20.7 C
Toronto
Friday, September 19, 2025
spot_img
Homeਜੀ.ਟੀ.ਏ. ਨਿਊਜ਼ਮੁਨਾਫਾ ਕਮਾਉਣ ਦੇ ਇਰਾਦੇ ਨਾਲ ਗਰੌਸਰੀ ਦੀਆਂ ਕੀਮਤਾਂ 'ਚ ਵਾਧਾ ਕਰਨ ਦੇ...

ਮੁਨਾਫਾ ਕਮਾਉਣ ਦੇ ਇਰਾਦੇ ਨਾਲ ਗਰੌਸਰੀ ਦੀਆਂ ਕੀਮਤਾਂ ‘ਚ ਵਾਧਾ ਕਰਨ ਦੇ ਦੋਸ਼ ਤੋਂ ਸੀਈਓਜ਼ ਨੇ ਕੀਤਾ ਇਨਕਾਰ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੇ ਵੱਡੇ ਗਰੌਸਰੀ ਸਟੋਰਜ ਦੇ ਆਗੂਆਂ ਦਾ ਕਹਿਣਾ ਹੈ ਕਿ ਮੁਨਾਫਾ ਕਮਾਉਣ ਦੇ ਇਰਾਦੇ ਨਾਲ ਉਨ੍ਹਾਂ ਵੱਲੋਂ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਕੀਤਾ ਗਿਆ। ਉਨ੍ਹਾਂ ਇਹ ਵੀ ਆਖਿਆ ਕਿ ਖਾਣੇ ਨਾਲ ਸਬੰਧਤ ਵਸਤਾਂ ਤੋਂ ਉਨ੍ਹਾਂ ਨੂੰ ਹੋਣ ਵਾਲਾ ਮੁਨਾਫਾ ਘੱਟ ਹੀ ਰਿਹਾ ਹੈ। ਲੋਬਲਾਅ ਕੌਸ ਲਿਮਟਿਡ, ਮੈਟਰੋ ਇੰਕ. ਤੇ ਐਂਪਾਇਰ ਕੋ. ਲਿਮਟਿਡ, ਜੋ ਕਿ ਸੋਬੇਅਜ, ਸੇਫਵੇਅ ਤੇ ਫਰੈਸਕੋ ਵਰਗੀਆਂ ਚੇਨਜ ਚਲਾਉਂਦੇ ਹਨ, ਦੇ ਸੀਈਓ ਤੇ ਪ੍ਰੈਜੀਡੈਂਟਸ ਬੁੱਧਵਾਰ ਨੂੰ ਪਾਰਲੀਆਮੈਂਟਰੀ ਕਮੇਟੀ ਦੇ ਸਾਹਮਣੇ ਪੇਸ ਹੋਏ। ਇਹ ਕਮੇਟੀ ਗਰੌਸਰੀ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਦਾ ਅਧਿਐਨ ਕਰ ਰਹੀ ਹੈ। ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਤੇ ਐਨਡੀਪੀ ਆਗੂ ਜਗਮੀਤ ਸਿੰਘ ਸਮੇਤ ਹੋਰਨਾਂ ਫੈਡਰਲ ਸਿਆਸਤਦਾਨਾਂ ਵੱਲੋਂ ਇਨ੍ਹਾਂ ਅਧਿਕਾਰੀਆਂ ਦਾ ਪੱਖ ਜਾਨਣ ਲਈ ਮੰਗ ਕੀਤੀ ਜਾ ਰਹੀ ਸੀ। ਕਮੇਟੀ ਜਾਨਣਾ ਚਾਹੁੰਦੀ ਹੈ ਕਿ ਦਿਨੋਂ ਦਿਨ ਵੱਧ ਰਹੀਆਂ ਗਰੌਸਰੀ ਦੀਆਂ ਕੀਮਤਾਂ ਤੇ ਕੰਪਨੀਆਂ ਨੂੰ ਹੋ ਰਹੇ ਮੁਨਾਫਿਆਂ ਵਿੱਚ ਪਾਰਦਰਸਤਾ ਵਰਤੀ ਜਾਵੇ।
ਤਿੰਨਾਂ ਆਗੂਆਂ ਨੇ ਐਮਪੀਜ ਨੂੰ ਦੱਸਿਆ ਕਿ ਇਹ ਆਖਣਾ ਝੂਠ ਹੈ ਕਿ ਖਾਣ-ਪੀਣ ਦੀਆਂ ਵਸਤਾਂ ਦੀਆਂ ਵੱਧ ਰਹੀਆਂ ਕੀਮਤਾਂ ਲਈ ਗਰੌਸਰਜ ਜਿੰਮੇਵਾਰ ਹਨ। ਉਨ੍ਹਾਂ ਆਖਿਆ ਕਿ ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿੱਚ ਹੋਇਆ ਵਾਧਾ ਗਲੋਬਲ ਸਮੱਸਿਆ ਹੈ।ਐਂਪਾਇਰ ਦੇ ਪ੍ਰੈਜੀਡੈਂਟ ਤੇ ਸੀਈਓ ਮਾਈਕਲ ਮੈਡਲੀਨ ਨੇ ਆਖਿਆ ਕਿ ਭਾਵੇਂ ਇਸ ਬਾਰੇ ਤੁਸੀਂ ਕਿੰਨੀ ਮਰਜੀ ਵਾਰੀ ਲਿਖ ਦਿਓ ਜਾਂ ਟਵੀਟ ਕਰ ਦਿਓ ਪਰ ਹਕੀਕਤ ਇਹ ਨਹੀਂ ਹੈ। ਇੱਕ ਸਾਲ ਪਹਿਲਾਂ ਦੇ ਮੁਕਾਬਲੇ ਜਨਵਰੀ ਵਿੱਚ ਗਰੌਸਰੀ ਦੀਆਂ ਕੀਮਤਾਂ 11.4 ਫੀ ਸਦੀ ਵੱਧ ਸਨ। ਇਹ 5.9 ਫੀ ਸਦੀ ਕੁੱਲ ਮਹਿੰਗਾਈ ਦਰ ਨਾਲੋਂ ਦੁੱਗਣੀਆਂ ਹਨ।
ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਪੰਜਾਂ ਸਾਲਾਂ ਵਿੱਚ ਔਸਤ ਕਾਰਗੁਜਾਰੀ ਵਿਖਾਉਣ ਦੇ ਮੁਕਾਬਲੇ 2022 ਦੀ ਪਹਿਲੀ ਤਿਮਾਹੀ ਵਿੱਚ ਇਨ੍ਹਾਂ ਤਿੰਨਾਂ ਕੰਪਨੀਆਂ ਨੇ ਵੱਧ ਮੁਨਾਫਾ ਕਮਾਇਆ ਦਰਸਾਇਆ। ਇਸ ਸਬੰਧੀ ਰਿਪੋਰਟ ਡਲਹੌਜੀ ਯੂਨੀਵਰਸਿਟੀ ਦੀ ਐਗਰੀ ਫੂਡ ਐਨਾਲਿਟਿਕਸ ਲੈਬ ਵੱਲੋਂ ਵੀ ਜਾਰੀ ਕੀਤੀ ਗਈ।

 

RELATED ARTICLES
POPULAR POSTS