ਟੋਰਾਂਟੋ : ਕੈਨੇਡੀਅਨ ਫ਼ੌਜ ਦੇ 5 ਜਵਾਨਾਂ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚੋਂ 4 ਜਵਾਨ ਕਿਊਬਿਕ ਤੇ 1 ਓਨਟਾਰੀਓ ਸੂਬੇ ਵਿਚ ਪਾਜ਼ੀਟਿਵ ਪਾਇਆ ਗਿਆ ਹੈ। ਇਹ ਪੰਜੇ ਜਵਾਨ ਕਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਬਜ਼ੁਰਗਾਂ ਦੇ ਆਸਰਾ ਘਰਾਂ ਵਿਚ ਡਿਊਟੀ ਦੇ ਰਹੇ ਸਨ। ਕਿਊਬਿਕ ਸੂਬੇ ਵਿਚ ਬਜ਼ੁਰਗਾਂ ਦੇ 25 ਆਸਰਾ ਘਰਾਂ ਵਿਚ 1400 ਫ਼ੌਜੀ ਜਵਾਨ ਤਾਇਨਾਤ ਕੀਤੇ ਗਏ ਹਨ, ਜਦਕਿ ਓਾਟਾਰੀਓ ਦੇ 5 ਆਸਰਾ ਘਰਾਂ ਵਿਚ ਕੈਨੇਡੀਅਨ ਫ਼ੌਜ ਦੇ 275 ਜਵਾਨ ਮੈਡੀਕਲ ਸਟਾਫ਼ ਦੇ ਨਾਲ ਬਜ਼ੁਰਗਾਂ ਦੀ ਦੇਖਭਾਲ ਲਈ ਡਿਊਟੀ ਕਰ ਰਹੇ ਹਨ।
ਕੈਨੇਡੀਅਨ ਫ਼ੌਜ ਦੇ 5 ਜਵਾਨਾਂ ਨੂੰ ਕੋਰੋਨਾ
RELATED ARTICLES