-7.8 C
Toronto
Monday, January 19, 2026
spot_img
Homeਕੈਨੇਡਾਕਿਊਬਿਕ ਵਿੱਚ 3:8 ਬਿਲੀਅਨ ਸਾਲ ਪਹਿਲਾਂ ਜ਼ਿੰਦਗੀ ਹੋਣ ਦੇ ਨਿਸ਼ਾਨ ਮਿਲੇ

ਕਿਊਬਿਕ ਵਿੱਚ 3:8 ਬਿਲੀਅਨ ਸਾਲ ਪਹਿਲਾਂ ਜ਼ਿੰਦਗੀ ਹੋਣ ਦੇ ਨਿਸ਼ਾਨ ਮਿਲੇ

ਵਿਗਿਆਨੀਆਂ ਦਾ ਇਹ ਉਪਰਾਲਾ ਸੋਲਰ-ਸਿਸਟਮ ਵਿੱਚ ਹੋਰ ਉਪਲਬਧੀਆਂ ਲਈ ਹੋ ਸਕਦਾ ਹੈ ਸਹਾਈ
ਔਟਵਾ/ਬਿਊਰੋ ਨਿਊਜ਼ : ਅੰਤਰਰਾਸ਼ਟਰੀ ਵਿਗਿਆਨੀਆਂ ਦੀ ਇੱਕ ਟੀਮ ਵਲੋਂ ਆਪਣੇ ਯਤਨਾਂ ਸਦਕਾ ਉਤਰੀ ਕਿਉਬਿਕ ਵਿੱਚ ਲਾਲ ਚਟਾਨ ਉਪਰ ਕੁਝ ਨਿਸ਼ਾਨ ਲੱਭੇ ਹਨ, ਜਿਨ੍ਹਾਂ ਬਾਰੇ ਉਨ੍ਹਾਂ ਦਾ ਅੰਦਾਜ਼ਾ ਹੈ ਕਿ ਇਥੇ ਕੋਈ 3:8 ਬਿਲੀਅਨ ਸਾਲ ਪਹਿਲਾਂ ਜੀਵਨ ਦੀ ਹੋਂਦ ਹੋਏਗੀ। ਇਨ੍ਹਾਂ ਵਿਗਿਆਨੀਆਂ ਦੀ ਟੀਮ ਦੀ ਜਿਸ ਦੀ ਅਗਵਾਈ ਜੌਹਨਾਥਨ ਓ ਨੇਲ ਅਸਿਸਟੈਂਟ ਪ੍ਰੋਫੈਸਰ ਯੂਨੀਵਰਸਿਟੀ ਆਫ ਔਟਵਾ ਦੇ ਅਰਥ ਅਤੇ ਇਨਵਾਇਰਮੈਂਟ ਸਾਇੰਸਿਸ ਵਿਭਾਗ ਕਰ ਰਹੇ ਸਨ ਨੇ ਇਹ ਦਾਅਵਾ ਕੀਤਾ ਹੈ ਕਿ ਇਸ ਖੋਜ ਤੋਂ ਪਤਾ ਲਗਦਾ ਹੈ ਕਿ ਸੂਰਜ ਦੇ ਸੌਰ ਮੰਡਲ ਦੇ ਹੋਂਦ ਆਉਣ ਵਿੱਚ ਕੋਈ 4:6 ਬਿਲੀਅਨ ਸਾਲ ਲੱਗੇ ਹੋਣਗੇ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ 4:3 ਬਿਲੀਅਨ ਸਾਲ ਪਹਿਲਾਂ ਧਰਤੀ ਉਪਰ ਪਾਣੀ ਦੀ ਹੋਂਦ ਹੋਏਗੀ। ਇਸ ਤੋਂ ਸੰਕੇਤ ਮਿਲਦੇ ਹਨ ਕਿ ਜੀਵਨ ਦੀ ਹੋਂਦ ਵੀ ਸੰਭਵ ਹੋਏਗੀ। ਵਿਗਿਆਨੀਆਂ ਨੇ ਇਹ ਆਪਣੀ ਖੋਜ ਵਿੱਚ ਕਿ 3:7 ਬਿਲੀਅਨ ਸਾਲ ਪਹਿਲਾਂ ਦੇ ਫੋਸਿਲ ਲੱਭੇ ਹਨ ਜਿਸ ਤੋਂ ਉਹ ਆਪਣੀ ਖੋਜ ਨੂੰ ਜੀਵਨ ਹੋਣ ਦੀ ਹੋਂਦ ਨੂੰ ਨਿਸਚਿਤ ਕਰਦੇ ਹਨ। ਇਹ ਖੋਜ ਨੂੰ ਕਰਨ ਲਈ ਉਕਤ ਵਿਗਿਆਨੀਆਂ ਦੀ ਟੀਮ ਵਲੋਂ ਨਾਰਥ ਕਿਉਬਕ ਦੇ ਗਰੀਨਸਟੋਨ ਬੈਲਟ ਏਰੀਏ ਨੂੰ ਮਿਥਿਆ ਸੀ ਜਿਸ ਨੂੰ ‘ਬੈਡਿਡ ਆਇਰਨ ਮੋਰਮੇਸ਼ਨ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਬਿਲੀਅਨ ਸਾਲ ਪਹਿਲਾਂ ਪਾਣੀ ਵਿੱਚ ਲੋਹਾ ਪਿਘਲ ਕੇ ਮਿਲ ਗਿਆ ਸੀ ਅਤੇ ਉਸ ਨੇ ਧਰਤੀ ਦੀ ਪਰਤ ਨੂੰ ਆਪਣੇ ਨਾਲ ਢੱਕ ਲਿਆ ਸੀ। ਇਸ ਗੱਲ ਦੇ ਸਬੂਤ ਇਥੋਂ ਦੀਆਂ ਲਾਲ ਚਟਾਨਾਂ ਉਪਰ ਚਿੱਟੀ ਪਰਤ ਨੂੰ ਖੋਜੀ ਮੰਨਦੇ ਹਨ। ਪ੍ਰੋ ਓ ਨੇਲ ਨੇ ਕਿਹਾ ਹੈ ਕਿ ਇਹ ਖੋਜ ਹੋਰ ਵਿਸਥਾਰ ਮੰਗਦੀ ਹੈ ਜਿਸ ਉਪਰ ਨਿੱਠ ਕੇ ਕੰਮ ਕਰਨ ਦੀ ਲੋੜ ਹੈ।

RELATED ARTICLES
POPULAR POSTS