ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ‘ਚ ਅਰਵਿੰਦ ਕੇਜਰੀਵਾਲ ਸਰਕਾਰ ਦੇ ਦੋ ਮੰਤਰੀਆਂ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਦੋਵੇਂ ਮੰਤਰੀ ਵੱਖ-ਵੱਖ ਮਾਮਲਿਆਂ ‘ਚ ਮੁਲਜ਼ਮ ਹਨ।
ਹਾਸਿਲ ਜਾਣਕਾਰੀ ਮੁਤਾਬਿਕ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੋਵਾਂ ਦੇ ਅਸਤੀਫ਼ੇ ਸਵੀਕਾਰ ਕਰ ਲਏ ਹਨ।
ਮਨੀਸ਼ ਸਿਸੋਦੀਆ ਅਤੇ ਜੈਨ ਵਲੋਂ ਉਸ ਵੇਲੇ ਅਸਤੀਫ਼ਾ ਦਿੱਤਾ ਗਿਆ ਹੈ, ਜਦੋਂ ਮੰਗਲਵਾਰ ਦੁਪਹਿਰ ਨੂੰ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਸੁਪਰੀਮ ਕੋਰਟ ਨੇ ਝਟਕਾ ਦਿੰਦਿਆਂ ਜ਼ਮਾਨਤ ਲਈ ਹੇਠਲੀ ਅਦਾਲਤ ਜਾਣ ਦੀ ਸਲਾਹ ਦਿੱਤੀ ਹੈ। ਜਾਣਕਾਰੀ ਮੁਤਾਬਿਕ ਸਿਸੋਦੀਆ ਦੇ ਅਸਤੀਫ਼ੇ ਦਾ ਫ਼ੈਸਲਾ ਤਕਨੀਕੀ ਕਾਰਨਾਂ ਤੋਂ ਲਿਆ ਗਿਆ ਹੈ। ਸਿਸੋਦੀਆ ਦਿੱਲੀ ਸਰਕਾਰ ਨੇ 33 ਵਿਭਾਗਾਂ ‘ਚੋਂ 18 ਵਿਭਾਗਾਂ ਦੇ ਮੁਖੀ ਸਨ, ਜਿਨ੍ਹਾਂ ‘ਚੋਂ ਵਿੱਤ ਮੰਤਰਾਲਾ ਵੀ ਸ਼ਾਮਲ ਹੈ।
ਗ੍ਰਿਫ਼ਤਾਰੀ ਤੋਂ ਪਹਿਲਾਂ ਸਿਸੋਦੀਆ ਪਹਿਲਾਂ ਤੋਂ ਜੇਲ੍ਹ ‘ਚ ਗਏ ਸਤੇਂਦਰ ਜੈਨ ਦੇ ਸਿਹਤ ਉਦਯੋਗ, ਬਿਜਲੀ, ਗ੍ਰਹਿ, ਸਿੰਚਾਈ, ਹੜ੍ਹਾਂ ਨੂੰ ਕਾਬੂ ਕਰਨ ਬਾਰੇ ਅਤੇ ਪਾਣੀ ਦੇ ਵਸੀਲਿਆਂ ਜਿਹੇ ਮੰਤਰਾਲੇ ਵੀ ਵੇਖ ਰਹੇ ਸਨ, ਜਦਕਿ ਉਨ੍ਹਾਂ ਕੋਲ ਸਿੱਖਿਆ, ਵਿੱਤ, ਆਬਕਾਰੀ, ਲੋਕ ਨਿਰਮਾਣ ਜਿਹੇ ਅਹਿਮ ਵਿਭਾਗ ਸਨ।
ਸਿਸੋਦੀਆ ਦੀ ਗ੍ਰਿਫ਼ਤਾਰੀ ਤੋਂ ਬਾਅਦ ਕੇਜਰੀਵਾਲ ਸਾਹਮਣੇ ਸਭ ਤੋਂ ਵੱਡੀ ਤਕਨੀਕੀ ਸਮੱਸਿਆ ਬਜਟ ਪੇਸ਼ ਕਰਨ ਦੀ ਸੀ, ਜਿਸ ਦੇ ਚਲਦਿਆਂ ਸਿਸੋਦੀਆ ਨੂੰ ਅਸਤੀਫ਼ਾ ਦੇਣਾ ਪਿਆ।
Check Also
ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ
ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …