ਮਿਲਟਨ : ਮਿਲਟਨ ਵਾਸੀ ਇਕ ਔਰਤ ਨੇ ਆਪਣੀ ਜ਼ਿੰਦਗੀ ਨੂੰ ਘਾਨਾ ਦੇ ਬੇਸਹਾਰਿਆਂ ਦੇ ਨਾਂਅ ਕਰ ਦਿੱਤਾ ਹੈ ਅਤੇ ਉਹ ਇਸ ਅਫ਼ਰੀਕੀ ਦੇਸ਼ ‘ਚ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦਾ ਯਤਨ ਕਰੇਗੀ। ਜਿੰਜਰ ਗਿਆਮਹ ਬੋਕਾਈ, ਕਈ ਵਾਰ ਘਾਨਾ ਜਾ ਚੁੱਕੀ ਹੈ ਅਤੇ ਇਨ੍ਹੀਂ ਦਿਨੀਂ ਘਾਨਾ ‘ਚ 300 ਬੱਚਿਆਂ ਲਈ ਇਕ ਅਨਾਥ ਆਸ਼ਰਮ ਬਣਾਉਣ ਲਈ ਯਤਨ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਖੁਦ ਵੀ ਇਕ ਫੋਸਟਰ ਕੇਅਰ ‘ਚ ਪ੍ਰੀ ਹੈ। ਉਨ੍ਹਾਂ ਦਾ ਦਰਦ ਦੇਖ ਕੇ ਮੇਰੀਆਂ ਅੱਖਾਂ ‘ਚ ਵੀ ਹੰਝੂ ਆ ਗਏ। ਬੱਚਿਆਂ ਨੇ ਮੇਰਾ ਦਿਲ ਜਿੱਤ ਲਿਆ। ਬੀਤੇ ਕਈ ਮਹੀਨਿਆਂ ਤੋਂ ਜਿੰਜਰ ਲੋਕਾਂ ਤੋਂ ਦਾਨ ਇਕੱਠਾ ਕਰ ਰਹੀ ਹੈ। ਉਹ ਪੈਸਿਆਂ ਤੋਂ ਲੈ ਕੇ ਕੱਪੜੇ ਅਤੇ ਘਰੇਲੂ ਸਾਮਾਨ ਅਤੇ ਦਵਾਈਆਂ ਤੱਕ ਇਕੱਠੀਆਂ ਕਰ ਰਹੀ ਹੈ। ਉਨ੍ਹਾਂ ਦੇ ਯਤਨਾਂ ਦੇ ਕਾਰਨ ਉਨ੍ਹਾਂ ਨੂੰ ਘਾਨਾ ‘ਚ ਕ੍ਰੀਨ ਮਦਰ ਦੇ ਨਾਂਅ ਨਾਲ ਪਛਾਣਿਆ ਵੀ ਜਾਣ ਲੱਗਾ ਹੈ। ਘਾਨਾ ‘ਚ ਉਨ੍ਹਾਂ ਨੂੰ ਇਕ ਸਥਾਨਕ ਨਾਂਅ ‘ਨਾਨਾ’ ਅਕੁਆਮਾਕਾਫੁਈ ਦਾ ਵੀ ਮਿਲਿਆ ਹੈ ਅਤੇ ਉਹ ਇਸ ਨੂੰ ਆਪਣੇ ਕਾਨੂੰਨੀ ਨਾਂਅ ‘ਚ ਬਦਲਣ ਲਈ ਵੀ ਯਤਨ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਅਫ਼ਰੀਕਾ ਬਾਰੇ ਪੜ੍ਹਦੀ ਆਈ ਹੈ ਅਤੇ ਉਹ ਉਨ੍ਹਾਂ ਨੂੰ ਹਮੇਸ਼ਾ ਤੋਂ ਹੀ ਆਪਣਾ ਘਰ ਲੱਗਦਾ ਰਿਹਾ ਹੈ। ਜਿੰਜਰ ਨੇ ਦੱਸਿਆ ਕਿ ਮੈਨੂੰ ਉਥੋਂ ਦੇ ਕਲਚਰ, ਫੂਡ ਅਤੇ ਹਰ ਚੀਜ਼ ਨਾਲ ਪਿਆਰ ਹੈ। ਮੈਂ ਉਥੋਂ ਦੇ ਕਲਚਰ ‘ਚ ਢਲ ਕੇ ਬੱਚਿਆਂ ਨੂੰ ਪਾਲਣ ਜਾ ਰਹੀ ਹਾਂ। ਉਸ ਦਾ ਅਨਾਥ ਆਸ਼ਰਮ ਅਕਤੂਬਰ ਤੱਕ ਕੰਮ ਸ਼ੁਰੂ ਕਰ ਦੇਵੇਗਾ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …