ਕਿਹਾ : ਸੱਤਾ ਬਦਲਣ ਲਈ ਕਿਸਾਨਾਂ ਦਾ ਇਕਜੁੱਟ ਹੋਣਾ ਜ਼ਰੂਰੀ
ਜੀਂਦ/ਬਿਊਰੋ ਬਿਊਜ਼
ਮੇਘਾਲਿਆ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਕਿਸਾਨ ਅੰਦੋਲਨ ਦੌਰਾਨ ਲਾਲ ਕਿਲ੍ਹੇ ਉਤੇ ‘ਨਿਸ਼ਾਨ ਸਾਹਿਬ’ ਲਗਾਏ ਜਾਣ ਨੂੰ ਸਹੀ ਦੱਸਿਆ ਹੈ। ਮਲਿਕ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਇਕ ਵਾਰ ਮੁੜ ਕੇਂਦਰ ਸਰਕਾਰ ਅਤੇ ਕੇਂਦਰੀ ਆਗੂਆਂ ਦੀ ਨਿਖੇਧੀ ਕੀਤੀ। ਉਨ੍ਹਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਸੱਤਾ ਬਦਲਣ ਅਤੇ ਕਿਸਾਨਾਂ ਦੀ ਸਰਕਾਰ ਬਣਾਉਣ ਲਈ ਇਕਜੁੱਟ ਹੋਣ। ਮਲਿਕ ਨੇ ਕਿਹਾ ਕਿ ਉਹ ਰਾਜਪਾਲ ਦਾ ਆਪਣਾ ਕਾਰਜਕਾਲ ਸਮਾਪਤ ਹੋਣ ਤੋਂ ਬਾਅਦ ਮੁਲਕ ਦਾ ਦੌਰਾ ਕਰਕੇ ਕਿਸਾਨਾਂ ਨੂੰ ਲਾਮਬੰਦ ਕਰਨਗੇ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਨੇ ਕਿਸਾਨਾਂ ਨਾਲ ਅੱਧਾ- ਅਧੂਰਾ ਸਮਝੌਤਾ ਕੀਤਾ ਹੈ ਅਤੇ ਮਾਮਲਾ ਜਿਉਂ ਦਾ ਤਿਉਂ ਹੈ। ਉਨ੍ਹਾਂ ਆਰੋਪ ਲਾਇਆ ਕਿ ‘ਪ੍ਰਧਾਨ ਮੰਤਰੀ’ ਦੇ ਦੋਸਤ ਪਾਣੀਪਤ ਵਿੱਚ 50 ਏਕੜ ਵਿੱਚ ਗੋਦਾਮ ਬਣਾ ਕੇ ਸਸਤੇ ਭਾਅ ਕਣਕ ਖਰੀਦਣ ਦੀ ਆਸ ਲਗਾਈ ਬੈਠੇ ਹਨ। ਧਿਆਨ ਰਹੇ ਕਿ ਸਤਿਆਪਾਲ ਮਲਿਕ ਹਰਿਆਣਾ ਵਿਚ ਪੈਂਦੇ ਕੰਡੇਲਾ ਵਿੱਚ ਕੰਡੇਲਾ ਖਾਪ ਅਤੇ ਮਾਜਰਾ ਖਾਪ ਵੱਲੋਂ ਕਰਵਾਏ ਕਿਸਾਨ ਸਨਮਾਨ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ।
Check Also
ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ
ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …