ਓਨਟਾਰੀਓ/ਬਿਊਰੋ ਨਿਊਜ਼ : ਪੀਲ ਰੀਜਨ ਨੂੰ ਤੋੜ ਕੇ ਉਸ ਦੇ ਕਈ ਹਿੱਸੇ ਕਰਨ ਸਬੰਧੀ ਵਿਚਾਰ ਕੀਤਾ ਜਾ ਰਿਹਾ ਹੈ। ਪੀਲ ਰੀਂਨ ਨੂੰ ਭੰਗ ਕਰਨ ਦੀਆਂ ਤਿਆਰੀਆਂ ਫੋਰਡ ਸਰਕਾਰ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਬਰੈਂਪਟਨ ਤੇ ਮਿਸੀਸਾਗਾ ਵੱਖਰੇ ਆਜਾਦ ਸ਼ਹਿਰ ਬਣ ਜਾਣਗੇ। ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਕੇਲਡਨ ਦਾ ਕੀ ਬਣੇਗਾ। ਇਨ੍ਹਾਂ ਤਿੰਨਾਂ ਸਹਿਰਾਂ ਨੂੰ ਮਿਲਾ ਕੇ ਹੀ ਪੀਲ ਰੀਜਨ ਬਣਦਾ ਹੈ। ਮੇਅਰ ਐਨੇ ਗ੍ਰੋਵਜ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਪ੍ਰਸਤਾਵ ਬਾਰੇ ਬੁੱਧਵਾਰ ਸਾਮ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਇਸ ਦੌਰਾਨ ਮਿਊਂਸਪਲ ਅਫੇਅਰਜ ਤੇ ਹਾਊਸਿੰਗ ਮੰਤਰੀ ਸਟੀਵ ਕਲਾਰਕ ਨੇ ਆਖਿਆ ਕਿ ਉਹ ਤਿੰਨਾਂ ਮੇਅਰਜ ਦੀ ਹਾਜਰੀ ਵਿੱਚ ਦੁਪਹਿਰੇ 1:30 ਵਜੇ ਇਸ ਮੁੱਦੇ ਬਾਰੇ ਨਿਊਜ ਕਾਨਫਰੰਸ ਕਰਨਗੇ। ਇੱਥੇ ਦੱਸਣਾ ਬਣਦਾ ਹੈ ਕਿ ਮਿਸੀਸਾਗਾ ਦੀ ਮੇਅਰ ਬੌਨੀ ਕ੍ਰੌਂਬੀ ਲੰਮੇਂ ਸਮੇਂ ਤੋਂ ਪੀਲ ਰੀਜਨ ਤੋਂ ਵੱਖ ਹੋਣ ਦੀ ਮੰਗ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਮਿਸੀਸਾਗਾ ਨੂੰ ਆਪਣੇ ਪੈਰਾਂ ਉੱਤੇ ਖੜ੍ਹਾ ਹੋਇਆ ਵੇਖਣਾ ਚਾਹੁੰਦੀ ਹੈ ਤਾਂ ਕਿ ਅਸੀਂ ਬਹੁਤੀ ਬਚਤ ਕਰ ਸਕੀਏ। ਦੂਜੇ ਪਾਸੇ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਇਸ ਆਈਡੀਆ ਨਾਲ ਬਹੁਤਾ ਇਤਫਾਕ ਨਹੀਂ ਰੱਖਦੇ। ਉਨ੍ਹਾਂ ਵੱਲੋਂ ਵਾਰੀ ਵਾਰੀ ਇਹ ਵੀ ਆਖਿਆ ਜਾ ਰਿਹਾ ਹੈ ਕਿ ਜੇ ਮਿਸੀਸਾਗਾ, ਬਰੈਂਪਟਨ ਤੋਂ ਵੱਖ ਹੋਣਾ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਬਣਦੇ ਬਿੱਲਾਂ ਦੀ ਅਦਾਇਗੀ ਕਰਨੀ ਹੋਵੇਗੀ। ਉਨ੍ਹਾਂ ਇਹ ਵੀ ਆਖਿਆ ਕਿ ਮਿਊਂਸਪੈਲਿਟੀ ਵਿੱਚ ਲਾਏ ਗਏ ਇਨਫਰਾਸਟ੍ਰਕਚਰ ਲਈ ਮਿਸੀਸਾਗਾ, ਬਰੈਂਪਟਨ ਦਾ ਇੱਕ ਤੋਂ 2 ਬਿਲੀਅਨ ਡਾਲਰ ਦਾ ਦੇਣਦਾਰ ਹੈ।ਪਰ ਕ੍ਰੌਂਬੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਇੱਥੇ ਕਿੰਨਾਂ ਅੰਕੜਿਆਂ ਦੀ ਗੱਲ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਇਹ ਵੀ ਆਖਿਆ ਕਿ ਮਿਸੀਸਾਗਾ ਕਿਸੇ ਵੀ ਤਰ੍ਹਾਂ ਬਰੈਂਪਟਨ ਦਾ ਦੇਣਦਾਰ ਨਹੀਂ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …