23.7 C
Toronto
Tuesday, September 16, 2025
spot_img
Homeਜੀ.ਟੀ.ਏ. ਨਿਊਜ਼ਗੈਰਕਾਨੂੰਨੀ ਗੱਡੀਆਂ ਦੀ ਵਿੱਕਰੀ ਰੋਕਣ ਲਈ ਨਵੀਂ ਕੈਂਪੇਨ ਲਾਂਚ ਕਰੇਗੀ ਪੁਲਿਸ

ਗੈਰਕਾਨੂੰਨੀ ਗੱਡੀਆਂ ਦੀ ਵਿੱਕਰੀ ਰੋਕਣ ਲਈ ਨਵੀਂ ਕੈਂਪੇਨ ਲਾਂਚ ਕਰੇਗੀ ਪੁਲਿਸ

ਟੋਰਾਂਟੋ/ਬਿਊਰੋ ਨਿਊਜ਼ : ਗ੍ਰੇਟਰ ਟੋਰਾਂਟੋ ਏਰੀਆ ਵਿੱਚ ਗੈਰਕਾਨੂੰਨੀ ਗੱਡੀਆਂ ਦੀ ਵਿੱਕਰੀ ਨਾਲ ਜੁੜੇ ਫਰਾਡ ਨੂੰ ਰੋਕਣ ਲਈ ਟੋਰਾਂਟੋ ਪੁਲਿਸ ਸਰਵਿਸ ਨਵੀਂ ਕੈਂਪੇਨ ਲਾਂਚ ਕਰਨ ਜਾ ਰਹੀ ਹੈ। ਟੋਰਾਂਟੋ ਪੁਲਿਸ ਦੇ ਡਾਊਨਟਾਊਨ ਸਥਿਤ ਹੈੱਡਕੁਆਰਟਰ ਵਿੱਚ ਇਸ ਨਵੀਂ ਕੈਂਪੇਨ ਸਬੰਧੀ ਤਫਸੀਲ ਨਾਲ ਜਾਣਕਾਰੀ ਦਿੱਤੀ ਜਾਵੇਗੀ। ਟੋਰਾਂਟੋ ਪੁਲਿਸ ਦੇ ਕਾਰਜਕਾਰੀ ਡਿਪਟੀ ਚੀਫ ਕੈਲੀ ਸਕਿਨਰ ਵੱਲੋਂ ਇਸ ਕਾਨਫਰੰਸ ਵਿੱਚ ਹਿੱਸਾ ਲਏ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਦੇ ਨਾਲ ਇਸ ਸਮੇਂ ਓਨਟਾਰੀਓ ਮੋਟਰ ਵ੍ਹੀਕਲ ਇੰਡਸਟਰੀ ਕਾਊਂਸਲ (ਓਐਮਵੀਆਈਸੀ) ਤੇ ਟੋਰਾਂਟੋ ਕ੍ਰਾਈਮ ਸਟੌਪਰਜ ਦੇ ਚੇਅਰ ਸੌਨ ਸਪੋਰਟਨ ਵੀ ਮੌਜੂਦ ਹੋਣਗੇ। ਇਹ ਈਵੈਂਟ ਸਵੇਰੇ 10:30 ਵਜੇ ਹੋਵੇਗਾ।

 

RELATED ARTICLES
POPULAR POSTS