Breaking News
Home / ਜੀ.ਟੀ.ਏ. ਨਿਊਜ਼ / ਫੈਡਰਲ ਸਰਕਾਰ ਵੱਲੋਂ ਚਾਈਲਡ ਬੈਨੀਫਿਟ ‘ਚ ਸਾਲਾਨਾ ਵਾਧੇ ਦਾ ਐਲਾਨ ਸ਼ਲਾਘਾਯੋਗ : ਸੋਨੀਆ ਸਿੱਧੂ

ਫੈਡਰਲ ਸਰਕਾਰ ਵੱਲੋਂ ਚਾਈਲਡ ਬੈਨੀਫਿਟ ‘ਚ ਸਾਲਾਨਾ ਵਾਧੇ ਦਾ ਐਲਾਨ ਸ਼ਲਾਘਾਯੋਗ : ਸੋਨੀਆ ਸਿੱਧੂ

ਕੈਨੇਡਾ ਫੈਡਰਲ ਸਰਕਾਰ ਮੁਤਾਬਕ, ਕੈਨੇਡਾ ਚਾਈਲਡ ਬੈਨੀਫਿਟ (ਸੀ.ਸੀ.ਬੀ) ਨੇ 10 ਵਿੱਚੋਂ 9 ਕੈਨੇਡੀਅਨ ਪਰਿਵਾਰਾਂ ਨੂੰ ਬੱਚਿਆਂ ਦੇ ਸਹੀ ਢੰਗ ਨਾਲ ਪਾਲਣ ਪੋਸ਼ਣ ਕਰਨ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ‘ਚ ਮਦਦ ਕੀਤੀ ਹੈ।
ਕੈਨੇਡਾ ਸਰਕਾਰ ਵੱਲੋਂ ਜੁਲਾਈ ਵਿਚ ਇਕ ਵਾਰ ਫਿਰ ਸੀ.ਸੀ.ਬੀ. ਵਧਾਏ ਜਾਣ ਦਾ ਐਲਾਨ ਕੀਤਾ ਗਿਆ ਹੈ, ਤਾਂ ਜੋ ਪਰਿਵਾਰਾਂ ਨੂੰ ਬੱਚਿਆਂ ਦੇ ਰਹਿਣ-ਸਹਿਣ ਅਤੇ ਉਨ੍ਹਾਂ ਦੇ ਪਾਲਣ ਪੋਸ਼ਣ ਦੇ ਖਰਚਿਆਂ ਨੂੰ ਪੂਰਾ ਕਰਨ ਵਿਚ ਸਹਾਇਤਾ ਕੀਤੀ ਜਾ ਸਕੇ। ਇਹ ਵਾਧੂ ਟੈਕਸ ਮੁਕਤ ਸਹਾਇਤਾ ਪਰਿਵਾਰਾਂ ਨੂੰ ਭੋਜਨ, ਕੱਪੜੇ ਅਤੇ ਹੋਰ ਜ਼ਰੂਰਤਾਂ ਦਾ ਭੁਗਤਾਨ ਕਰਨ ਵਿੱਚ ਸਹਾਇਤਾ ਕਰੇਗੀ। ਇਹ ਵਾਧਾ 2020-21 ਲਾਭ ਸਾਲ ਲਈ ਹੋਵੇਗਾ। ਵੱਧ ਤੋਂ ਵੱਧ ਲਾਭ 6,765 ਡਾਲਰ ਪ੍ਰਤੀ ਬੱਚਾ (6 ਸਾਲ ਤੋਂ ਘੱਟ) ਸਾਲਾਨਾ ਹੋਵੇਗਾ, ਅਤੇ 6 ਤੋਂ 17 ਸਾਲ ਦੀ ਉਮਰ ਦੇ ਹਰੇਕ ਬੱਚੇ ਨੂੰ ਸਾਲਾਨਾ 5,708 ਮਿਲੇਗਾ। ਇਸ ਤੋਂ ਇਲਾਵਾ ਇਸ ਮਹੀਨੇ ਦੇ ਸ਼ੁਰੂ ਵਿਚ ਇਕ ਵਾਰ ਲਈ ਵਿਸ਼ੇਸ਼ ਸੀਸੀਬੀ ਭੁਗਤਾਨ ਦਾ ਐਲਾਨ ਵੀ ਕੀਤਾ ਗਿਆ ਸੀ, ਜੋ ਕਿ ਕਰੋਨਾ ਦੇ ਮੁਸ਼ਕਿਲ ਸਮੇਂ ਪਰਿਵਾਰਾਂ ਦੀ ਮਦਦ ਲਈ ਸਹਾਈ ਹੋਵੇਗਾ। 20 ਮਈ, 2020 ਨੂੰ, ਇਹ ਵਿਸ਼ੇਸ਼ ਉਪਾਅ ਇਸ ਸਮੇਂ ਸੀਸੀਬੀ ਪ੍ਰਾਪਤ ਕਰ ਰਹੇ ਪਰਿਵਾਰਾਂ ਨੂੰ ਮਈ ਦੀ ਅਦਾਇਗੀ ਨਾਲ ਪ੍ਰਤੀ ਬੱਚੇ ਪ੍ਰਤੀ 300 ਡਾਲਰ ਵਾਧੂ ਦੇਵੇਗਾ, ਅਤੇ ਇਸ ਚੁਣੌਤੀਪੂਰਣ ਸਮੇਂ ਦੌਰਾਨ ਪਰਿਵਾਰਾਂ ਦੀ ਸਹਾਇਤਾ ਲਈ ਦੇਸ਼ ਭਰ ਵਿੱਚ ਲਗਭਗ 2 ਬਿਲੀਅਨ ਡਾਲਰ ਦੀ ਵਾਧੂ ਸਹਾਇਤਾ ਪ੍ਰਦਾਨ ਕਰੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੋਨੀਆ ਸਿੱਧੂ ਨੇ ਕਿਹਾ ਕਿ ,”ਬੱਚਿਆਂ ਦੀ ਪਾਲਣ-ਪੋਸ਼ਣ ਸਹੀ ਢੰਗ ਨਾਲ ਕਰਨ ਲਈ ਲੋੜੀਂਦੀ ਵਿੱਤੀ ਸਹਾਇਤਾ ਦੀ ਪੂਰਤੀ ਲਈ ਅਤੇ ਮਾਪਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਦੀ ਜ਼ਰੂਰਤ ਦੀ ਅਦਾਇਗੀ ਵਿੱਚ ਸਹਾਇਤਾ ਕਰਨ ਲਈ ਸਾਡੀ ਕੈਨੇਡਾ ਫੈੱਡਰਲ ਸਰਕਾਰ ਵੱਲੋਂ, ਕੈਨੇਡਾ ਚਾਈਲਡ ਬੈਨੀਫਿਟ ਲਿਆਂਦਾ ਗਿਆ ਸੀ। ਇਹ ਵਾਧੂ ਵਿੱਤੀ ਸਹਾਇਤਾ ਮਾਪਿਆਂ ਦੇ ਬੱਚਿਆਂ ਪ੍ਰਤੀ ਰੋਜ਼ਾਨਾ ਦੇ ਖਰਚਿਆਂ ਅਤੇ ਕੋਵਿਡ -19 ਦੇ ਕਾਰਨ ਹੋਣ ਵਾਲੀਆਂ ਵਾਧੂ ਚੁਣੌਤੀਆਂ ਨਾਲ ਨਜਿੱਠਣ ‘ਚ ਅਹਿਮ ਰੋਲ ਅਦਾ ਕਰਨਗੀਆਂ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …