5.1 C
Toronto
Friday, October 17, 2025
spot_img
Homeਕੈਨੇਡਾਕੈਨੇਡਾ ਸਰਕਾਰ ਬਰੈਂਪਟਨ 'ਚ ਵਿਦਿਆਰਥੀਆਂ ਨੂੰ ਦੇਵੇਗੀ ਭੁਗਤਾਨ 'ਚ ਛੋਟ

ਕੈਨੇਡਾ ਸਰਕਾਰ ਬਰੈਂਪਟਨ ‘ਚ ਵਿਦਿਆਰਥੀਆਂ ਨੂੰ ਦੇਵੇਗੀ ਭੁਗਤਾਨ ‘ਚ ਛੋਟ

logo-2-1-300x105-3-300x105ਬਰੈਂਪਟਨ/ ਬਿਊਰੋ ਨਿਊਜ਼ : ਕੈਨੇਡਾ ਸਰਕਾਰ ਬਰੈਂਪਟਨ ‘ਚ ਹੁਨਰਮੰਦ ਨੌਜਵਾਨਾਂ ਨੂੰ ਸਹੀ ਦਿਸ਼ਾ ‘ਚ ਲੈ ਕੇ ਜਾਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ ਅਤੇ ਗੰਭੀਰਤਾ ਦੇ ਨਾਲ ਕਦਮ ਚੁੱਕੇ ਜਾ ਰਹੇ ਹਨ। ਬਰੈਂਪਟਨ ਸਾਊਥ ‘ਚ ਐਮ.ਪੀ. ਸੋਨੀਆ ਸਿੱਧੂ ਨੇ ਕਿਹਾ ਕਿ 1 ਨਵੰਬਰ ਤੋਂ ਕੈਨੇਡਾ ਸਰਕਾਰ ਰੀਪੇਮੈਂਟ ਅਸਿਸਟੈਂਟ ਪਲਾਨ ਦੇ ਨਿਯਮਾਂ ਨੂੰ ਆਸਾਨ ਕਰ ਰਹੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਉਦੋਂ ਤੱਕ ਕੋਈ ਭੁਗਤਾਨ ਕਰਨ ਦੀ ਲੋੜ ਨਾ ਹੋਵੇ ਜਦੋਂ ਤੱਕ ਉਹ ਘੱਟੋ-ਘੱਟ 25 ਹਜ਼ਾਰ ਡਾਲਰ ਪ੍ਰਤੀ ਸਾਲ ਕਮਾਉਣ ਨਾ ਲੱਗ ਜਾਵੇ।
ਇਸ ਨਾਲ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਪੂਰੇ ਆਤਮ ਵਿਸ਼ਵਾਸ ਦੇ ਨਾਲ ਕਰਨ ਦਾ ਮੌਕਾ ਮਿਲੇਗਾ ਅਤੇ ਪੜ੍ਹਾਈ ਲਈ ਲਏ ਗਏ ਕਰਜ਼ੇ ਉਨ੍ਹਾਂ ਲਈ ਭਾਰ ਨਹੀਂ ਬਣ ਜਾਣਗੇ।
ਐਮ.ਪੀ. ਸੋਨੀਆ ਨੇ ਕਿਹਾ ਕਿ ਬਰੈਂਪਟਨ ਦੇ ਨੌਜਵਾਨਾਂ ਲਈ ਇਹ ਇਕ ਚੰਗੀ ਖ਼ਬਰ ਹੈ। ਸਰਕਾਰ ਆਪਣੇ ਵਾਅਦਿਆਂ ਨੂੰ ਪੂਰਾ ਕਰ ਰਹੀ ਹੈ ਅਤੇ ਵਿਦਿਆਰਥੀਆਂ ‘ਤੇ ਵਧੇਰੇ ਭਾਰ ਵੀ ਨਹੀਂ ਪੈਣ ਦੇ ਰਹੀ। ਇਸ ਨਾਲ ਸਾਰੇ ਕੈਨੇਡੀਅਨਾਂ ਦੀ ਜ਼ਿੰਦਗੀ ‘ਤੇ ਚੰਗਾ ਅਸਰ ਪਵੇਗਾ। ਖ਼ਾਸ ਕਰਕੇ ਦਰਮਿਆਨੀ ਆਮਦਨ ਵਾਲੇ ਪਰਿਵਾਰਾਂ ਦੇ ਬੱਚਿਆਂ ਨੂੰ ਕਾਫ਼ੀ ਲਾਭ ਹੋਵੇਗਾ।ઠઠਐਮ.ਪੀ. ਸਿੱਧੂ ਨੇ ਕਿਹਾ ਕਿ 2016 ਦੇ ਬਜਟ ‘ਚ ਵਿਦਿਆਰਥੀਆਂ ਲਈ ਜੋ ਪ੍ਰਬੰਧ ਕੀਤੇ ਗਏ ਸਨ, ਉਨ੍ਹਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਬਰੈਂਪਟਨ ‘ਚ ਨਵੀਂ ਯੂਨੀਵਰਸਿਟੀ ਦੇ ਐਲਾਨ ਵੀ ਉਸੇ ਪ੍ਰਬੰਧਾਂ ਦਾ ਹਿੱਸਾ ਹੈ। ਇਸ ਨਾਲ ਆਉਣ ਵਾਲੇ ਸਮੇਂ ਬਰੈਂਪਟਨ ਅਤੇ ਕੈਨੇਡਾ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਨੌਜਵਾਨਾਂ ਨੂੰ ਇੱਥੇ ਹੀ ਸਿਖਲਾਈ ਦਿੱਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਬਰੈਂਪਟਨ ‘ਚ ਨਵੀਂ ਯੂਨੀਵਰਸਿਟੀ ਆਉਣਾ ਇਕ ਸੁਖਦ ਅਤੇ ਵੱਡਾ ਬਦਲਾਓ ਹੈ। ਮੈਂ ਹਾਲ ਹੀ ਵਿਚ ਬਰੈਂਪਟਨ ਸਾਊਥ ਕਾਂਸਟੀਚਿਊਸੀ ਯੂਥ ਕੌਂਸਲ ਦੀ ਪਹਿਲੀ ਬੈਠਕ ‘ਚ ਹਿੱਸਾ ਲਿਆ, ਜੋ ਕਿ ਬੇਹੱਦ ਪ੍ਰਭਾਵਸ਼ਾਲੀ ਅਤੇ ਬਿਹਤਰੀਨ ਨੌਜਵਾਨ ਹੈ। ਉਨ੍ਹਾਂ ਨੇ ਮੈਨੂੰ ਸਲਾਹ ਦਿੱਤੀ ਕਿ ਕਿਵੇਂ ਅਜੋਕੀ ਪੀੜ੍ਹੀ ਦੀਆਂ ਲੋੜਾਂ ਅਨੁਸਾਰ ਨਵੀਆਂ ਨੀਤੀਆਂ ਨੂੰ ਤਿਆਰ ਕਰਕੇ ਲਾਗੂ ਕੀਤਾ ਜਾ ਸਕਦਾ ਹੈ। ਵਿਦਿਆਰਥੀਆਂ ਨੂੰ ਸਟੱਡੀ ਲੋਨ ਦੇ ਭੁਗਤਾਨ ‘ਚ ਸਹੂਲਤ ਨਾਲ ਉਨ੍ਹਾਂ ਨੂੰ ਕਾਫ਼ੀ ਲਾਭ ਮਿਲੇਗਾ।

RELATED ARTICLES

ਗ਼ਜ਼ਲ

POPULAR POSTS