ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਦੇ ਵਾਰਡ ਨੰਬਰ 9 ਅਤੇ 10 ਤੋਂ ਰੀਜ਼ਨਲ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਵਾਰਡ ਨੰਬਰ 10 ਵਿਚ ਬੈਲਚੇਜ ਟਰੇਲ ਦੇ ਨਾਲ ਮੌਜੂਦ ਡਨਕਨ ਫੋਸਟਰ ਵੈਲੀ ਵਿਚ ਕਮਿਊਨਿਟੀ ਕਲੀਨਅਪ ਦੀ ਸ਼ੁਰੂਆਤ ਕੀਤੀ ਹੈ। ਆਸ-ਪਾਸ ਦੇ ਨਿਵਾਸੀਆਂ ਅਤੇ ਪੂਰੇ ਬਰੈਂਪਟਨ ਦੇ ਵਿਅਕਤੀਆਂ ਨੇ ਕਮਿਊਨਿਟੀ ਕਲੀਨਅਪ ਵਿਚ ਹਿੱਸਾ ਲਿਆ। ਇਸ ਦੌਰਾਨ ਇਕੱਠੇ ਹੋਏ ਵਿਅਕਤੀਆਂ ਨੇ ਵੱਡੀ ਸੰਖਿਆ ਵਿਚ ਕੂੜਾ ਕੜਕਟ ਇਕੱਠਾ ਕੀਤਾ ਅਤੇ ਉਹ ਪੂਰੀ ਤਰ੍ਹਾਂ ਨਾਲ ਡਨਕਨ ਫੋਸਟਰ ਵੈਲੀ ਨੂੰ ਸਾਫ ਕਰਨ ਵਿਚ ਸਫਲ ਰਹੇ। ਇਹ ਏਰੀਆ ਕਾਸਟਲ ਓਕਸ ਕਰਾਸਿੰਗ ਤੋਂ ਕੌਟਰੇਲੀ ਬੁਲੇਵਾਰਡ ਤੱਕ ਫੈਲਿਆ ਹੋਇਆ ਹੈ। ਇਸ ਸਾਲ ਵਿਚ ਕਾਊਂਸਲਰ ਢਿੱਲੋਂ ਦਾ ਇਹ ਦੂਜਾ ਸਫਾਈ ਅਭਿਆਨ ਹੈ ਅਤੇ ਉਹ ਲਗਾਤਾਰ ਲੋਕਾਂ ਨੂੰ ਆਪਣੇ ਆਸ-ਪਾਸ ਦੇ ਏਰੀਏ ਵਿਚ ਅਜਿਹੇ ਸਫਾਈ ਅਭਿਆਨਾਂ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ। ਇਸ ਅਭਿਆਨ ਵਿਚ ਸਿਟੀ ਕਾਊਂਸਿਲ ਜ਼ਰੂਰੀ ਸਾਧਨਾਂ ਨੂੰ ਵੀ ਪ੍ਰਦਾਨ ਕਰਦੀ ਹੈ। ਇਸ ਮੌਕੇ ਉਨ੍ਹਾਂ ਨੇ ਕਮਿਊਨਿਟੀ ਕਲੀਨਅਪ ਵਿਚ ਸ਼ਾਮਲ ਹੋਏ ਸਾਰੇ ਵਿਅਕਤੀਆਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਵਲੰਟੀਅਰਾਂ ਦਾ ਵੀ ਧੰਨਵਾਦ ਕੀਤਾ, ਜੋ ਲਗਾਤਾਰ ਪਾਰਕਾਂ ਅਤੇ ਟ੍ਰੇਲਸ ਨੂੰ ਸਾਫ ਕਰਦੇ ਰਹਿੰਦੇ ਹਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …