-1.1 C
Toronto
Friday, March 13, 2026
spot_img
Homeਜੀ.ਟੀ.ਏ. ਨਿਊਜ਼ਨੌਕਰੀ ਲਈ ਨਕਲੀ ਚਿੱਠੀਆਂ ਵੇਚਦਾ ਪੰਜਾਬੀ ਗ੍ਰਿਫ਼ਤਾਰ

ਨੌਕਰੀ ਲਈ ਨਕਲੀ ਚਿੱਠੀਆਂ ਵੇਚਦਾ ਪੰਜਾਬੀ ਗ੍ਰਿਫ਼ਤਾਰ

ਐਬਟਸਫੋਰਡ/ਬਿਊਰੋ ਨਿਊਜ਼ : ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਸਸਕੈਚਵਨ ਸੂਬੇ ਦੇ 34 ਸਾਲਾ ਪੰਜਾਬੀ ਗੁਰਪ੍ਰੀਤ ਸਿੰਘ ਨੂੰ ਇਮੀਗ੍ਰੇਸ਼ਨ ਮਾਮਲੇ ਵਿਚ ਗਲਤ ਦਸਤਾਵੇਜ਼ ਪੇਸ਼ ਕਰਨ, ਧੋਖਾਧੜੀ ਤੇ ਜਾਅਲਸਾਜ਼ੀ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਹੈ।
ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦਾ ਕਹਿਣਾ ਹੈ ਕਿ ਗੁਰਪ੍ਰੀਤ ਸਿੰਘ ਵਰਕ ਪਰਮਿਟ ਲਈ ਨੌਕਰੀ ਦੀਆਂ ਨਕਲੀ ਚਿੱਠੀਆਂ ਇਕ ਰਜਿਸਟਰਡ ਦਾਨੀ ਸੰਸਥਾ ਦੇ ਨਾਂਅ ‘ਤੇ ਕੈਨੇਡਾ ਵਿਚ ਪੱਕੇ ਹੋਣ ਦੇ ਚਾਹਵਾਨ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਵੇਚ ਦਿੰਦਾ ਸੀ। ਏਜੰਸੀ ਨੂੰ ਇਸ ਗੱਲ ਦਾ ਉਸ ਵੇਲੇ ਪਤਾ ਲੱਗਾ ਜਦੋਂ ਸਤੰਬਰ 2018 ਵਿਚ ਇਕ ਪੋਰਟ ‘ਤੇ ਹੋਏ ਦਾਖ਼ਲੇ ‘ਤੇ ਨੌਕਰੀ ਲਈ ਨਕਲੀ ਚਿੱਠੀ ਦਾ ਕੇਸ ਸਾਹਮਣੇ ਆਇਆ, ਫਿਰ ਏਜੰਸੀ ਵਲੋਂ ਜਾਂਚ ਸ਼ੁਰੂ ਕੀਤੀ ਗਈ ਤਾਂ ਪਤਾ ਲੱਗਾ ਕਿ ਗੁਰਪ੍ਰੀਤ ਸਿੰਘ ਨੇ 1 ਜੂਨ, 2016 ਤੋਂ 2 ਨਵੰਬਰ, 2018 ਤੱਕ ਵਰਕ ਪਰਮਿਟ ਲਈ ਨੌਕਰੀ ਦੀਆਂ 34 ਨਕਲੀ ਚਿੱਠੀਆਂ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਵੇਚੀਆਂ ਸਨ।

RELATED ARTICLES
POPULAR POSTS