17.5 C
Toronto
Tuesday, September 16, 2025
spot_img
HomeUncategorizedਨਵੇਂ ਬਣੇ ਐਮਪੀਜ਼ ਨੇ ਓਰੀਐਂਟੇਸ਼ਨ ਪ੍ਰੋਗਰਾਮ 'ਚ ਲਿਆ ਹਿੱਸਾ

ਨਵੇਂ ਬਣੇ ਐਮਪੀਜ਼ ਨੇ ਓਰੀਐਂਟੇਸ਼ਨ ਪ੍ਰੋਗਰਾਮ ‘ਚ ਲਿਆ ਹਿੱਸਾ

ਓਟਵਾ/ਬਿਊਰੋ ਨਿਊਜ਼ : ਲੰਘੇ ਸੋਮਵਾਰ ਨੂੰ ਹਾਊਸ ਆਫ ਕਾਮਨ ਦੇ ਓਰੀਐਂਟੇਸ਼ਨ ਪ੍ਰੋਗਰਾਮ ਦੇ ਮੁੱਢਲੇ ਪੜਾਅ ਵਿੱਚ ਹਿੱਸਾ ਲੈਣ ਤੋਂ ਬਾਅਦ ਨਵੇਂ ਚੁਣੇ ਗਏ ਐਮਪੀਜ਼ ਨੂੰ ਇਸ ਗੱਲ ਦਾ ਅੰਦਾਜ਼ਾ ਹੋਇਆ ਕਿ ਉਨ੍ਹਾਂ ਦੀਆਂ ਭੂਮਿਕਾਵਾਂ ਕੀ ਹੋਣਗੀਆਂ।
ਹਾਊਸ ਆਫ ਕਾਮਨਜ਼ ਲਈ ਚੁਣੇ ਗਏ 52 ਨਵੇਂ ਮੈਂਬਰਾਂ ਵਿੱਚੋਂ 10 ਸੋਮਵਾਰ ਨੂੰ ਜਾਣ-ਪਛਾਣ ਵਾਲੇ ਸੈਸ਼ਨ ਵਿੱਚ ਹਿੱਸਾ ਲੈਣ ਲਈ ਪਾਰਲੀਮੈਂਟ ਹਿੱਲ ਪਹੁੰਚੇ। ਇੱਥੇ ਉਨ੍ਹਾਂ ਨੇ ਆਪਣੇ ਜ਼ਰੂਰੀ ਕਾਗਜਾਤ ਭਰੇ, ਆਪਣੀਆਂ ਸਰਕਾਰੀ ਡਿਵਾਇਸਿਜ ਕਾਇਮ ਕੀਤੀਆਂ ਤੇ ਇਹ ਸਮਝਿਆ ਕਿ ਉਨ੍ਹਾਂ ਦੇ ਕੰਮ ਕਾਜ ਦਾ ਕਿਹੜੀਆਂ ਗੱਲਾਂ ਹਿੱਸਾ ਰਹਿਣਗੀਆਂ। ਪਹਿਲੀ ਵਾਰੀ ਮਹਾਂਮਾਰੀ ਕਾਰਨ ਇਹ ਓਰੀਐਂਟੇਸਨ ਪ੍ਰੋਗਰਾਮ ਵਰਚੂਅਲੀ ਵੀ ਹੋਇਆ ਤੇ ਇਨ ਪਰਸਨ ਵੀ ਹੋਇਆ। ਹੁਣ ਤੱਕ ਰਜਿਸਟਰ ਕੀਤੇ 42 ਐਮਪੀਜ਼ ਵਿੱਚੋਂ ਸਿਰਫ ਛੇ ਨੇ ਇਸ ਪ੍ਰੋਗਰਾਮ ਵਿੱਚ ਆਨਲਾਈਨ ਹਿੱਸਾ ਲੈਣ ਦਾ ਫੈਸਲਾ ਕੀਤਾ।
ਪਹਿਲੇ ਦਿਨ ਐਮਪੀਜ਼ ਨੇ ਵੈਸਟ ਬਲਾਕ ਦਾ ਦੌਰਾ ਕੀਤਾ ਤੇ ਹਾਊਸ ਆਫ ਕਾਮਨਜ਼ ਦਾ ਚੈਂਬਰ ਵੇਖਿਆ। ਓਰੀਐਂਟੇਸ਼ਨ ਦੇ ਦੂਜੇ ਦਿਨ ਇਨ੍ਹਾਂ ਐਮਪੀਜ਼ ਨੂੰ ਉਨ੍ਹਾਂ ਦੀਆਂ ਮੈਨੇਜੇਰੀਅਲ ਡਿਊਟੀਜ ਦੱਸੀਆਂ ਜਾਣਗੀਆਂ। ਇਸ ਤੋਂ ਇਲਾਵਾ ਹਾਊਸ ਆਫ ਕਾਮਨਜ ਵਿੱਚ ਕੰਮ ਵਾਲੀ ਥਾਂ ਉੱਤੇ ਤੰਗ ਪ੍ਰੇਸ਼ਾਨ ਕੀਤੇ ਜਾਣ ਤੇ ਹਿੰਸਾਂ ਦੀ ਰੋਕਥਾਮ ਬਾਰੇ ਟ੍ਰੇਨਿੰਗ ਸੈਸ਼ਨ ਵੀ ਕਰੇਗਾ।

RELATED ARTICLES

POPULAR POSTS