ਸਾਰੇ ਸਿਟੀ ਕੌਂਸਲ ਅਤੇ ਸੰਗਠਨ ਗ੍ਰਾਂਟ ਲਈ ਕਰ ਸਕਦੇ ਨੇ ਅਪਲਾਈ, ਲੋਕਾਂ ਦੀ ਜ਼ਿੰਦਗੀ ਹੋਵੇਗੀ ਆਸਾਨ
ਟੋਰਾਂਟੋ/ ਬਿਊਰੋ ਨਿਊਜ਼
ਓਨਟਾਰੀਓ ‘ਚ ਹੁਣ ਵੱਖ-ਵੱਖ ਕਮਿਊਨਿਟੀਜ਼ ਨੂੰ ਵਧੇਰੇ ਸੁਰੱਖਿਅਤ ਅਤੇ ਸਮਰੱਥ ਬਣਾਉਣ ਲਈ ਓਨਟਾਰੀਓ ਸਰਕਾਰ 3.7 ਮਿਲੀਅਨ ਡਾਲਰ ਦੀ ਗ੍ਰਾਂਟ ਦੇਵੇਗੀ। ਸਰਕਾਰ ਨੇ ਸੇਫ਼ਰ ਅਤੇ ਵਾਈਟਲ ਕਮਿਊਨਿਟੀਜ਼ ਗ੍ਰਾਂਟ ਅਤੇ ਪ੍ਰੋਸੀਡਸ ਆਫ਼ ਕ੍ਰਾਈਮਫਰੰਟ ਲਾਈਨ ਪੁਲਿਸਿੰਗ ਗ੍ਰਾਂਟ ਲਈ ਅਰਜ਼ੀਆਂ ਮੰਗੀਆਂ। ਇਸ ਤਰ੍ਹਾਂ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਜਥੇਬੰਦੀਆਂ ਨੂੰ ਸਮਰੱਥ ਬਣਾਇਆ ਜਾ ਸਕੇਗਾ। ઠ
ਇਸ ਸਾਲ ਰਾਜ ਸਰਕਾਰ ਇਨ੍ਹਾਂ ਦੋ ਗ੍ਰਾਂਟ ਪ੍ਰੋਗਰਾਮਾਂ ਤਹਿਤ 3.7 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ ਤਾਂ ਜੋ ਆਮ ਲੋਕਾਂ ਨੂੰ ਵਧੇਰੇ ਸੁਰੱਖਿਆ ਅਤੇ ਸਮਰੱਥ ਕਮਿਊਨਿਟੀਜ਼ ਮਿਲ ਸਕਣ। ਇਸ ਦੇ ਨਾਲ ਹੀ ਲੋਕਾਂ ਨੂੰ ਬਿਹਤਰ ਕੋਰੈਕਸ਼ਨ ਸਰਵਿਸਜ਼, ਅਪਰਾਧ ਦੀ ਰੋਕਥਾਮ ਲਈ ਮਜਬੂਤ ਪ੍ਰਬੰਧ ਅਤੇ ਹੋਰ ਸਹਾਇਤਾ ਪ੍ਰੋਗਰਾਮਾਂ ਨੂੰ ਚਲਾਇਆ ਜਾ ਸਕੇਗਾ।
ਇਸ ਸਾਲ ਦੀ ਗ੍ਰਾਂਟਸ ਦਾ ਥੀਮ ਕਮਿਊਨਿਟੀ ਸਹਿਯੋਗ ਦੇ ਨਾਲ ਇਕ ਸੁਰੱਖਿਅਤ ਓਨਟਾਰੀਓ ਬਣਾਉਣਾ ਹੈ। ਇਸ ਤਰ੍ਹਾਂ ਰਾਜ ਸਰਕਾਰ ਪ੍ਰਮਾਣ ਆਧਾਰਤ ਪ੍ਰੋਗਰਾਮਾਂ ਰਾਹੀਂ ਕਮਿਊਨਿਟੀਜ਼ ਨੂੰ ਵਧੇਰੇ ਸੁਰੱਖਿਅਤ ਅਤੇ ਵਧੇਰੇ ਸਮਰੱਥ ਬਣਾਉਣਾ ਚਾਹੁੰਦੀ ਹੈ। ਇਨ੍ਹਾਂ ਪ੍ਰੋਗਰਾਮਾਂ ‘ਚ ਪੁਲਿਸ, ਕਮਿਊਨਿਟੀਜ਼, ਕੋਰੈਕਸ਼ਨਜ਼, ਮੈਂਟਲ ਹੈਲਥ ਏਜੰਸੀਜ਼ ਅਤੇ ਹੋਰ ਜਥੇਬੰਦੀਆਂ ‘ਚ ਤਾਲਮੇਲ ਅਤੇ ਸਹਿਯੋਗ ਵਧਾਉਣ ‘ਤੇ ਜ਼ੋਰ ਦਿੱਤਾ ਜਾਵੇਗਾ। ਸਰਕਾਰ ਨੇ ਇਛੁੱਕ ਜਥੇਬੰਦੀਆਂ ਅਤੇ ਵਿਭਾਗਾਂ ਤੋਂ ਗ੍ਰਾਂਟਸ ਲਈ ਅਰਜ਼ੀਆਂ ਮੰਗੀਆਂ ਹਨ ਤਾਂ ਜੋ ਪੂਰੀ ਪ੍ਰਕਿਰਿਆ ਨੂੰ ਤੈਅ ਸਮੇਂ ‘ਤੇ ਪੂਰਾ ਕੀਤਾ ਜਾ ਸਕੇ।
ਆਉਣ ਵਾਲੇ ਸਮੇਂ ‘ਚ ਇਨ੍ਹਾਂ ਯਤਨਾਂ ਨਾਲ ਬਿਹਤਰ ਨਤੀਜੇ ਪ੍ਰਾਪਤ ਹੋਣਗੇ ਅਤੇ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ। ਇਸ ਤੋਂ ਪਹਿਲਾਂ ਇਨ੍ਹਾਂ ਗ੍ਰਾਂਟ ਪ੍ਰੋਗਰਾਮਾਂ ਤਹਿਤ ਇੰਟਰਨੈਟ ਸੇਟੀ ਇਨੀਸ਼ਿਏਟਿਵਸ ਫ਼ਾਰ ਯੂਥ, ਸੀਨੀਅਰ ਪ੍ਰੋਗਰਾਮ ਤਾਂ ਜੋ ਉਹ ਘਰੇਲੂ ਹਿੰਸਾ ਤੋਂ ਬਚਣ ਅਤੇ ਇਮੀਗ੍ਰਾਂਟਸ ਅਤੇ ਰਫ਼ਿਊਜ਼ੀ ਨੌਜਵਾਨਾਂ ਦੀ ਕੌਂਸਲਿੰਗ ਅਤੇ ਸਹਾਇਤਾ ਪ੍ਰੋਗਰਾਮਾਂ ਨੂੰ ਵੀ ਫ਼ੰਡਿੰਗ ਕੀਤੀ ਗਈ ਹੈ। ਸਰਕਾਰ ਲਗਾਤਾਰ ਅਜਿਹੇ ਪ੍ਰੋਗਰਾਮਾਂ ਨਾਲ ਸਮਾਜ ਦੇ ਸਾਰੇ ਹਿੱਸਿਆਂ ਦੀ ਮਦਦ ਕਰਨ ਦਾ ਯਤਨ ਕਰ ਰਹੀ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …