4.7 C
Toronto
Tuesday, November 18, 2025
spot_img
Homeਜੀ.ਟੀ.ਏ. ਨਿਊਜ਼ਨੌਕਰੀਆਂ ਦੀ ਸੁਰੱਖਿਆ ਤੇ ਕਾਰੋਬਾਰਾਂ ਦੀ ਸਹਾਇਤਾ ਲਈ ਕੈਨੇਡਾ ਐਮਰਜੈਂਸੀ ਵੇਜ ਸਬਸਿਡੀ...

ਨੌਕਰੀਆਂ ਦੀ ਸੁਰੱਖਿਆ ਤੇ ਕਾਰੋਬਾਰਾਂ ਦੀ ਸਹਾਇਤਾ ਲਈ ਕੈਨੇਡਾ ਐਮਰਜੈਂਸੀ ਵੇਜ ਸਬਸਿਡੀ ਨੂੰ ਅੱਗੇ ਵਧਾਇਆ ਗਿਆ

ਟੋਰਾਂਟੋ : ਕੈਨੇਡਾ ਦੀ ਫੈਡਰਲ ਸਰਕਾਰ ਕੈਨੇਡੀਅਨਾਂ ਦੀ ਸਹਾਇਤਾ ਕਰਨ ਤੇ ਗਲੋਬਲ ਕਰੋਨਾ ਮਹਾਂਮਾਰੀ ਦੌਰਾਨ ਨੌਕਰੀਆਂ ਦੀ ਸੁਰੱਖਿਆ ਲਈ, ਆਰਥਿਕ ਪ੍ਰਤਿਕ੍ਰਿਆ ਯੋਜਨਾ ਰਾਹੀਂ ਤੁਰੰਤ, ਮਹੱਤਵਪੂਰਨ ਅਤੇ ਫੈਸਲਾਕੁੰਨ ਕਾਰਵਾਈ ਕਰ ਰਹੀ ਹੈ। ਕੈਨੇਡਾ ਐਮਰਜੈਂਸੀ ਵੇਜ ਸਬਸਿਡੀ (ਸੀ.ਈ.ਡਬਲਯੂ.ਐੱਸ) ਰਾਹੀਂ ਕਾਰੋਬਾਰਾਂ ਨੂੰ ਕਰਮਚਾਰੀਆਂ ਨੂੰ ਨੌਕਰੀ ‘ਤੇ ਰੱਖਣ ‘ਚ ਮਦਦ ਕੀਤੀ ਜਾ ਰਹੀ ਹੈ ਅਤੇ ਕਾਰੋਬਾਰਾਂ ਨੂੰ ਪਹਿਲਾਂ ਰੱਖੇ ਗਏ ਕਰਮਚਾਰੀਆਂ ਨੂੰ ਦੁਬਾਰਾ ਨੌਕਰੀ ਦੇਣ ਤੇ ਆਪਣੇ ਕਾਰੋਬਾਰ ਨੂੰ ਸਹੀ ਢੰਗ ਨਾਲ ਚਲਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਗੱਲ ਕਰਦਿਆਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ ਕਿ ਕੈਨੇਡਾ ਐਮਰਜੈਂਸੀ ਵੇਜ ਸਬਸਿਡੀ ਨੂੰ ਵਾਧੂ 12 ਹਫ਼ਤਿਆਂ ਤੱਕ ਭਾਵ ਕਿ 29 ਅਗਸਤ, 2020 ਤੱਕ ਵਧਾਏਗੀ। ਪ੍ਰੋਗਰਾਮ ਦਾ ਵਿਸਤਾਰ ਕਰਨ ਨਾਲ ਕਰਮਚਾਰੀਆਂ ਨੂੰ ਵੱਡਾ ਵਿਸ਼ਵਾਸ ਮਿਲੇਗਾ ਕਿ ਉਹ ਇਨ੍ਹਾਂ ਮੁਸ਼ਕਲ ਸਮਿਆਂ ਦੌਰਾਨ ਲੋੜੀਂਦੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਕਰੋਨਾ ਮਹਾਂਮਾਰੀ ਦਾ ਸਾਰੇ ਸਮੂਹਾਂ ਅਤੇ ਆਰਥਿਕਤਾ ਦੇ ਸਾਰੇ ਖੇਤਰਾਂ ਵਿੱਚ ਕੈਨੇਡੀਅਨਾਂ ਉੱਤੇ ਡੂੰਘਾ ਪ੍ਰਭਾਵ ਪਿਆ ਹੈ। ਅਸੀਂ ਸਾਰੇ ਕਾਰੋਬਾਰੀਆਂ ਵੱਲੋਂ ਦੱਸੀਆਂ ਜਾ ਰਹੀਆਂ ਮੁਸ਼ਕਿਲਾਂ ਨੂੰ ਸੁਣ ਰਹੇ ਹਾਂ ਅਤੇ ਅਸੀਂ ਜਾਣਦੇ ਹਾਂ ਕਿ ਤਨਖਾਹ ਸਬਸਿਡੀ ਦੀ ਮਿਆਦ ਵਧਾਉਣ ਅਤੇ ਯੋਗਤਾ ਨੂੰ ਵਧਾਉਣ ਨਾਲ ਵਧੇਰੇ ਕਰਮਚਾਰੀਆਂ ਦੀ ਮਦਦ ਹੋਵੇਗੀ।

RELATED ARTICLES
POPULAR POSTS