Breaking News
Home / ਭਾਰਤ / ਜੇਤਲੀ, ਫਰਨਾਂਡੇਜ਼ ਤੇ ਸਵਰਾਜ ਨੂੰ ਮਿਲੇਗਾ ਪਦਮ ਵਿਭੂਸ਼ਨ

ਜੇਤਲੀ, ਫਰਨਾਂਡੇਜ਼ ਤੇ ਸਵਰਾਜ ਨੂੰ ਮਿਲੇਗਾ ਪਦਮ ਵਿਭੂਸ਼ਨ

ਭਾਰਤੀ ਮੂਲ ਦੀਆਂ 18 ਵਿਦੇਸ਼ੀ ਹਸਤੀਆਂ ਨੂੰ ਮਿਲਣਗੇ ਪਦਮ ਪੁਰਸਕਾਰ
ਨਵੀਂ ਦਿੱਲੀ : ਰਾਸ਼ਟਰਪਤੀ ਦੀ ਪ੍ਰਵਾਨਗੀ ਮਗਰੋਂ ਭਾਰਤ ਸਰਕਾਰ ਨੇ ਇਸ ਵਰ੍ਹੇ ਦੇ 141 ਪਦਮ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਹੈ। ਸੂਚੀ ਵਿਚ ਸੱਤ ਪਦਮ ਵਿਭੂਸ਼ਨ, 16 ਪਦਮ ਭੂਸ਼ਨ ਤੇ 118 ਪਦਮਸ੍ਰੀ ਪੁਰਸਕਾਰ ਸ਼ਾਮਲ ਹਨ। ਪੁਰਸਕਾਰ ਹਾਸਲ ਕਰਨ ਵਾਲਿਆਂ ਵਿਚ 34 ਮਹਿਲਾਵਾਂ ਵੀ ਸ਼ਾਮਲ ਹਨ। ਇਸ ਤੋਂ ਇਲਾਵਾ 18 ਭਾਰਤੀ ਮੂਲ ਦੀਆਂ ਵਿਦੇਸ਼ੀ ਹਸਤੀਆਂ ਨੂੰ ਅਤੇ 12 ਜਣਿਆਂ ਨੂੰ ਮਰਨ ਉਪਰੰਤ ਪਦਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਸਾਬਕਾ ਰੱਖਿਆ ਮੰਤਰੀ ਜਾਰਜ ਫਰਨਾਂਡੇਜ਼ ਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਮਰਨ ਉਪਰੰਤ ਪਦਮ ਵਿਭੂਸ਼ਨ ਸਨਮਾਨ ਦਿੱਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਮੌਰੀਸ਼ਸ ਦੇ ਸਿਆਸਤਦਾਨ ਅਨੀਰੁੱਧ ਜਗਨਾਥ, ਮੁੱਕੇਬਾਜ਼ ਐੱਮ.ਸੀ. ਮੇਰੀਕੋਮ, ਕਲਾ ਦੇ ਖੇਤਰ ‘ਚ ਯੂਪੀ ਦੇ ਛੰਨੂਲਾਲ ਮਿਸ਼ਰਾ, ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਅਧਿਆਤਮ ਲਈ ਕਰਨਾਟਕ ਦੇ ਉਡੁਪੀ ਮੱਠ ਦੇ ਵਿਸ਼ਵੇਸ਼ਤੀਰਥ ਸਵਾਮੀਜੀ ਨੂੰ ਵੀ ਮਰਨ ਉਪਰੰਤ ਪਦਮ ਵਿਭੂਸ਼ਨ ਸਨਮਾਨ ਦਿੱਤਾ ਗਿਆ ਹੈ। ਪਦਮ ਭੂਸ਼ਨ ਹਾਸਲ ਕਰਨ ਵਾਲਿਆਂ ‘ਚ ਕਾਰੋਬਾਰੀ ਆਨੰਦ ਮਹਿੰਦਰਾ, ਪੀ.ਵੀ. ਸਿੰਧੂ, ਐੱਮ. ਮੁਮਤਾਜ਼ ਅਲੀ ਤੇ ਮਰਹੂਮ ਮਨੋਹਰ ਪਰੀਕਰ ਸ਼ਾਮਲ ਹਨ। ਪੰਜਾਬ ਨਾਲ ਸਬੰਧਤ ਜਗਦੀਸ਼ ਲਾਲ ਅਹੂਜਾ ਨੂੰ ਸਮਾਜ ਸੇਵਾ ਲਈ ਪਦਮਸ੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਪਦਮਸ੍ਰੀ ਹਾਸਲ ਕਰਨ ਵਾਲੀਆਂ ਹੋਰਨਾਂ ਅਹਿਮ ਸ਼ਖ਼ਸੀਅਤਾਂ ‘ਚ ਕ੍ਰਿਕਟਰ ਜ਼ਹੀਰ ਖ਼ਾਨ, ਖੇਡ ਵਰਗ ‘ਚ ਹੀ ਐੱਮ.ਪੀ. ਗਣੇਸ਼ ਸ਼ਾਮਲ ਹਨ। ਉਦਯੋਗ ਤੇ ਵਪਾਰ ਲਈ ਭਰਤ ਗੋਇੰਕਾ, ਨਿਰਮਾਤਾ-ਨਿਰਦੇਸ਼ਕ ਕਰਨ ਜੌਹਰ ਤੇ ਏਕਤਾ ਕਪੂਰ ਨੂੰ ਕਲਾ ਖੇਤਰ ‘ਚ ਪਾਏ ਯੋਗਦਾਨ ਲਈ, ਹਾਕੀ ਖਿਡਾਰਨ ਰਾਣੀ ਰਾਮਪਾਲ, ਅਦਾਕਾਰਾ ਕੰਗਨਾ ਰਣੌਤ, ਸੰਗੀਤਕਾਰ-ਗਾਇਕ ਅਦਨਾਨ ਸਮੀ, ਗਾਇਕ ਸੁਰੇਸ਼ ਵਾਡਕਰ ਨੂੰ ਵੀ ਪਦਮਸ੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।

Check Also

ਰਾਹੁਲ ਗਾਂਧੀ ਦਾ ਅਮੇਠੀ ਤੋਂ ਅਤੇ ਪਿ੍ਰਅੰਕਾ ਗਾਂਧੀ ਦਾ ਰਾਏਬਰੇਲੀ ਤੋਂ ਚੋਣ ਲੜਨਾ ਤੈਅ

26 ਅਪ੍ਰੈਲ ਤੋਂ ਬਾਅਦ ਰਾਹੁਲ ਅਤੇ ਪਿ੍ਰਅੰਕਾ ਦੇ ਨਾਵਾਂ ਦਾ ਕੀਤਾ ਜਾ ਸਕਦਾ ਹੈ ਐਲਾਨ …