Breaking News
Home / ਭਾਰਤ / ਭਗਤ ਸਿੰਘ, ਰਾਜਗੁਰੂ, ਸੁਖਦੇਵ ਤੇ ਊਧਮ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਣ ਲਈ ਜੰਤਰ ਮੰਤਰ ‘ਤੇ ਧਰਨਾ

ਭਗਤ ਸਿੰਘ, ਰਾਜਗੁਰੂ, ਸੁਖਦੇਵ ਤੇ ਊਧਮ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਣ ਲਈ ਜੰਤਰ ਮੰਤਰ ‘ਤੇ ਧਰਨਾ

ਭਗਤ ਸਿੰਘ ਦੇ ਭਤੀਜੇ ਕਿਰਨਜੀਤ ਸਿੰਘ ਤੇ ਅਭੈ ਸੰਧੂ ਨੇ ਧਰਨਾਕਾਰੀਆਂ ਦਾ ਵਧਾਇਆ ਹੌਸਲਾ
ਨਵੀਂ ਦਿੱਲੀ : ਦਿੱਲੀ ਦੇ ਜੰਤਰ-ਮੰਤਰ ਉੱਪਰ ਧਰਨਾ ਦੇ ਕੇ ਮੰਗ ਕਰਨ ਵਾਲੀ ਜਬਰ ਵਿਰੁੱਧ ਐਕਸ਼ਨ ਤੇ ਵੈੱਲਫੇਅਰ ਕਮੇਟੀ (ਨਵਾਂ ਸ਼ਹਿਰ) ਦੇ ਆਗੂਆਂ ਦਾ ਸਮਰਥਨ ਕਰਨ ਲਈ ਸ਼ਹੀਦੇ-ਆਜ਼ਮ ਭਗਤ ਸਿੰਘ ਦੇ ਭਤੀਜੇ ਕਿਰਨਜੀਤ ਸਿੰਘ ਤੇ ਅਭੈ ਸਿੰਘ ਸੰਧੂ, ਅਭੈ ਸੰਧੂ ਦੀ ਪਤਨੀ ਤੇ ਤੇਜਵਿੰਦਰ ਕੌਰ ਨੇ ਜੰਤਰ-ਮੰਤਰ ਪਹੁੰਚ ਕੇ ਧਰਨਾਕਾਰੀਆਂ ਦਾ ਹੌਸਲਾ ਵਧਾਇਆ। ਜਬਰ ਵਿਰੁੱਧ ਐਕਸ਼ਨ ਤੇ ਵੈੱਲਫੇਅਰ ਕਮੇਟੀ ਦੇ ਆਗੂ ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮੰਗ ਹੈ ਕਿ ਭਗਤ ਸਿੰਘ, ਰਾਜਗੁਰੂ, ਸੁਖਦੇਵ ਤੇ ਊਧਮ ਸਿੰਘ ਨੂੰ ਸ਼ਹੀਦ ਦਾ ਦਰਜਾ ਸਰਕਾਰੀ ਦਸਤਾਵੇਜ਼ਾਂ ਵਿੱਚ ਦਿੱਤਾ ਜਾਵੇ ਤੇ ਦੇਸ਼ ਵਿੱਚ ਉਨ੍ਹਾਂ ਦੇ ਬਲੀਦਾਨ ਦੇ ਸਬੰਧ ਵਿੱਚ ਛੁੱਟੀ ਕੀਤੀ ਜਾਵੇ। ਕਈ ਦਿਨਾਂ ਤੋਂ ਇਹ ਵੈੱਲਫੇਅਰ ਕਮੇਟੀ ਧਰਨਾ ਦੇ ਰਹੀ ਹੈ ਪਰ ਅੱਜ ਭਗਤ ਸਿੰਘ ਦੀਆਂ ਅਗਲੀਆਂ ਪੀੜ੍ਹੀਆਂ ਵਿੱਚੋਂ ਉਪਰੋਕਤ ਸ਼ਖ਼ਸੀਅਤਾਂ ਦੇ ਪੁੱਜਣ ਮਗਰੋਂ ਉਨ੍ਹਾਂ ਦਾ ਹੌਸਲਾ ਵਧਿਆ ਹੈ। ਜਸਵੰਤ ਸਿੰਘ ਨੇ ਸ਼ਹੀਦੇ-ਆਜ਼ਮ ਦੇ ਵਾਰਸਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਆਸ਼ੀਰਵਾਦ ਦੇਣ ਤੇ ਘਰ ਜਾਣ, ਧਰਨੇ ਉੱਪਰ ਉਹ (ਜਸਵੰਤ ਸਿੰਘ ਤੇ ਸਾਥੀ) ਹੀ ਬੈਠਣਗੇ। ਜ਼ਿਕਰਯੋਗ ਹੈ ਕਿ ਭਗਤ ਸਿੰਘ ਅਤੇ ਹੋਰ ਆਜ਼ਾਦੀ ਦੇ ਪਰਵਾਨਿਆਂ ਨੂੰ ਭਾਰਤ ਸਰਕਾਰ ਵੱਲੋਂ ਅਜੇ ਤੱਕ ਦਸਤਾਵੇਜ਼ਾਂ ਵਿੱਚ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ ਹੈ ਜਿਸ ਕਾਰਨ ਪਰਿਵਾਰਾਂ ਸਮੇਤ ਆਮ ਲੋਕਾਂ ਵਿਚ ਵੀ ਰੋਸ ਹੈ।

Check Also

ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਦੇ ਭਾਸ਼ਨਾਂ ’ਤੇ ਲਿਆ ਨੋਟਿਸ

ਭਾਜਪਾ ਅਤੇ ਕਾਂਗਰਸ ਦੇ ਪ੍ਰਧਾਨ ਕੋਲੋਂ 29 ਅਪ੍ਰੈਲ ਤੱਕ ਮੰਗਿਆ ਜਵਾਬ ਨਵੀਂ ਦਿੱਲੀ/ਬਿਊਰੋ ਨਿਊਜ਼ : …