ਬਰੈਂਪਟਨ/ਬਿਊਰੋ ਨਿਊਜ਼ : ਇਥੇ ਇਕ ਪੰਜਾਬੀ ਨੌਜਵਾਨ ਸਨਪ੍ਰੀਤ ਦੇ ਲਾਪਤਾ ਹੋਣ ਦੀ ਖਬਰ ਮਿਲੀ ਹੈ। ਪੁਲਿਸ ਮੁਤਾਬਕ ਇਹ ਨੌਜਵਾਨ ਪਿਛਲੇ ਇਕ ਮਹੀਨੇ ਤੋਂ ਲਾਪਤਾ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਉਸ ਨੂੰ ਆਖਰੀ ਵਾਰ 16 ਅਗਸਤ ਦੀ ਰਾਤ ਨੂੰ ਓਨਟਾਰੀਓ ਦੀ ਲਾਇਸੰਸ ਪਲੇਟਸੀ ਐਫ ਡਬਲਿਊ ਬੀ 449 ਵਾਲੀ ਸਫੈਦ ਰੰਗ ਦੀ ਹਿਊਂਡਈ ਇਲਾਂਟਰਾ ਵਿਚ ਸਫ਼ਰ ਕਰਦਿਆਂ ਵੇਖਿਆ ਗਿਆ ਸੀ। ਸਨਪ੍ਰੀਤ ਦੇ ਪਰਿਵਾਰ ਅਨੁਸਾਰ ਉਸ ਨੂੰ ਨਿਆਗਰਾ ਫਾਲਜ਼ ਅਤੇ ਬੈਰੀ ਸ਼ਹਿਰ ਬਹੁਤ ਪਸੰਦ ਹਨ ਅਤੇ ਉਹ ਇਨ੍ਹਾਂ ਦੋਹਾਂ ਸ਼ਹਿਰੋਂ ਵਿਚੋਂ ਕਿਸੇ ਇਕ ਥਾਂ ‘ਤੇ ਹੋ ਸਕਦਾ ਹੈ। ਪੀਲ ਰੀਜਨਲ ਪੁਲਿਸ ਨੇ ਸਨਪ੍ਰੀਤ ਸੰਧੂ ਦਾ ਹੁਲੀਆ ਬਿਆਨ ਕਰਦਿਆਂ ਕਿਹਾ ਕਿ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਸਨਪ੍ਰੀਤ ਸੰਧੂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਇਸ ਸਬੰਧੀ ਪੁਲਿਸ ਨੂੰ ਤੁਰੰਤ ਸੂਚਨਾ ਦੇਵੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇਕ ਪੰਜਾਬੀ ਲੜਕੀ ਦੇ ਲਾਪਤਾ ਹੋਣ ਦੀ ਖਬਰ ਵੀ ਸੀ, ਜਿਸ ਦੀ ਅਜੇ ਤੱਕ ਕੋਈ ਸੂਚਨਾ ਨਹੀਂ ਮਿਲੀ ਹੈ।
ਇਕ ਮਹੀਨੇ ਤੋਂ ਲਾਪਤਾ ਸਨਪ੍ਰੀਤ ਦੀ ਕੋਈ ਉਘ ਸੁੱਘ ਨਹੀਂ
RELATED ARTICLES

