8.2 C
Toronto
Saturday, May 16, 2026
spot_img
Homeਜੀ.ਟੀ.ਏ. ਨਿਊਜ਼ਝੂਠੇ ਇਲਜ਼ਾਮਾਂ ਕਾਰਨ ਮੇਰੇ ਕੀਤੇ ਚੰਗੇ ਕੰਮ ਵੀ ਕਰ ਦਿੱਤੇ ਅਣਗੌਲੇ :...

ਝੂਠੇ ਇਲਜ਼ਾਮਾਂ ਕਾਰਨ ਮੇਰੇ ਕੀਤੇ ਚੰਗੇ ਕੰਮ ਵੀ ਕਰ ਦਿੱਤੇ ਅਣਗੌਲੇ : ਪੈਟਰਿਕ ਬ੍ਰਾਊਨ

ਕਿਹਾ, ਜਲਦੀ ਹੀ ਹਕੀਕਤ ਸਾਹਮਣੇ ਆ ਜਾਵੇਗੀ
ਓਟਵਾ/ਬਿਊਰੋ ਨਿਊਜ਼ : ਓਨਟਾਰੀਓ ਪੀਸੀ ਪਾਰਟੀ ਦੇ ਸਾਬਕਾ ਆਗੂ ਪੈਟਰਿਕ ਬ੍ਰਾਊਨ ਉੱਤੇ ਦੋ ਮਹਿਲਾਵਾਂ ਵੱਲੋਂ ਜਿਨਸੀ ਸ਼ੋਸ਼ਣ ਦੇ ਲਾਏ ਦੋਸ਼ਾਂ ਨੂੰ ਦੋ ਹਫਤੇ ਦਾ ਸਮਾਂ ਹੋਇਆ ਹੈ ਕਿ ਬ੍ਰਾਊਨ ਵੱਲੋਂ ਜਨਤਕ ਤੌਰ ਉੱਤੇ ਟਵਿੱਟਰ ਰਾਹੀਂ ਇਹ ਆਖਿਆ ਜਾ ਰਿਹਾ ਹੈ ਕਿ ਜਲਦ ਹੀ ਹਕੀਕਤ ਸਾਹਮਣੇ ਆ ਜਾਵੇਗੀ। ਬ੍ਰਾਊਨ ਨੇ ਆਖਿਆ ਹੈ ਕਿ ਇਸ ਤਰ੍ਹਾਂ ਦੇ ਝੂਠੇ ਇਲਜ਼ਾਮਾਂ ਕਾਰਨ ਉਸ ਵੱਲੋਂ ਕੀਤੇ ਗਏ ਚੰਗੇ ਕੰਮ ਨੂੰ ਵੀ ਅਣਗੌਲਿਆ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਪੀਸੀ ਐਮਪੀਪੀ ਨੇ ਇਸ ਤਰ੍ਹਾਂ ਦੇ ਗੰਭੀਰ ਦੋਸ਼ ਲੱਗਣ ਤੋਂ ਬਾਅਦ ਆਪਣੇ ਸਾਥੀ ਪਾਰਟੀ ਮੈਂਬਰਾਂ ਨਾਲ ਕਾਨਫਰੰਸ ਕਾਲ ਕਰਕੇ ਓਨਟਾਰੀਓ ਦੀ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਦੇ ਆਗੂ ਵਜੋਂ ਅਸਤੀਫਾ ਦੇ ਦਿੱਤਾ ਸੀ। ਵੱਖ-ਵੱਖ ਇੰਟਰਵਿਊਜ਼ ਵਿੱਚ ਇਨ੍ਹਾਂ ਔਰਤਾਂ ਵੱਲੋਂ ਬ੍ਰਾਊਨ ਉੱਤੇ ਉਨ੍ਹਾਂ ਨਾਲ ਕੀਤੇ ਗਏ ਗਲਤ ਜਿਨਸੀ ਵਿਵਹਾਰ ਦੀ ਗੱਲ ਆਖੀ ਗਈ ਸੀ।
ਪਰ ਬ੍ਰਾਊਨ ਵਲੋਂ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਗਿਆ ਸੀ। ਉਨ੍ਹਾਂ ਆਪਣੇ ਵਕੀਲ ਰਾਹੀਂ ਇਨ੍ਹਾਂ ਦੋਸ਼ਾਂ ਨੂੰ ਝੂਠਾ ਤੇ ਉਨ੍ਹਾਂ ਦੇ ਅਕਸ ਉੱਤੇ ਚਿੱਕੜ ਉਛਾਲਣ ਵਾਲਾ ਦੱਸਿਆ ਸੀ। ਉਨ੍ਹਾਂ ਐਮਪੀਪੀ ਬਣੇ ਰਹਿਣ ਤੇ ਜਲਦ ਹੀ ਕੰਮ ਉੱਤੇ ਪਰਤਣ ਦਾ ਤਹੱਈਆ ਵੀ ਪ੍ਰਗਟਾਇਆ ਸੀ। ਟਵਿੱਟਰ ਉੱਤੇ ਪੋਸਟ ਕੀਤੇ ਮੈਸੇਜ ਵਿੱਚ ਬ੍ਰਾਊਨ ਨੇ ਆਖਿਆ ਕਿ ਉਹ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ ਮਿਲੇ ਸਮਰਥਨ ਤੋਂ ਸਾਰਿਆਂ ਦੇ ਬਹੁਤ ਸ਼ੁਕਰਗੁਜ਼ਾਰ ਹਨ। ਬ੍ਰਾਊਨ ਦੇ ਅਸਤੀਫੇ ਤੋਂ ਬਾਅਦ ਓਨਟਾਰੀਓ ਦੀ ਪੀਸੀ ਪਾਰਟੀ ਨੇ ਵਿੱਕ ਫੈਡੇਲੀ ਨੂੰ ਆਪਣਾ ਅੰਤਰਿਮ ਆਗੂ ਚੁਣਿਆ ਤੇ ਮਾਰਚ ਵਿੱਚ ਬ੍ਰਾਊਨ ਦੇ ਸਥਾਈ ਬਦਲ ਨੂੰ ਲਿਆਉਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ।

RELATED ARTICLES
POPULAR POSTS