Breaking News
Home / ਜੀ.ਟੀ.ਏ. ਨਿਊਜ਼ / ਜਦੋਂ ਇਕ ਵੋਟਰ ਨੇ ਜਗਮੀਤ ਸਿੰਘ ਨੂੰ ਦਸਤਾਰ ਨਾ ਬੰਨ੍ਹਣ ਦੀ ਦੇ ਦਿੱਤੀ ਸਲਾਹ

ਜਦੋਂ ਇਕ ਵੋਟਰ ਨੇ ਜਗਮੀਤ ਸਿੰਘ ਨੂੰ ਦਸਤਾਰ ਨਾ ਬੰਨ੍ਹਣ ਦੀ ਦੇ ਦਿੱਤੀ ਸਲਾਹ

ਵੋਟਰ : ਜੇ ਤੁਸੀਂ ਪੱਗ ਉਤਾਰ ਦਿਓ ਤਾਂ ਕੈਨੇਡੀਅਨ ਲੱਗਣ ਲੱਗੋਗੇ
ਜਗਮੀਤ : ਇਥੇ ਹਰ ਵਿਅਕਤੀ ਕੈਨੇਡੀਅਨ ਇਹੋ ਕੈਨੇਡਾ ਦੀ ਖੂਬਸੂਰਤੀ

ਟੋਰਾਂਟੋ/ਬਿਊਰੋ ਨਿਊਜ਼ : ਕਿਊਬਿਕ ਵਿੱਚ ਧਾਰਮਿਕ ਚਿੰਨ੍ਹਾਂ ਦੀ ਬਹਿਸ ਅਜੇ ਵੀ ਜਾਰੀ ਹੋਣ ਕਾਰਨ ਵੋਟਰਜ਼ ਵੰਡੇ ਜਾ ਰਹੇ ਹਨ, ਇਸ ਦੌਰਾਨ ਮਾਂਟਰੀਅਲ ਵਿੱਚ ਆਪਣੀ ਕੈਂਪੇਨ ਦੌਰਾਨ ਐਨਡੀਪੀ ਆਗੂ ਜਗਮੀਤ ਸਿੰਘ ਦਾ ਸਾਹਮਣਾ ਇੱਕ ਅਜਿਹੇ ਵਿਅਕਤੀ ਨਾਲ ਹੋਇਆ ਜਿਸ ਨੇ ਉਨ੍ਹਾਂ ਨੂੰ ਪੱਗ ਬੰਨ੍ਹਣੀ ਬੰਦ ਕਰਨ ਦਾ ਸੁਝਾਅ ਦਿੱਤਾ
ਜਗਮੀਤ ਸਿੰਘ ਬੁੱਧਵਾਰ ਸਵੇਰੇ ਐਟਵਾਟਰ ਮਾਰਕਿਟ ਵਿੱਚ ਦੁਕਾਨਦਾਰਾਂ ਨਾਲ ਮੁਲਾਕਾਤ ਕਰ ਰਹੇ ਸਨ ਜਦੋਂ ਇੱਕ ਵਿਅਕਤੀ ਉਨ੍ਹਾਂ ਕੋਲ ਆਇਆ ਤੇ ਉਸ ਨੇ ਉਨ੍ਹਾਂ ਦੀ ਦਿੱਖ ਬਾਰੇ ਉਨ੍ਹਾਂ ਨੂੰ ਸਲਾਹ ਦਿੱਤੀ ਉਸ ਵਿਅਕਤੀ ਨੇ ਜਗਮੀਤ ਸਿੰਘ ਨੂੰ ਆਖਿਆ ਕਿ ਜੇ ਤੁਸੀਂ ਆਪਣੀ ਪੱਗ ਉਤਾਰ ਦਿਓਂ ਤਾਂ ਤੁਸੀਂ ਕੈਨੇਡੀਅਨ ਲੱਗਣ ਲੱਗੋਂਗੇ ਇਸ ਉੱਤੇ ਜਗਮੀਤ ਸਿੰਘ ਨੇ ਮੁਸਕੁਰਾਉਂਦਿਆਂ ਹੋਇਆਂ ਉਸ ਵਿਅਕਤੀ ਨੂੰ ਹਲੀਮੀ ਨਾਲ ਜਵਾਬ ਦਿੱਤਾ ਕਿ ਕੈਨੇਡੀਅਨ ਹਰ ਤਰ੍ਹਾਂ ਦੇ ਲੋਕ ਲੱਗ ਸਕਦੇ ਹਨ ਇਹੋ ਕੈਨੇਡਾ ਦੀ ਖੂਬਸੂਰਤੀ ਹੈ ਫਿਰ ਉਸ ਵਿਅਕਤੀ ਨੇ ਕੋਈ ਹੋਰ ਗੱਲ ਜਗਮੀਤ ਸਿੰਘ ਨੂੰ ਆਖੀ ਜਿਸ ਉੱਤੇ ਉਨ੍ਹਾਂ ਆਖਿਆ ਕਿ ਉਹ ਇਸ ਨਾਲ ਸਹਿਮਤ ਨਹੀਂ ਹਨ
ਫਿਰ ਉਸ ਵਿਅਕਤੀ ਨੇ ਅੱਗੇ ਗੱਲ ਕਰਨੀ ਜਾਰੀ ਰੱਖਦਿਆਂ ਆਖਿਆ ਕਿ ਰੋਮ ਵਿੱਚ ਤੁਹਾਨੂੰ ਉਹੀ ਕਰਨਾ ਚਾਹੀਦਾ ਹੈ ਜੋ ਰੋਮਨ ਕਰਦੇ ਹਨ ਇਸ ਮੌਕੇ ਜਗਮੀਤ ਸਿੰਘ ਨੇ ਉੱਤਰ ਦਿੱਤਾ ਪਰ ਇਹ ਕੈਨੇਡਾ ਹੈ ਤੁਸੀਂ ਉਹ ਸੱਭ ਕਰ ਸਕਦੇ ਹੋਂ ਜੋ ਤੁਸੀਂ ਕਰਨਾ ਚਾਹੁੰਦੇ ਹੋਂ ਜ਼ਿਕਰਯੋਗ ਹੈ ਕਿ ਮਾਰਕਿਟ ਵਿੱਚ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਗਮੀਤ ਸਿੰਘ ਨੇ ਆਖਿਆ ਕਿ ਕੈਨੇਡਾ ਵਿੱਚ ਵੱਖ ਵੱਖ ਕਮਿਊਨਿਟੀਜ਼ ਵਿੱਚ ਰਹਿੰਦਿਆਂ ਸਾਰੀ ਉਮਰ ਉਨ੍ਹਾਂ ਨੂੰ ਪੱਖ ਪਾਤ ਦਾ ਹੀ ਸਾਹਮਣਾ ਕਰਨਾ ਪਿਆ ਇਸ ਪ੍ਰੈੱਸ ਕਾਨਫਰੰਸ ਤੋਂ ਤੁਰੰਤ ਬਾਅਦ ਹੀ ਉਨ੍ਹਾਂ ਦਾ ਸਾਹਮਣਾ ਇਸ ਵਿਅਕਤੀ ਨਾਲ ਹੋਇਆਉਨ੍ਹਾਂ ਆਖਿਆ ਕਿ ਸਾਡੇ ਦੇਸ਼ ਵਿੱਚ ਬਹੁਤ ਹੀ ਪਿਆਰੀਆਂ ਕਮਿਊਨਿਟੀਜ਼ ਹਨ ਜਿਹੜੀਆਂ ਸਭ ਦਾ ਦਿਲ ਖੋਲ੍ਹ ਕੇ ਸਵਾਗਤ ਕਰਦੀਆਂ ਹਨ ਤੇ ਪਿਆਰ ਨਾਲ ਰਹਿੰਦੀਆਂ ਹਨ ਪਰ ਇਨ੍ਹਾਂ ਸਾਰੀਆਂ ਕਮਿਊਨਿਟੀਜ਼ ਵਿੱਚ ਵੀ ਕਿਤੇ ਨਾਲ ਕਿਤੇ ਨਸਲਵਾਦ ਕੈਨੇਡਾ ਭਰ ਵਿੱਚ ਮੌਜੂਦ ਹੈ ਇਸ ਲਈ ਲੋਕਾਂ ਨੂੰ ਆਪਣੀ ਦਿੱਖ ਕਾਰਨ ਕਈ ਤਰ੍ਹਾਂ ਦੇ ਪੱਖਪਾਤ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਤੋਂ ਬਾਅਦ ਜਗਮੀਤ ਸਿੰਘ ਨੇ ਟਵਿੱਟਰ ਉੱਤੇ ਇਸ ਘਟਨਾ ਦਾ ਜ਼ਿਕਰ ਕੀਤਾ ਤੇ ਇਸ ਦਾ ਵੀਡੀਓ ਵੀ ਸਾਂਝਾ ਕੀਤਾ ਤੇ ਨਾਲ ਹੀ ਇਹ ਸੁਨੇਹਾ ਵੀ ਦਿੱਤਾ ਕਿ ਤੁਸੀਂ ਜੋ ਹੋਂ ਉਸ ਤਰ੍ਹਾਂ ਦੇ ਹੀ ਰਹੋ, ਅਸੀਂ ਸਾਰੇ ਹੀ ਇੱਕ ਦੂਜੇ ਨਾਲ ਜੁੜੇ ਹੋਏ ਹਾਂ
ਐਨਡੀਪੀ ਦੀ ਸਰਕਾਰ ਬਣੀ ਤਾਂ ਨਵੇਂ ਪਰਿਵਾਰਾਂ ਨੂੰ ਦਿਆਂਗੇ ਵੱਡੀ ਰਾਹਤ : ਜਗਮੀਤ ਸਿੰਘ
ਕੈਲਗਰੀ : ਐਨਡੀਪੀ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਜੇਕਰ 21 ਅਕਤੂਬਰ ਨੂੰ ਕੈਨੇਡਾ ਦੇ ਵੋਟਰ ਐਨਡੀਪੀ ਦੀ ਸਰਕਾਰ ਬਣਾਉਂਦੇ ਹਨ ਤਾਂ ਅਸੀਂ ਨਵੇਂ ਮਾਪਿਆਂ ਵਾਸਤੇ ਰੁਜ਼ਗਾਰ ਇੰਸੋਰੈਂਸ ਬੈਨੀਫਿਟਸ ਵਧਾਵਾਂਗੇ ਤਾਂ ਜੋ ਜਿਹੜੇ ਮਾਂ-ਪਿਓ ਘੱਟ ਛੁੱਟੀ ਲੈਂਦੇ ਹਨ ਉਨ੍ਹਾਂ ਨੂੰ ਵਧੇਰੇ ਲਾਭ ਮਿਲ ਸਕਣ। ਵੈਨਕੂਵਰ ਵਿਚ ਚੋਣ ਪ੍ਰਚਾਰ ਦੌਰਾਨ ਜਗਮੀਤ ਸਿੰਘ ਨੇ ਕਿਹਾ ਕਿ ਇਸ ਨਾਲ ਨਵੇਂ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਵੇਜ ਰਿਪਲੇਸਮੈਂਟ ਦਰ 56 ਫੀਸਦੀ ਤੋਂ ਵਧਾ ਕੇ 60 ਫੀਸਦੀ ਕਰਨ ਦਾ ਐਲਾਨ ਵੀ ਕੀਤਾ। ਜ਼ਿਕਰਯੋਗ ਹੈ ਕਿ ਜਗਮੀਤ ਸਿੰਘ ਨੂੰ ਹਰ ਪਾਸਿਓਂ ਭਰਪੂਰ ਸਮਰਥਨ ਮਿਲਦਾ ਵੀ ਦਿਖਾਈ ਦੇ ਰਿਹਾ ਹੈ।
ਵਿਦੇਸ਼ੀ ਸਹਾਇਤਾ ‘ਚ ਕਰਾਂਗੇ 25 ਫੀਸਦੀ ਕਟੌਤੀ : ਸ਼ੀਅਰ
ਫੈਡਰਲ ਕੰਸਰਵੇਟਿਵ ਪਾਰਟੀ ਲੀਡਰ ਐਂਡਰਿਊ ਸ਼ੀਅਰ ਦਾ ਕਹਿਣਾ ਹੈ ਕਿ ਜੇ ਉਹ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਬਣੇ ਤਾਂ ਵਿਦੇਸ਼ਾਂ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਵਿਚ 25 ਫੀਸਦੀ ਦੀ ਕਟੌਤੀ ਕਰਨਗੇ ਅਤੇ ਇਸ ਰਕਮ ਦੀ ਵਰਤੋਂ ਦੂਜੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਵਾਸਤੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਡੇਢ ਬਿਲੀਅਨ ਡਾਲਰ ਦੀ ਰਕਮ ਬਚਾਈ ਜਾਵੇਗੀ। ਉਨ੍ਹਾਂ ਜਸਟਿਨ ਟਰੂਡੋ ਸਰਕਾਰ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਸਰਕਾਰ ਨੇ ਬੇਤਹਾਸ਼ਾ ਫਜੂਲ ਖਰਚੀ ਕੀਤੀ ਹੈ ਅਤੇ ਖਜ਼ਾਨੇ ਦਾ ਬੁਰਾ ਹਾਲ ਕੀਤਾ ਹੈ।

Check Also

ਕੈਨੇਡੀਅਨਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ ਫੈੱਡਰਲ ਲਿਬਰਲ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮ ਸ਼ਲਾਘਾਯੋਗ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ ਪਿਛਲੇ ਹਫ਼ਤੇ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਵੱਲੋਂ ਪੀਲ ਰੀਜ਼ਨ ਵਿਚ ਇੱਕ ਇਤਿਹਾਸਕ …