21.3 C
Toronto
Wednesday, September 30, 2026
spot_img
Homeਜੀ.ਟੀ.ਏ. ਨਿਊਜ਼ਗੱਡੀ 'ਚੋਂ ਗਰੌਸਰੀ ਉਤਾਰ ਰਹੇ ਵਿਅਕਤੀ ਵਿੱਚ ਦੂਜੀ ਗੱਡੀ ਨੇ ਮਾਰੀ ਟੱਕਰ

ਗੱਡੀ ‘ਚੋਂ ਗਰੌਸਰੀ ਉਤਾਰ ਰਹੇ ਵਿਅਕਤੀ ਵਿੱਚ ਦੂਜੀ ਗੱਡੀ ਨੇ ਮਾਰੀ ਟੱਕਰ

ਗੱਡੀ ‘ਚੋਂ ਗਰੌਸਰੀ ਉਤਾਰ ਰਹੇ ਵਿਅਕਤੀ ਵਿੱਚ ਦੂਜੀ ਗੱਡੀ ਨੇ ਮਾਰੀ ਟੱਕਰਟੋਰਾਂਟੋ/ਬਿਊਰੋ ਨਿਊਜ਼ : ਈਸਟ ਯੌਰਕ ਵਿੱਚ ਡਰਾਈਵਰ ਵੱਲੋਂ ਟੱਕਰ ਮਾਰੇ ਜਾਣ ਕਾਰਨ ਗੰਭੀਰ ਜਖਮੀ ਹੋਏ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਇਹ ਹਾਦਸਾ ਵੀਰਵਾਰ ਨੂੰ ਸਵੇਰੇ 6:00 ਵਜੇ ਬੈਰਿੰਗਟਨ ਤੇ ਡੌਨਕਾਰਸਟਰ ਐਵਨਿਊਂ ਨੇੜੇ ਟੇਲਰ ਮੈਸੀ ਇਲਾਕੇ ਵਿੱਚ ਵਾਪਰਿਆ।ਪੁਲਿਸ ਨੇ ਦੱਸਿਆ ਕਿ ਜਖਮੀ ਵਿਅਕਤੀ ਨੂੰ ਵਾਇਆ ਐਮਰਜੰਸੀ ਰੰਨ ਹਸਪਤਾਲ ਲਿਜਾਇਆ ਗਿਆ। ਇਹ ਵਿਅਕਤੀ ਆਪਣੀ ਗੱਡੀ ਵਿੱਚੋਂ ਗਰੌਸਰੀ ਉਤਾਰ ਰਿਹਾ ਸੀ ਜਦੋਂ ਦੂਜੀ ਕਾਰ ਵੱਲੋਂ ਇਸ ਵਿਅਕਤੀ ਵਿੱਚ ਟੱਕਰ ਮਾਰੀ ਗਈ। ਇਸ ਵਿਅਕਤੀ ਨੂੰ ਸਿਰ ਵਿੱਚ ਵੀ ਸੱਟਾਂ ਲੱਗੀਆਂ। ਟੋਰਾਂਟੋ ਪੈਰਾਮੈਡਿਕਸ ਵੱਲੋਂ ਵੀ ਇਸ ਗੱਲ ਦੀ ਪੁਸਟੀ ਕੀਤੀ ਗਈ ਕਿ ਉਨ੍ਹਾਂ ਨੇ ਇੱਕ ਬਾਲਗ ਪੁਰਸ ਨੂੰ ਨਾਜੁਕ ਹਾਲਤ ਵਿੱਚ ਹਸਪਤਾਲ ਪਹੁੰਚਾਇਆ। ਹਸਪਤਾਲ ਵਿੱਚ ਇਹ ਵਿਅਕਤੀ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ।
ਪੁਲਿਸ ਅਨੁਸਾਰ ਜਿਸ ਡਰਾਈਵਰ ਵੱਲੋਂ ਟੱਕਰ ਮਾਰੀ ਗਈ ਉਸ ਦੀ ਚੱਲਦੀ ਗੱਡੀ ਵਿੱਚ ਅੱਖ ਲੱਗ ਗਈ ਹੋ ਸਕਦੀ ਹੈ ਤੇ ਉਹ ਮੌਕੇ ਉੱਤੇ ਹੀ ਮੌਜੂਦ ਸੀ ਤੇ ਪੂਰਾ ਸਹਿਯੋਗ ਦੇ ਰਿਹਾ ਸੀ।ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

RELATED ARTICLES
POPULAR POSTS