ਟੋਰਾਂਟੋ/ਬਿਊਰੋ ਨਿਊਜ਼ : ਏਅਰ ਕੈਨੇਡਾ ਦਾ ਕਹਿਣਾ ਹੈ ਕਿ ਫਲਾਈਟਾਂ ਦੀ ਮੰਗ ਵਧਣ ਦੀ ਸੰਭਾਵਨਾ ਦੇ ਮੱਦੇਨਜ਼ਰ ਉਹ ਆਪਣੇ 2600 ਵਰਕਰਾਂ ਨੂੰ ਵਾਪਸ ਸੱਦ ਰਹੀ ਹੈ। ਇਸ ਦੇ ਨਾਲ ਹੀ ਏਅਰਲਾਈਨ ਵੱਲੋਂ ਕੋਵਿਡ-19 ਰੀਫੰਡ ਲਈ ਡੈੱਡਲਾਈਨ ਵਿੱਚ ਵੀ ਵਾਧਾ ਕੀਤਾ ਜਾ ਰਿਹਾ ਹੈ।
ਏਅਰਲਾਈਨ ਨੇ ਆਖਿਆ ਕਿ ਜਿਨ੍ਹਾਂ ਕਰਮਚਾਰੀਆਂ ਨੂੰ ਵਾਪਿਸ ਸੱਦਿਆ ਗਿਆ ਹੈ, ਉਹ ਕਈ ਤਰ੍ਹਾਂ ਦੇ ਕੰਮ ਕਰਨਗੇ, ਇਨ੍ਹਾਂ ਵਿੱਚ ਫਲਾਈਟ ਅਟੈਂਡੈਂਟ ਵੀ ਹੋਣਗੇ। ਇਸ ਤੋਂ ਇਲਾਵਾ ਇਨ੍ਹਾਂ ਕਾਮਿਆਂ ਨੂੰ ਸਿਲਸਿਲੇਵਾਰ ਜੂਨ ਤੇ ਜੁਲਾਈ ਵਿੱਚ ਵੀ ਸੱਦਿਆ ਜਾਵੇਗਾ।
ਏਅਰ ਕੈਨੇਡਾ ਦੇ ਬੁਲਾਰੇ ਪੀਟਰ ਫਿਟਜ਼ਪੈਟਰਿੱਕ ਨੇ ਆਖਿਆ ਕਿ ਏਅਰਲਾਈਨ ਵੱਲੋਂ ਆਪਣੇ ਵਰਕਰਜ਼ ਨੂੰ ਵਾਪਿਸ ਸੱਦਣ ਦਾ ਵੱਡਾ ਕਾਰਨ ਵੈਕਸੀਨੇਸ਼ਨ ਵਿੱਚ ਆਈ ਤੇਜ਼ੀ, ਕੋਵਿਡ-19 ਮਾਮਲਿਆਂ ਵਿੱਚ ਆਈ ਕਮੀ ਤੇ ਸਰਕਾਰ ਵੱਲੋਂ ਪਾਬੰਦੀਆਂ ਵਿੱਚ ਦਿੱਤੀ ਜਾਣ ਵਾਲੀ ਸੰਭਾਵੀ ਢਿੱਲ ਹੈ।
ਉਨ੍ਹਾਂ ਆਖਿਆ ਕਿ ਵਰਕਰਾਂ ਨੂੰ ਵਾਪਸ ਸੱਦਣਾ ਏਅਰਲਾਈਨ ਦੇ ਨੈੱਟਵਰਕ ਦੇ ਮੁੜ ਨਿਰਮਾਣ ਦੀ ਕੋਸ਼ਿਸ਼ ਹੈ ਤੇ ਇਸਦੇ ਨਾਲ ਹੀ ਟਰੈਵਲ ਲਈ ਵਧਣ ਵਾਲੀ ਮੰਗ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਮਹਾਂਮਾਰੀ ਕਾਰਨ ਏਅਰ ਕੈਨੇਡਾ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਆਪਣੇ ਵਰਕਰਾਂ ਦੀ ਛਾਂਟੀ ਕਰਨੀ ਪਈ ਸੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਅਪਰੈਲ ਵਿੱਚ ਏਅਰਲਾਈਨ ਤੇ ਫੈਡਰਲ ਸਰਕਾਰ ਦਰਮਿਆਨ 5.9 ਬਿਲੀਅਨ ਡਾਲਰ ਦਾ ਸਮਝੌਤਾ ਹੋਇਆ ਸੀ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …