ਗਹਿਲੋਤ 31 ਜੁਲਾਈ ਤੋਂ ਸੈਸ਼ਨ ਬੁਲਾਉਣ ਲਈ ਅੜੇ
ਜੋਧਪੁਰ/ਬਿਊਰੋ ਨਿਊਜ਼
ਰਾਜਸਥਾਨ ਵਿਚ ਸਚਿਨ ਪਾਇਲਟ ਅਤੇ ਅਸ਼ੋਕ ਗਹਿਲੋਤ ਵਿਚਕਾਰ ਚੱਲ ਰਹੀ ਸਿਆਸੀ ਜੰਗ ਹੁਣ ਗਹਿਲੋਤ ਤੇ ਰਾਜਪਾਲ ਵਿਚਕਾਰ ਜ਼ਿਆਦਾ ਹੋ ਗਈ ਹੈ। ਕਾਂਗਰਸ ਦੀ ਗਹਿਲੋਤ ਸਰਕਾਰ 31 ਜੁਲਾਈ ਤੋਂ ਹੀ ਵਿਧਾਨ ਸਭਾ ਦਾ ਇਜਲਾਸ ਬੁਲਾਉਣ ‘ਤੇ ਅੜੀ ਹੋਈ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਘਰ ਚੱਲੀ ਅੱਜ ਢਾਈ ਘੰਟੇ ਕੈਬਨਿਟ ਮੀਟਿੰਗ ਵਿਚ ਰਾਜਪਾਲ ਦੀ ਅੜੀ ਸਬੰਧੀ ਚਰਚਾ ਕੀਤੀ ਅਤੇ ਤੀਜੀ ਵਾਰ ਰਾਜਪਾਲ ਨੂੰ ਅਰਜ਼ੀ ਭੇਜ ਦਿੱਤੀ। ਗਹਿਲੋਤ ਸਰਕਾਰ ਵਿਚ ਕੈਬਨਿਟ ਮੰਤਰੀ ਪ੍ਰਤਾਪ ਸਿੰਘ ਨੇ ਕਿਹਾ ਕਿ ਸੈਸ਼ਨ ਬੁਲਾਉਣਾ ਸਾਡਾ ਕਾਨੂੰਨੀ ਅਧਿਕਾਰ ਹੈ ਅਤੇ ਰਾਜਪਾਲ ਇਸ ‘ਤੇ ਸਵਾਲ ਨਹੀਂ ਉਠਾ ਸਕਦੇ। ਉਨ੍ਹਾਂ ਕਿਹਾ ਜੇਕਰ ਰਾਜਪਾਲ ਨੇ ਹੁਣ ਵੀ ਸਾਡੀ ਅਰਜ਼ੀ ‘ਤੇ ਗੌਰ ਨਾ ਕੀਤਾ ਤਾਂ ਸਾਫ ਹੋ ਜਾਵੇਗਾ ਕਿ ਦੇਸ਼ ਵਿਚ ਸੰਵਿਧਾਨ ਨਾਮ ਦੀ ਕੋਈ ਚੀਜ਼ ਨਹੀਂ ਹੈ।
Check Also
ਦਿੱਲੀ ਵਿਧਾਨ ਸਭਾ ਚੋਣਾਂ : ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ
ਪਹਿਲੀ ਲਿਸਟ ਵਿਚ 11 ਉਮੀਦਵਾਰਾਂ ਦੇ ਨਾਮ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਨੇ ਦਿੱਲੀ …