18.8 C
Toronto
Monday, August 31, 2026
spot_img
Homeਜੀ.ਟੀ.ਏ. ਨਿਊਜ਼ਪੂਲ ਵਿੱਚੋਂ ਬੇਸੁੱਧ ਮਿਲੀ ਮਹਿਲਾ ਨੂੰ ਮ੍ਰਿਤਕ ਐਲਾਨਿਆ ਗਿਆ

ਪੂਲ ਵਿੱਚੋਂ ਬੇਸੁੱਧ ਮਿਲੀ ਮਹਿਲਾ ਨੂੰ ਮ੍ਰਿਤਕ ਐਲਾਨਿਆ ਗਿਆ

ਪੂਲ ਵਿੱਚੋਂ ਬੇਸੁੱਧ ਮਿਲੀ ਮਹਿਲਾ ਨੂੰ ਮ੍ਰਿਤਕ ਐਲਾਨਿਆ ਗਿਆਬਰੈਂਪਟਨ : ਬਰੈਂਪਟਨ ਦੇ ਇੱਕ ਘਰ ਦੇ ਬੈਕਯਾਰਡ ਪੂਲ ਵਿੱਚੋਂ ਬੇਸੁੱਧ ਮਿਲੀ ਮਹਿਲਾ ਨੂੰ ਨਾਜੁਕ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਹ ਜਾਣਕਾਰੀ ਪੀਲ ਰੀਜਨਲ ਪੁਲਿਸ ਨੇ ਦਿੱਤੀ। ਬੁੱਧਵਾਰ ਸ਼ਾਮ ਨੂੰ ਜਾਰੀ ਕੀਤੀ ਗਈ ਅਪਡੇਟ ਵਿੱਚ ਪੁਲਿਸ ਨੇ ਆਖਿਆ ਕਿ ਇੱਕ ਮਹਿਲਾ ਨੂੰ ਬਿਨਾਂ ਸਾਹ ਸਤ ਦੇ ਪੂਲ ‘ਚ ਪਾਇਆ ਗਿਆ। ਉਸ ਨੂੰ ਹੋਸ਼ ਵਿੱਚ ਲਿਆਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਆਖਿਆ ਕਿ ਮਾਮਲਾ ਸੰਵੇਦਨਸ਼ੀਲ ਹੋਣ ਕਾਰਨ ਉਨ੍ਹਾਂ ਵੱਲੋਂ ਉਦੋਂ ਤੱਕ ਕੋਈ ਹੋਰ ਬਿਆਨ ਜਾਰੀ ਨਹੀਂ ਕੀਤਾ ਜਾਵੇਗਾ

 

RELATED ARTICLES
POPULAR POSTS