Breaking News
Home / ਕੈਨੇਡਾ / Front / ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼ਿਵਰਾਜ ਚੌਹਾਨ ਮੰਤਰੀ ਮੰਡਲ ’ਚ ਤਿੰਨ ਨਵੇਂ ਮੰਤਰੀ ਹੋਏ ਸ਼ਾਮਲ

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼ਿਵਰਾਜ ਚੌਹਾਨ ਮੰਤਰੀ ਮੰਡਲ ’ਚ ਤਿੰਨ ਨਵੇਂ ਮੰਤਰੀ ਹੋਏ ਸ਼ਾਮਲ

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼ਿਵਰਾਜ ਚੌਹਾਨ ਮੰਤਰੀ ਮੰਡਲ ’ਚ ਤਿੰਨ ਨਵੇਂ ਮੰਤਰੀ ਹੋਏ ਸ਼ਾਮਲ

ਗੌਰੀਸ਼ੰਕਰ, ਰਾਜਿੰਦਰ ਸ਼ੁਕਲਾ ਅਤੇ ਰਾਹੁਲ ਲੋਧੀ ਨੇ ਚੁੱਕੀ ਸਹੁੰ

ਭੋਪਾਲ/ਬਿਊਰੋ ਨਿਊਜ਼ : ਵਿਧਾਨ ਸਭਾ ਚੋਣਾਂ ਤੋਂ ਲਗਭਗ ਦੋ ਮਹੀਨੇ ਪਹਿਲਾਂ ਸ਼ਿਵਰਾਜ ਚੌਹਾਨ ਮੰਤਰੀ ਮੰਡਲ ’ਚ ਅੱਜ 3 ਨਵੇਂ ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਤਿੰਨੋਂ ਮੰਤਰੀਆਂ ਨੂੰ ਰਾਜਪਾਲ ਮੰਗੂ ਭਾਈ ਪਟੇਲ ਨੇ ਰਾਜ ਭਵਨ ’ਚ ਅਹੁਦੇ ਦੀ ਸਹੁੰ ਚੁਕਾਈ। ਨਵੇਂ ਮੰਤਰੀਆਂ ’ਚ ਸਭ ਤੋਂ ਪਹਿਲਾਂ ਵਿਧਾਨ ਸਭਾ ਹਲਕਾ ਮਹਾਕੌਸ਼ਲ ਤੋਂ ਗੌਰੀਸ਼ੰਕਰ ਬਿਸੇਨ, ਵਿੰਧ ਤੋਂ ਰਾਜੇਂਦਰ ਸ਼ੁਕਲਾ ਅਤੇ ਬੁੰਦੇਲਖੰਡ ਤੋਂ ਸਾਬਕਾ ਮੁੱਖ ਮੰਤਰੀ ਉਮਾ ਭਾਰਤੀ ਦੇ ਭਤੀਜੇ ਰਾਹੁਲ ਲੋਧੀ ਨੇ ਅਹੁਦੇ ਦੀ ਸਹੁੰ ਚੁੱਕੀ। ਇਨ੍ਹਾਂ ਤਿੰਨ ਨਵੇਂ ਮੰਤਰੀਆਂ ਵੱਲੋਂ ਸਹੁੰ ਚੁੱਕੇ ਜਾਣ ਮਗਰੋਂ ਹੁਣ ਸ਼ਿਵਰਾਜ ਕੈਬਨਿਟ ’ਚ ਮੰਤਰੀਆਂ ਦੀ ਗਿਣਤੀ 33 ਹੋ ਗਈ ਹੈ ਅਤੇ ਫਿਲਹਾਲ ਇਕ ਅਹੁਦਾ ਖਾਲੀ ਹੈ। ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਕੈਬਨਿਟ ’ਚ 23 ਕੈਬਨਿਟ ਮੰਤਰੀ ਅਤੇ 7 ਰਾਜ ਮੰਤਰੀ ਸਨ। ਜੋਤਿਰਦਿੱਤਿਆ ਸਿੰਧੀਆ ਦੇ ਭਾਜਪਾ ’ਚ ਆਉਣ ਤੋਂ ਬਾਅਦ ਮੰਤਰੀ ਮੰਡਲ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਉਮਾ ਭਾਰਤੀ ਕਈ ਵਾਰ ਕਹਿ ਚੁੱਕੇ ਸਨ ਕਿ ਮੰਤਰੀ ਮੰਡਲ ’ਚ ਜਾਤੀ ਸੰਤੁਲਨ ਨਹੀਂ। ਉਮਾ ਭਾਰਤੀ ਦੇ ਇਸ ਬਿਆਨ ਦੇ ਪਿੱਛੇ ਵਜ੍ਹਾ ਇਹ ਸੀ ਕਿ ਮੰਤਰੀ ਮੰਡਲ ’ਚ ਲੋਧੀ ਸਮਾਜ ਦਾ ਇਕ ਵੀ ਮੰਤਰੀ ਨਹੀਂ ਸੀ ਪ੍ਰੰਤੂ ਹੁਣ ਉਮਾ ਭਾਰਤੀ ਦੇ ਭਤੀਜੇ ਰਾਹੁਲ ਲੋਧੀ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਗਿਆ ਹੈ। ਵਿੰਧ ਵਿਧਾਨ ਸਭਾ ਹਲਕੇ ਤੋਂ 2018 ’ਚ ਜਿੱਤ ਹਾਸਲ ਕਰਨ ਤੋਂ ਬਾਅਦ ਰਾਜੇਂਦਰ ਸ਼ੁਕਲਾ ਨੂੰ ਕੈਬਨਿਟ ’ਚ ਸ਼ਾਮਲ ਨਹੀਂ ਸੀ ਕੀਤਾ ਗਿਆ ਜਿਸ ਦੇ ਚਲਦਿਆਂ ਉਨ੍ਹਾਂ ਦੇ ਸਮਰਥਕਾਂ ’ਚ ਨਾਰਾਜ਼ਗੀ ਪਾਈ ਜਾ ਰਹੀ ਸੀ। ਜਦਕਿ ਗੌਰੀਸ਼ੰਕਰ ਬਿਸੇਨ ਨੂੰ ਮਹਾਕੌਸ਼ਲ ’ਚ ਓਬੀਸੀ ਦਾ ਵੱਡਾ ਚਿਹਰਾ ਅਤੇ ਪਾਰਟੀ ਦਾ ਸੀਨੀਅਰ ਲੀਡਰ ਮੰਨਿਆ ਜਾਂਦਾ ਹੈ।

Check Also

ਐਡਵੋਕੇਟ ਧਾਮੀ ਨੇ ਵਕਫ ਸੋਧ ਬਿਲ ’ਤੇ ਦਿੱਤਾ ਵੱਡਾ ਬਿਆਨ

ਕਿਹਾ : ਕੇਂਦਰ ਸਰਕਾਰ ਘੱਟ ਗਿਣਤੀਆਂ ਦੇ ਮਾਮਲਿਆਂ ’ਚ ਕਰ ਰਹੀ ਹੈ ਦਖਲਅੰਦਾਜ਼ੀ ਅੰਮਿ੍ਰਤਸਰ/ਬਿਊਰੋ ਨਿਊਜ਼ …