Breaking News
Home / ਜੀ.ਟੀ.ਏ. ਨਿਊਜ਼ / ਅਕਤੂਬਰ ਤੋਂ ਓਨਟਾਰੀਓ ਦੀਆਂ ਘੱਟ ਤੋਂ ਘੱਟ ਉਜਰਤਾਂ ‘ਚ ਹੋਵੇਗਾ ਵਾਧਾ

ਅਕਤੂਬਰ ਤੋਂ ਓਨਟਾਰੀਓ ਦੀਆਂ ਘੱਟ ਤੋਂ ਘੱਟ ਉਜਰਤਾਂ ‘ਚ ਹੋਵੇਗਾ ਵਾਧਾ

ਟੋਰਾਂਟੋ/ਬਿਊਰੋ ਨਿਊਜ਼ : ਅਕਤੂਬਰ ਮਹੀਨੇ ਤੋਂ ਓਨਟਾਰੀਓ ਦੇ ਕਰਮਚਾਰੀਆਂ ਦੀਆਂ ਘੱਟ ਤੋਂ ਘੱਟ ਉਜਰਤਾਂ ਵਿੱਚ ਵਾਧਾ ਹੋਣ ਜਾ ਰਿਹਾ ਹੈ। 2018 ਤੋਂ 2020 ਤੱਕ ਇੱਕ ਘੰਟੇ ਲਈ ਘੱਟ ਤੋਂ ਘੱਟ ਉਜਰਤਾਂ 14 ਡਾਲਰ ਉੱਤੇ ਹੀ ਅਟਕੀਆ ਹੋਈਆਂ ਸਨ। ਕਈ ਸਾਲਾਂ ਵਿੱਚ ਇਨ੍ਹਾਂ ਉਜਰਤਾਂ ਵਿੱਚ ਹੋਣ ਵਾਲਾ ਇਹ ਦੂਜਾ ਵਾਧਾ ਹੈ। ਪਹਿਲੀ ਅਕਤੂਬਰ ਤੋਂ ਓਨਟਾਰੀਓ ਵਿੱਚ ਇੱਕ ਘੰਟੇ ਲਈ ਘੱਟ ਤੋਂ ਘੱਟ ਉਜਰਤਾਂ ਵਿੱਚ ਦਸ ਸੈਂਟ ਦਾ ਵਾਧਾ ਹੋਵੇਗਾ ਤੇ ਇਹ 14.25 ਡਾਲਰ ਤੋਂ 14.35 ਡਾਲਰ ਹੋ ਜਾਣਗੀਆਂ।ਵਿਦਿਆਰਥੀ ਤੇ ਸਰਾਬ ਸਰਵਰਜ ਲਈ ਵੀ ਇਨ੍ਹਾਂ ਉਜਰਤਾਂ ਵਿੱਚ ਵਾਧਾ ਦਰਜ ਕੀਤਾ ਜਾਵੇਗਾ। ਵਿਦਿਆਰਥੀਆਂ ਲਈ ਇਹ ਵਾਧਾ 13.40 ਡਾਲਰ ਤੋਂ 13.50 ਡਾਲਰ ਹੋ ਜਾਵੇਗਾ ਜਦਕਿ ਸਰਾਬ ਸਰਵਰਜ ਲਈ ਇਹ ਵਾਧਾ 12.45 ਤੋਂ 12.55 ਡਾਲਰ ਹੋ ਜਾਵੇਗਾ।
ਸਿਕਾਰ ਕਰਨ, ਫਿਸਿੰਗ ਤੇ ਜੰਗਲ ਗਾਈਡਜ ਲਈ ਵੇਜਿਜ ਵਿੱਚ ਇੱਕ ਘੰਟੇ ਪਿੱਛੇ 25 ਸੈਂਟ ਦਾ ਵਾਧਾ ਹੋਵੇਗਾ। ਉਨ੍ਹਾਂ ਦੇ ਘੰਟੇ ਦੇ ਵੇਜਿਜ 71.75 ਡਾਲਰ ਹੋ ਜਾਣਗੇ। ਘਰ ਵਿੱਚ ਰਹਿ ਕੇ ਸਰਕਾਰੀ ਕੰਮ ਕਰਨ ਵਾਲੇ ਵਰਕਰਜ ਲਈ ਵੀ ਉਜਰਤਾਂ ਵਿੱਚ ਦਸ ਸੈਂਟ ਦਾ ਵਾਧਾ ਕੀਤਾ ਜਾਵੇਗਾ। ਉਨ੍ਹਾਂ ਦੇ ਵੇਜਿਜ ਘੰਟੇ ਪਿੱਛੇ 15.80 ਡਾਲਰ ਹੋ ਜਾਣਗੇ। ਸਰਕਾਰ ਦਾ ਕਹਿਣਾ ਹੈ ਕਿ ਕਿਸੇ ਵੀ ਉਮਰ ਵਰਗ ਦੇ ਵਿਦਿਆਰਥੀ (ਜਿਨ੍ਹਾਂ ਵਿੱਚ 18 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਸਾਮਲ ਹਨ) ਜਿਹੜੇ ਹੋਮਵਰਕਰਜ ਵਜੋਂ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਵਿਦਿਆਰਥੀਆਂ ਵਜੋਂ ਨਹੀਂ ਹੋਮਵਰਕਰਜ ਵਜੋਂ ਪੈਸੇ ਦਿੱਤੇ ਜਾਣਗੇ।

 

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …