Breaking News
Home / ਜੀ.ਟੀ.ਏ. ਨਿਊਜ਼ / ਐਨਡੀਪੀ ਨਵੇਂ ਨਾਅਰੇ ਨਾਲ ਮੈਦਾਨ ‘ਚ ਨਿੱਤਰੀ

ਐਨਡੀਪੀ ਨਵੇਂ ਨਾਅਰੇ ਨਾਲ ਮੈਦਾਨ ‘ਚ ਨਿੱਤਰੀ

ਕਿਊਬਿਕ/ਬਿਊਰੋ ਨਿਊਜ਼ : ਅਕਤੂਬਰ ਮਹੀਨੇ ਹੋਣ ਵਾਲੀਆਂ ਫੈਡਰਲ ਚੋਣਾਂ ਲਈ ਐਨਡੀਪੀ ਵੋਟਰਾਂ ਲਈ ਨਵਾਂ ਨਾਅਰਾ ਲੈ ਕੇ ਆਈ ਹੈ। ਜਿਸ ਵਿਚ ਐਨਡੀਪੀ ਵੱਲੋਂ ਕਿਹਾ ਗਿਆ ਹੈ ਕਿ ਅਸੀਂ “ਤੁਹਾਡੇ ਲਈ ਹੀ ਚੋਣਾਂ ਲੜ ਰਹੇ ਹਾਂ।ઠਕਿਊਬਿਕ ਉੱਤੇ ਆਧਾਰਿਤ ਟੈਲੀਵਿਜ਼ਨ ਐਡ ਲਾਂਚ ਕਰਦੇ ਸਮੇਂ ਐਨਡੀਪੀ ਆਗੂ ਜਗਮੀਤ ਸਿੰਘ ਨੇ ਇਹ ਸੁਨੇਹਾ ਦਿੱਤਾ ਕਿ ਪਾਰਟੀ ਨੇ ਇਹ ਤੈਅ ਕੀਤਾ ਹੈ ਕਿ ਇਸ ਵਾਰੀ ਚੋਣਾਂ ਲਈ ਇਹੋ ਨਾਅਰਾ ਰਹੇਗਾ। ਇਸ ਸਬੰਧ ਵਿੱਚ ਜਾਰੀ ਕੀਤੀ ਗਈ ਪ੍ਰੈੱਸ ਰਲੀਜ਼ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਾਂ ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਦਾ ਨਾਂ ਲਏ ਬਿਨਾ ਇਹ ਆਖਿਆ ਗਿਆ ਕਿ ਜਗਮੀਤ ਸਿੰਘ ਤੁਹਾਡੇ ਸਾਰਿਆਂ ਲਈ ਹੀ ਚੋਣਾਂ ਵਿੱਚ ਨਿੱਤਰੇ ਹਨ, ਉਹ ਤੁਹਾਡੇ ਸਾਰਿਆਂ ਵੱਲ ਹੀ ਹਨ ਤੇ ਤੁਹਾਡੇ ਸਾਰਿਆਂ ਦੇ ਹਿਤਾਂ ਨੂੰ ਹੀ ਪਹਿਲ ਦੇਣਗੇ। ਐਨਡੀਪੀ ਵੱਲੋਂ ਕੈਂਪੇਨ ਦੀ ਸ਼ੁਰੂਆਤ ਤੋਂ ਪਹਿਲਾਂ ਤੁਹਾਡੇ ਵੱਲ ਤੇ ਲੋਕਾਂ ਲਈ ਨਵੀਂ ਡੀਲ ਦਾ ਨਾਅਰਾ ਦੁਹਰਾਇਆ ਜਾਂਦਾ ਰਿਹਾ ਹੈ। ਪਾਰਟੀ ਨੇ ਇਹ ਵੀ ਸਪਸ਼ਟ ਕੀਤਾ “ਤੁਹਾਡੇ ਲਈ ਹੀ ਇਸ ਵਿੱਚ ਹਾਂ” ਨਾਅਰੇ ਦੇ ਨਾਲ ਪਹਿਲਾਂ ਵਾਲੇ ਇਹ ਨਾਅਰੇ ਵੀ ਦੁਹਰਾਏ ਜਾਣਗੇ।ઠਨਵੇਂ ਇਸ਼ਤਿਹਾਰ ਵਿੱਚ ਜਗਮੀਤ ਸਿੰਘ ਨੇ ਆਖਿਆ ਕਿ ਉਨ੍ਹਾਂ ਦੀ ਪਾਰਟੀ ਔਸਤਨ ਕੈਨੇਡੀਅਨਾਂ ਦੀ ਮਦਦ ਕਰੇਗੀ ਤੇ ਉਨ੍ਹਾਂ ਲਈ ਹੈਲਥ ਕੇਅਰ ਦਾ ਪਸਾਰ ਕਰੇਗੀ, ਹਾਊਸਿੰਗ ਤੇ ਪੋਸਟ ਸੈਕੰਡਰੀ ਐਜੂਕੇਸ਼ਨ ਨੂੰ ਵਧੇਰੇ ਕਿਫਾਇਤੀ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਵੱਡੀ ਪੱਧਰ ਉੱਤੇ ਪ੍ਰਦੂਸ਼ਣ ਫੈਲਾਉਣ ਵਾਲਿਆਂ ਤੇ ਕਾਰਪੋਰੇਟ ਟੈਕਸ ਨਾਲ ਘਪਲਾ ਕਰਨ ਵਾਲਿਆਂ ਦਾ ਵੀ ਮੱਕੂ ਬੰਨ੍ਹਿਆ ਜਾਵੇਗਾ।ઠ30 ਸੈਕਿੰਡ ਦੇ ਇਸ ਇਸ਼ਤਿਹਾਰ ਵਿੱਚ ਜਗਮੀਤ ਸਿੰਘ ਨੇ ਆਖਿਆ ਕਿ ਲੋਕਾਂ ਦਾ ਕਹਿਣਾ ਹੈ ਕਿ ਉਹ ਹੋਰਨਾਂ ਆਗੂਆਂ ਤੋਂ ਵੱਖਰੇ ਹਨ ਤੇ ਅਜਿਹਾ ਸੱਚ ਵੀ ਹੈ। ਉਨ੍ਹਾਂ ਆਖਿਆ ਕਿ ਉਹ ਅਮੀਰਾਂ ਤੇ ਉੱਚਾ ਰਸੂਖ ਰੱਖਣ ਵਾਲਿਆਂ ਲਈ ਕੰਮ ਨਹੀਂ ਕਰਦੇ। ਉਨ੍ਹਾਂ ਅੱਗੇ ਆਖਿਆ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਸਰਕਾਰਾਂ ਅਮੀਰਾਂ ਦੇ ਫਾਇਦਿਆਂ ਲਈ ਚਲਾਈਆਂ ਜਾਣੀਆਂ ਚਾਹੀਦੀਆਂ ਹਨ, ਜਿਵੇਂ ਕਿ ਕਈ ਦਹਾਕਿਆਂ ਤੋਂ ਹੁੰਦਾ ਆਇਆ ਹੈ। ਉਨ੍ਹਾਂ ਆਖਿਆ ਕਿ ਸਾਡਾ ਮੰਨਣਾ ਹੈ ਕਿ ਸਰਕਾਰ ਨੂੰ ਸਾਡੇ ਸਾਰਿਆਂ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਸਾਡੀ ਕਰਨੀ ਤੇ ਕਥਨੀ ਇੱਕੋ ਹੋਣੇ ਚਾਹੀਦੇ ਹਨ।ઠ
ਸੱਤਾਧਾਰੀ ਲਿਬਰਲਾਂ ਵੱਲੋਂ ਇਸ ਵਾਰੀ ਕੈਂਪੇਨ ਥੀਮ “ਅਗਾਂਹਵਧੂ ਸੋਚ ਅਪਨਾਓ” ਦਿੱਤਾ ਗਿਆ ਹੈ ਤੇ ਕੰਜ਼ਰਵੇਟਿਵ ਕੈਂਪੇਨ ਦਾ ਨਾਅਰਾ “ਤੁਹਾਡੇ ਲਈ ਅਗਾਂਹ ਵਧਣ ਦਾ ਸਮਾਂ ਆ ਗਿਆ ਹੈ” ਲੈ ਕੇ ਚੱਲ ਰਹੇ ਹਨ।

Check Also

ਕੈਨੇਡੀਅਨਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ ਫੈੱਡਰਲ ਲਿਬਰਲ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮ ਸ਼ਲਾਘਾਯੋਗ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ ਪਿਛਲੇ ਹਫ਼ਤੇ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਵੱਲੋਂ ਪੀਲ ਰੀਜ਼ਨ ਵਿਚ ਇੱਕ ਇਤਿਹਾਸਕ …