5.6 C
Toronto
Wednesday, October 29, 2025
spot_img
Homeਭਾਰਤਪੰਜਾਬ 'ਚ ਲੋਕ ਸਭਾ ਚੋਣਾਂ ਤੋਂ ਪਹਿਲਾਂ 84 ਦਾ ਮਾਮਲਾ ਫਿਰ ਉਠਿਆ

ਪੰਜਾਬ ‘ਚ ਲੋਕ ਸਭਾ ਚੋਣਾਂ ਤੋਂ ਪਹਿਲਾਂ 84 ਦਾ ਮਾਮਲਾ ਫਿਰ ਉਠਿਆ

ਸੈਮ ਪਿਤਰੋਦਾ ਨੇ ਕਿਹਾ – 84 ਕਤਲੇਆਮ ਦੇ ਦਰਦ ਦਾ ਅਹਿਸਾਸ ਹੈ
ਪਰ ਭਾਜਪਾ ਨੇ ਮੇਰੇ ਸ਼ਬਦਾਂ ਨੂੰ ਗਲਤ ਪੇਸ਼ ਕੀਤਾ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਸਲਾਹਕਾਰ ਸੈਮ ਪਿਤਰੋਦਾ ਨੇ 1984 ਸਿੱਖ ਕਤਲੇਆਮ ਬਾਰੇ ਦਿੱਤੇ ਗਏ ਬਿਆਨ ‘ਤੇ ਅੱਜ ਸਫਾਈ ਦਿੱਤੀ। ਪਿਤਰੋਦਾ ਨੇ ਟਵੀਟ ਕੀਤਾ ਕਿ ਉਸ ਸਮੇਂ ਸਿੱਖ ਭਾਈਚਾਰੇ ਨੂੰ ਹੋਏ ਦਰਦ ਨੂੰ ਮਹਿਸੂਸ ਕਰਦਾ ਹਾਂ। ਪਰ ਭਾਜਪਾ ਨੇ ਮੇਰੀ ਇੰਟਰਵਿਊ ਦੇ ਸ਼ਬਦਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ। ਪਿਤਰੋਦਾ ਨੇ ਇਹ ਵੀ ਕਿਹਾ ਕਿ ਰਾਜੀਵ ਗਾਂਧੀ ਅਤੇ ਰਾਹੁਲ ਕਦੀ ਵੀ ਕਿਸੇ ਭਾਈਚਾਰੇ ਨੂੰ ਨਿਸ਼ਾਨਾ ਨਹੀਂ ਬਣਾ ਸਕਦੇ। ਭਾਜਪਾ ਝੂਠ ਦਾ ਸਹਾਰਾ ਲੈ ਕੇ ਕਾਂਗਰਸੀ ਆਗੂਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਪੰਜਾਬ ਵਿਚ ਆਉਂਦੀ 19 ਮਈ ਲੋਕ ਸਭਾ ਚੋਣਾਂ ਹੋਣੀਆਂ ਹਨ ਅਤੇ ਕਾਂਗਰਸੀ ਆਗੂ ਪਿਤਰੋਦਾ ਵਲੋਂ 84 ਕਤਲੇਆਮ ਸਬੰਧੀ ਬਿਆਨ ਦੇਣਾ, ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਸਬੰਧੀ ਭਾਜਪਾ ਵਰਕਰਾਂ ਵਲੋਂ ਅੱਜ ਦਿੱਲੀ ਵਿਖੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ ਗਿਆ।
ਧਿਆਨ ਰਹੇ ਕਿ ਪਿਤਰੋਦਾ ਨੇ ਲੰਘੇ ਕੱਲ੍ਹ ਕਿਹਾ ਸੀ ਕਿ ਹੁਣ 84 ਦਾ ਕੀ ਹੈ। ਨਰਿਦਰ ਮੋਦੀ ਨੇ ਪੰਜ ਸਾਲ ਵਿਚ ਕੀ ਕੀਤਾ, ਉਸ ਦੀ ਗੱਲ ਕਰੋ। ’84 ਵਿਚ ਜੋ ਹੋਇਆ, ਸੋ ਹੋਇਆ। ਇਸਦੇ ਚੱਲਦਿਆਂ ਭਾਜਪਾ ਨੇ ਪਿਤਰੋਦਾ ਦੇ ਬਿਆਨ ‘ਤੇ ਨਰਾਜ਼ਗੀ ਜ਼ਾਹਰ ਕਰਦਿਆਂ ਉਸ ਕੋਲੋਂ ਮੁਆਫੀ ਦੀ ਮੰਗ ਕੀਤੀ ਸੀ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਪਿਤਰੋਦਾ ਕਹਿ ਰਹੇ ਹਨ ਕਿ 84 ਕਤਲੇਆਮ ਹੋਇਆ ਤਾਂ ਕੀ ਹੋ ਗਿਆ?

RELATED ARTICLES
POPULAR POSTS