10.2 C
Toronto
Saturday, April 18, 2026
spot_img
Homeਜੀ.ਟੀ.ਏ. ਨਿਊਜ਼ਮਾਰਚ ਮਹੀਨੇ ਵਿਆਹ ਬੰਧਨ 'ਚ ਬੱਝੇਗੀ ਕਮਲ ਖਹਿਰਾ

ਮਾਰਚ ਮਹੀਨੇ ਵਿਆਹ ਬੰਧਨ ‘ਚ ਬੱਝੇਗੀ ਕਮਲ ਖਹਿਰਾ

ਟੋਰਾਂਟੋ : ਟਰੂਡੋ ਸਰਕਾਰ ਦੀ ਪੰਜਾਬੀ ਮੈਂਬਰ ਪਾਰਲੀਮੈਂਟ ਕਮਲ ਖਹਿਰਾ ਬਹੁਤ ਜਲਦ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ। ਜਿਥੇ ਇੱਕ ਪਾਸੇ ਕੈਨੇਡਾ ‘ਚ ਅਕਤੂਬਰ ਮਹੀਨੇ ‘ਚ ਹੋਣ ਵਾਲੀਆਂ ਵੋਟਾਂ ਲਈ ਕੰਪੇਨ ਵਗੈਰਾ ਪੂਰੇ ਜ਼ੋਰਾਂ ‘ਤੇ ਹੈ, ਉੱਥੇ ਕਮਲ ਖਹਿਰਾ ਨੇ ਇੰਸਟਾਗ੍ਰਾਮ ‘ਤੇ ਆਪਣੇ ਹੋਣ ਵਾਲੇ ਜੀਵਨ ਸਾਥੀ ਨਾਲ ਤਸਵੀਰ ਸਾਂਝੀ ਕਰਦਿਆਂ ਲਿਖਿਆ ਕਿ ਉਹ ਬੇਹੱਦ ਖੁਸ਼ੀ ਮਹਿਸੂਸ ਕਰ ਰਹੀ ਹੈ ਕਿ ਉਹ ਆਪਣੇ ਬੈੱਸਟ ਫਰੈਂਡ ਨਾਲ ਪੂਰਾ ਜੀਵਨ ਬਿਤਾਉਣ ਦਾ ਮਨ ਇਰਾਦਾ ਕਰ ਚੁੱਕੀ ਹੈ। ਕਮਲ ਦੇ ਹੋਣ ਵਾਲੇ ਜੀਵਨ ਸਾਥੀ ਦਾ ਨਾਮ ਜਸਪ੍ਰੀਤ ਹੈ।
ਜਾਣਕਾਰੀ ਮੁਤਾਬਕ ਕਮਲ ਖਹਿਰਾ ਦਾ ਹੋਣ ਵਾਲਾ ਜੀਵਨ ਸਾਥੀ ਸਾਲ 2015 ਦੀਆਂ ਚੋਣਾਂ ਸਮੇਂ ਉਸਦਾ ਫਾਈਨੈਂਸ਼ੀਅਲ ਏਜੰਟ ਰਹਿ ਚੁੱਕਾ ਹੈ। ਇਹ ਵੀ ਪਤਾ ਲੱਗਾ ਹੈ ਕਿ ਦੋਹਾਂ ਦੇ ਪਰਿਵਾਰਾਂ ਨੂੰ ਇਸ ਗੱਲ ਦਾ ਕਾਫੀ ਸਮੇਂ ਤੋਂ ਪਤਾ ਸੀ। ਦੱਸਿਆ ਜਾ ਰਿਹਾ ਹੈ ਕਿ ਦੋਹੇਂ ਆਉਂਦੇ ਸਾਲ ਦੇ ਮਾਰਚ ਮਹੀਨੇ ‘ਚ ਮੈਕਸਿਕੋ ‘ਚ ਵਿਆਹ ਕਰਾਉਣਗੇ। ਇਸ ਮੌਕੇ ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਨੇ ਕਮਲ ਖਹਿਰਾ ਨੂੰ ਮੁਬਾਰਕਾਂ ਦਿੱਤੀਆਂ। ਕਮਲ ਖਹਿਰਾ ਹਾਊਸ ਆਫ ਕਾਮਨਜ਼ ਆਫ ਕੈਨੇਡਾ ਵਿੱਚ ਬਰੈਂਪਟਨ ਵੈਸਟ ਤੋਂ ਐਮਪੀ ਚੁਣੀ ਗਈ ਸੀ। ਖਹਿਰਾ ਦਾ ਜਨਮ ਦਿੱਲੀ (ਭਾਰਤ) ਵਿਚ ਹੋਇਆ ਸੀ ਅਤੇ ਛੋਟੀ ਉਮਰੇ ਹੀ ਉਹ ਕੈਨੇਡਾ ਚਲੇ ਗਏ ਸਨ। ਉਸਨੇ ਯੌਰਕ ਯੂਨੀਵਰਸਿਟੀ ਪੜ੍ਹਾਈ ਕੀਤੀ, ਜਿਥੇ ਉਸਨੇ ਮਨੋਵਿਗਿਆਨ ਅਤੇ ਨਰਸਿੰਗ ਵਿੱਚ ਡਿਗਰੀਆਂ ਪ੍ਰਾਪਤ ਕੀਤੀਆਂ ਅਤੇ ਕੈਨੇਡਾ ‘ਚ ਇੱਕ ਰਜਿਸਟਰਡ ਨਰਸ ਬਣ ਗਈ।

RELATED ARTICLES
POPULAR POSTS