਵਾਲੀਆਂ ਦੌੜਾਂ ਵਿੱਚ ਸ਼ਮੂਲੀਅਤ ਕਰਨੀ ਹੀ ਬੜੀ ਵੱਡੀ ਗੱਲ ਹੁੰਦੀ ਹੈ। ਦੌੜ ਦੇ ਇਸ ਈਵੈਂਟ ਦੀ ਮਹੱਤਤਾ ਇਸ ਗੱਲ ਵਿੱਚ ਵੀ ਸੀ ਕੇ ਸੰਗਤਰੇ ਰੰਗ ਦੀਆਂ ਟੀ-ਸ਼ਰਟਾਂ ਪਹਿਨੇ ਟੀਪੀਏਆਰ ਕਲੱਬ ਦੇ 40 ਮੈਂਬਰਾਂ ਦਾ ਵੱਡਾ ਗਰੁੱਪ ਆਪਣੀ ਵੱਖਰੀ ਦਿੱਖ ਨਾਲ ਦੂਰੋਂ ਹੀ ਪਹਿਚਾਣਿਆ ਜਾ ਰਿਹਾ ਸੀ।
ਦੌੜ ਦੀ ਸਮਾਪਤੀ ‘ਤੇ ਹੋਏ ਸੰਖੇਪ ਸਮਾਗ਼ਮ ਵਿੱਚ ਪੀਟਰਬੋਰੋ ਦੀ ਨਗਰ ਕੌਂਸਲ ਦੀ ਕੌਂਸਲਰ ਜੌਏ ਲੈਥਿਕਾ ਨੇ ਸਮੂਹ ਦੌੜਾਕਾਂ ਤੇ ਦਰਸ਼ਕਾਂ ਨੂੰ ‘ਜੀ-ਆਇਆਂ’ ਕਹਿੰਦਿਆਂ ਹੋਇਆਂ ਬੜੇ ਭਾਵ-ਪੂਰਤ ਸ਼ਬਦਾਂ ਵਿੱਚ ਸੰਬੋਧਨ ਕੀਤਾ।
ਆਪਣੇ ਸੰਬੋਧਨ ਵਿੱਚ ਉਨ÷ ਾਂ ਨੇ ਟੀਪੀਆਰ ਕਲੱਬ ਦੇ ਇਸ ‘ਮੋਨਾਰਕ ਫ਼ੈਸਟੀਵਲ’ ਵਿੱਚ ਸ਼ਾਮਲ ਹੋਣ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਦੌੜ ਵਿੱਚ ਪਹਿਲੇ, ਦੂਸਰੇ ਤੇ ਤੀਸਰੇ ਸਥਾਨ ‘ਤੇ ਆਉਣ ਵਾਲੇ ਦੌੜਾਕਾਂ ਨੂੰ ਮੈਡਲ ਤੇ ਹੋਰ ਇਨਾਮ ਦਿੱਤੇ ਗਏ। ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਟੀਪੀਏਆਰ ਕਲੱਬ ਦੇ ਸਰਗ਼ਰਮ ਮੈਂਬਰ ਨਰਿੰਦਰ ਪਾਲ ਬੈਂਸ ਨੇ ਕਿ ਕਿਹਾ ਕਿ ਟੀਪੀਏਆਰ ਕਲੱਬ ਦੇ ਮੈਂਬਰ ਮੈਡਲਾਂ ਲਈ ਦੌੜਦੇ, ਬਲਕਿ ਉਨ÷ ਾਂ ਦਾ ਮਕਸਦ ਕਮਿਊਨਿਟੀਆਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਫ਼ੈਲਾਉਣਾ ਹੈ ਅਤੇ ਇਸ ਮੰਤਵ ਲਈ ਉਹ ਪਿਛਲੇ 12-13 ਸਾਲ ਤੋਂ ਆਪਣੀਆਂ ਸਰਗਰਮੀਆਂ ਲਗਾਤਾਰ ਜਾਰੀ ਰੱਖ ਰਹੇ ਹਨ।
ਉਹ ਦੌੜਾਂ ਦੇ ਵੱਖ-ਵੱਖ ਈਵੈਂਟਾਂ ਵਿੱਚ ਸ਼ਾਮਲ ਹੁੰਦੇ ਹਨ ਅਤੇ ਉਨ÷ ਾਂ ਵਿੱਚੋਂ ਕਈ ਅੰਤਰਰਾਸ਼ਟਰੀ ਈਵੈਂਟਸ, ਜਿਵੇਂ ਬੋਸਟਨ ਮੈਰਾਥਨ, ‘ਆਇਰਨਮੈਨ’ ਤੇ ‘ਹਾਫ਼-ਆਇਰਨਮੈਨ’ ਮੁਕਾਬਲਿਆਂ ਵਿੱਚ ਸਫ਼ਲਤਾ ਭਰਪੂਰ ਭਾਗ ਲੈ ਚੁੱਕੇ ਹਨ। ਉਨ÷ ਾਂ ਦੱਸਿਆ ਕਿ ਉਹ ਹਰ ਸਾਲ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਚੜ÷ ਨ ਈਵੈਂਟ ਵਿੱਚ ਵੀ ਭਰਵੀਂ ਸ਼ਮੂਲੀਅਤ ਕਰਦੇ ਹਨ। ਸਮਾਗ਼ਮ ਦੌਰਾਨ ਇੱਕ ਔਰਤ ਨੇ ਅੰਗਰੇਜ਼ੀ ਵਿੱਚ ਗਾਣਾ ਗਾਇਆ ਅਤੇ ਇਸ ਦੇ ਅਖ਼ੀਰ ਵਿੱਚ ਕਾਲ਼ੇ ਰੰਗ ਦੀਆਂ ਚੁਸਤ ਪੁਸ਼ਾਕਾਂ ਪਹਿਨੀ ਸਕੂਲੀ ਲੜਕੀਆਂ ਦੇ 4-5 ਗਰੁੱਪਾਂ ਨੇ ਵੱਖ-ਵੱਖ ਤਰ÷ ਾਂ ਦੇ ਡਾਂਸ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ।
ਇੱਕ ਵਜੇ ਦੇ ਕਰੀਬ ਮੋਨਾਰਕ ਫ਼ੈਸਟੀਵਲ ਦੇ ਇਸ ਈਵੈਂਟ ਤੋਂ ਵਿਹਲੇ ਹੋਣ ਤੋਂ ਬਾਅਦ ਕਲੱਬ ਦੇ ਸਾਰੇ ਮੈਂਬਰ ਬੱਸ ਵਿਚ ਬੈਠ ਕੇ ਇਕ ਪਾਰਕ ਵਿੱਚ ਚਲੇ ਗਏ ਅਤੇ ਉੱਥੇ ਜਾ ਕੇ ਹਰੇ-ਭਰੇ ਮੈਦਾਨ ਵਿੱਚ ਆਪਣੇ ਨਾਲ ਲਿਆਂਦਾ ਹੋਇਆ ਭੋਜਨ-ਪਾਣੀ, ਜਿਸ ਵਿੱਚ ਸ਼ਾਕਾਹਾਰੀ ਤੇ ਮਾਸਾਹਾਰੀ ਦੋਹਾਂ ਤਰ÷ ਾਂ ਦੀਆਂ ਵਰਾਇਟੀਆਂ ਸ਼ਾਮਲ ਸਨ, ਨੂੰ ਨਾਲ ਲਿਆਂਦੇ ਚੁੱਲਿ÷ ਆਂ ‘ਤੇ ਗਰਮ ਕਰਕੇ ਉਨ÷ ਾਂ ਦਾ ਖ਼ੂਬ ਅਨੰਦ ਮਾਣਿਆਂ।
ਇਸ ਦੌਰਾਨ ਗੈਰੀ ਗਰੇਵਾਲ, ਪਰਮਿੰਦਰ ਗਿੱਲ, ਕਰਮਜੀਤ ਗਿੱਲ ਤੇ ਡਾ. ਸੁਖਦੇਵ ਸਿੰਘ ਝੰਡ ਵੱਲੋਂ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ, ਪ੍ਰਬੰਧੀ ਟੀਮ, ਸਪਾਂਸਰਾਂ, ਵਾਲੰਟੀਅਰਾਂ ਅਤੇ ਸਮੂਹ ਮੈਂਬਰਾਂ ਦਾ ਇਸ ਪ੍ਰੋਗਰਾਮ ਨੂੰ ਸਫ਼ਲ ਬਨਾਉਣ ਲਈ ਹਾਰਦਿਕ ਧੰਨਵਾਦ ਕੀਤਾ ਗਿਆ। ਮਨਜੀਤ ਸਿੰਘ ਨੌਟਾ ਵੱਲੋਂ ਇਸ ਮੌਕੇ ਆਉਣ ਵਾਲੇ ਦੌੜਾਂ ਦੇ ਈਵੈਂਟਾਂ ਤੇ ਸੀ.ਐੱਨ. ਟਾਵਰ ਦੀਆਂ ਪੌੜੀਆਂ ਚੜ÷ ਨ ਦੀ ਜਾਣਕਾਰੀ ਮੈਂਬਰਾਂ ਨਾਲ ਸਾਂਝੀ ਕੀਤੀ ਗਈ। ਏਨੇ ਨੂੰ ਸ਼ਾਮ ਦੇ ਚਾਰ ਵੱਜ ਗਏ ਅਤੇ ਬੱਸ ਵਿੱਚ ਬੈਠ ਕੇ ਮੈਂਬਰਾਂ ਨੇ ਵਾਪਸੀ ਲਈ ਚਾਲੇ ਪਾਏ ਤੇ ਸੱਤ ਕੁ ਵਜੇ ਬਰੈਂਪਟਨ ਵਾਪਸ ਪਹੁੰਚੇ।

 

 

RELATED ARTICLES
POPULAR POSTS