Breaking News
Home / ਜੀ.ਟੀ.ਏ. ਨਿਊਜ਼ / ਵਿਰੋਧੀ ਧਿਰ ਵੱਲੋਂ ਫੋਰਡ ਸਰਕਾਰ ਦੇ ਪੇਡ ਸਿੱਕ ਲੀਵ ਪ੍ਰੋਗਰਾਮ ਦੀ ਨੁਕਤਾਚੀਨੀ

ਵਿਰੋਧੀ ਧਿਰ ਵੱਲੋਂ ਫੋਰਡ ਸਰਕਾਰ ਦੇ ਪੇਡ ਸਿੱਕ ਲੀਵ ਪ੍ਰੋਗਰਾਮ ਦੀ ਨੁਕਤਾਚੀਨੀ

ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ ਕੋਵਿਡ-19 ਸਿੱਕ ਲੀਵ ਪਲੈਨ ਦੀ ਵਿਰੋਧੀ ਧਿਰਾਂ ਦੇ ਮੈਂਬਰਾਂ ਵੱਲੋਂ ਸਖਤ ਨੁਕਤਾਚੀਨੀ ਕੀਤੀ ਜਾ ਰਹੀ ਹੈ। ਜੇ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਯੋਗ ਵਰਕਰਜ਼ ਨੂੰ ਤਿੰਨ ਦਿਨ ਦੀ ਪੇਡ ਛੁੱਟੀ ਮਿਲੇਗੀ ਤੇ 1000 ਡਾਲਰ ਹਫਤੇ ਦੇ ਨੇੜੇ ਤੇੜੇ ਰਕਮ ਵੀ ਮਿਲੇਗੀ। ਐਨਡੀਪੀ ਆਗੂ ਐਂਡਰੀਆ ਹੌਰਵਥ ਦਾ ਕਹਿਣਾ ਹੈ ਕਿ ਫੋਰਡ ਸਰਕਾਰ ਨੇ ਇਹ ਕਦਮ ਚੁੱਕਣ ਵਿੱਚ ਕਾਫੀ ਦੇਰ ਕਰ ਦਿੱਤੀ। ਉਨ੍ਹਾਂ ਸੋਸਲ ਮੀਡੀਆ ਉੱਤੇ ਆਖਿਆ ਕਿ ਜਿਸ ਸਮੇਂ ਫੋਰਡ ਸਰਕਾਰ ਵੱਲੋਂ ਪੇਡ ਸਿੱਕ ਡੇਅਜ ਦੀ ਗੱਲ ਕੀਤੀ ਜਾ ਰਹੀ ਹੈ ਉਦੋਂ ਤੱਕ 455,000 ਲੋਕ ਕੋਵਿਡ-19 ਕਾਰਨ ਸੰਕ੍ਰਮਿਤ ਹੋ ਚੁੱਕੇ ਹਨ ਤੇ 8000 ਦੇ ਨੇੜੇ ਤੇੜੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਪ੍ਰੋਗਰਾਮ ਕਾਫੀ ਦੇਰ ਨਾਲ ਐਲਾਨਿਆ ਗਿਆ ਹੈ। ਇਹ ਆਖਿਆ ਜਾਵੇ ਤਾਂ ਅਤਿਕਥਨੀ ਨਹੀਂ ਹੋਵੇਗੀ ਕਿ ਇਸ ਪ੍ਰੋਗਰਾਮ ਦਾ ਐਲਾਨ ਉਸ ਸਮੇਂ ਕੀਤਾ ਗਿਆ ਜਦੋਂ ਕੋਵਿਡ-19 ਕਾਬੂ ਤੋਂ ਬਾਹਰ ਹੋ ਗਿਆ ਤੇ ਉਨ੍ਹਾਂ ਵਰਕਰਜ਼ ਲਈ ਵੀ ਇਹ ਕਾਫੀ ਦੇਰ ਨਾਲ ਆਇਆ ਪ੍ਰੋਗਰਾਮ ਹੈ ਜਿਹੜੇ ਪਹਿਲਾਂ ਹੀ ਬਿਮਾਰ ਹੋ ਚੁੱਕੇ ਹਨ। ਹੌਰਵਥ ਨੇ ਆਖਿਆ ਕਿ ਵਾਇਰਸ ਨਾਲ ਸੰਕ੍ਰਮਿਤ ਲੋਕਾਂ ਨੂੰ ਮੁਆਵਜ਼ਾ ਦੇਣ ਲਈ ਤਿੰਨ ਪੇਡ ਸਿੱਕ ਡੇਅਜ਼ ਕਾਫੀ ਨਹੀਂ ਹਨ। ਕੋਵਿਡ-19 ਤੋਂ ਬਾਅਦ ਸਿਹਤਯਾਬ ਹੋਣ ਲਈ ਕੁੱਝ ਹਫਤਿਆਂ ਦਾ ਸਮਾਂ ਲੱਗਦਾ ਹੈ। ਇੱਥੋਂ ਤੱਕ ਕਿ ਟੈਸਟ ਕਰਵਾਉਣ ਤੇ ਨਤੀਜੇ ਹਾਸਲ ਕਰਨ ਵਿੱਚ ਵੀ ਸਮਾਂ ਲੱਗਦਾ ਹੈ। ਤਿੰਨ ਸਿੱਕ ਡੇਅਜ਼ ਕਾਫੀ ਨਹੀਂ ਹਨ। ਹੌਰਵਥ ਨੇ ਆਖਿਆ ਕਿ ਉਹ ਉਨ੍ਹਾਂ ਸਾਰਿਆਂ ਦੀ ਸੁਕਰਗੁਜਾਰ ਹੈ ਜਿਹੜੇ ਪੇਡ ਸਿੱਕ ਡੇਅਜ਼ ਲਈ ਲੜੇ। ਅਸੀਂ ਤੁਹਾਡੀ ਨਿਰਾਸ਼ਾ ਸਮਝ ਸਕਦੇ ਹਾਂ ਤੇ ਅਸੀਂ ਤੁਹਾਡੇ ਨਾਲ ਇਸ ਸੰਘਰਸ਼ ਨੂੰ ਜਾਰੀ ਰੱਖਾਂਗੇ। ਟੋਰਾਂਟੋ ਦੇ ਕਾਊਂਸਲਰ ਜੋਅ ਕ੍ਰੈਸੀ ਨੇ ਵੀ ਹੌਰਵਥ ਦਾ ਰਾਇ ਨਾਲ ਸਹਿਮਤੀ ਪ੍ਰਗਟਾਈ। ਟੋਰਾਂਟੋ ਦੇ ਡਾਕਟਰ ਨਾਹੀਦ ਦੋਸਾਨੀ ਨੇ ਵੀ ਇਹੋ ਆਖਿਆ ਕਿ ਸਰਕਾਰ ਤਿੰਨ ਦਿਨਾਂ ਲਈ ਮੁਆਵਜ਼ੇ ਦੀ ਗੱਲ ਕਰ ਰਹੀ ਹੈ ਜਦਕਿ ਇਸ ਵਾਇਰਸ ਤੋਂ ਠੀਕ ਹੋਣ ਲਈ ਹੀ ਘੱਟੋ-ਘੱਟ 10 ਦਿਨ ਲੱਗ ਜਾਂਦੇ ਹਨ। ਓਨਟਾਰੀਓ ਫੈਡਰੇਸ਼ਨ ਆਫ ਲੇਬਰ ਨੇ ਆਖਿਆ ਕਿ ਓਨਟਾਰੀਓ ਦੇ ਵਰਕਰਜ ਨੂੰ ਟੈਂਪਰੇਰੀ ਬੈਨੇਫਿਟ ਤੋਂ ਜ਼ਿਆਦਾ ਦੀ ਲੋੜ ਹੈ। ਸਾਨੂੰ ਸਥਾਈ, ਸਹੀ ਤੇ ਯੂਨੀਵਰਸਲ ਪੇਡ ਸਿੱਕ ਡੇਅਜ਼ ਚਾਹੀਦੇ ਹਨ। ਲਿਬਰਲ ਆਗੂ ਸਟੀਵਨ ਡੈਲ ਡੂਕਾ ਨੇ ਪ੍ਰੀਮੀਅਰ ਫੋਰਡ ਤੋਂ ਅਸਤੀਫੇ ਦੀ ਮੰਗ ਕਰਦਿਆਂ ਆਖਿਆ ਕਿ ਇਹ ਨਵਾਂ ਉਪਰਾਲਾ ਅਣਮਣੇ ਮਨ ਨਾਲ ਕੀਤੀ ਗਈ ਕੋਸ਼ਿਸ਼ ਹੈ ਤੇ ਵਰਕਰ ਦੀਆਂ ਲੋੜਾਂ ਤੋਂ ਮੂੰਹ ਮੋੜ ਲੈਣ ਵਾਲੀ ਗੱਲ ਹੈ।

Check Also

ਵਿਦੇਸ਼ੀ ਵਿਦਿਆਰਥੀ ਆਨਲਾਈਨ ਪੜ੍ਹਾਈ ਕਰਨ : ਮਾਰਕੋ ਮੈਂਡੀਚੀਨੋ

ਕਿਹਾ – ਕਰੋਨਾ ਦੇ ਦੌਰ ‘ਚ ਇਹ ਸਮਾਂ ਸਫਰ ਕਰਨ ਦਾ ਨਹੀਂ ਟੋਰਾਂਟੋ/ਸਤਪਾਲ ਸਿੰਘ ਜੌਹਲ …