20.4 C
Toronto
Sunday, August 16, 2026
spot_img
Homeਜੀ.ਟੀ.ਏ. ਨਿਊਜ਼ਵੈਕਸੀਨੇਸ਼ਨ ਨਾ ਕਰਵਾਉਣ ਵਾਲੇ ਐਮਪੀਜ਼ ਘਰੇ ਹੀ ਰਹਿਣ : ਬਲਾਂਸੇ

ਵੈਕਸੀਨੇਸ਼ਨ ਨਾ ਕਰਵਾਉਣ ਵਾਲੇ ਐਮਪੀਜ਼ ਘਰੇ ਹੀ ਰਹਿਣ : ਬਲਾਂਸੇ

ਵੈਕਸੀਨੇਸ਼ਨ ਨਾ ਕਰਵਾਉਣ ਵਾਲੇ ਐਮਪੀਜ਼ ਘਰੇ ਹੀ ਰਹਿਣ : ਬਲਾਂਸੇਓਟਵਾ : ਬਲਾਕ ਕਿਊਬਿਕੁਆ ਆਗੂ ਯਵੇਸ ਫਰੈਂਕੌਇਸ ਬਲਾਂਸੇ ਨੂੰ ਆਖਿਆ ਕਿ ਪਾਰਲੀਮੈਂਟ ਦਾ ਅਗਲਾ ਸੈਸ਼ਨ ਸਾਰੇ ਮੈਂਬਰਾਂ ਦੀ ਨਿੱਜੀ ਹਾਜ਼ਰੀ ਵਿੱਚ ਹੋਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਜਿਨ੍ਹਾਂ ਮੈਂਬਰਾਂ ਨੇ ਕੋਵਿਡ-19 ਸਬੰਧੀ ਪੂਰਾ ਟੀਕਾਕਰਣ ਨਹੀਂ ਕਰਵਾਇਆ ਉਨ੍ਹਾਂ ਨੂੰ ਘਰ ਵਿੱਚ ਹੀ ਰਹਿਣਾ ਚਾਹੀਦਾ ਹੈ। ਮਾਰਚ 2020 ਤੋਂ ਮਹਾਂਮਾਰੀ ਦਾ ਪ੍ਰਕੋਪ ਵੱਧਣ ਨਾਲ ਹਾਊਸ ਆਫ ਕਾਮਨਜ਼ ਤੇ ਕਮੇਟੀ, ਓਟਵਾ ਤੋਂ ਕੁੱਝ ਐਮਪੀਜ਼ ਨਾਲ ਹੀ ਬੁੱਤਾ ਸਾਰ ਰਹੀਆਂ ਹਨ। ਕਈ ਥਾਂਵਾਂ ਉੱਤੇ ਕੰਮ ਵਰਚੂਅਲੀ ਹੀ ਚੱਲ ਰਿਹਾ ਹੈ।
ਬਲਾਂਸੇ ਨੇ ਆਖਿਆ ਕਿ ਉਹ ਚਾਹੁੰਦੇ ਹਨ ਕਿ ਪਾਰਲੀਆਮੈਂਟ ਦੀ ਕਾਰਵਾਈ ਜਲਦੀ ਸ਼ੁਰੂ ਹੋਵੇ ਤੇ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਐਮਪੀਜ ਇਨ ਪਰਸਨ ਇਸ ਦੀ ਕਾਰਵਾਈ ਵਿੱਚ ਹਿੱਸਾ ਲੈਣ।

 

RELATED ARTICLES
POPULAR POSTS