Breaking News
Home / ਭਾਰਤ / ਦਿੱਲੀ ‘ਚ ਸੀਲਿੰਗ ਦੇ ਮੁੱਦੇ ‘ਤੇ ਵਧਦਾ ਜਾ ਰਿਹਾ ਹੈ ਤਕਰਾਰ

ਦਿੱਲੀ ‘ਚ ਸੀਲਿੰਗ ਦੇ ਮੁੱਦੇ ‘ਤੇ ਵਧਦਾ ਜਾ ਰਿਹਾ ਹੈ ਤਕਰਾਰ

ਵਪਾਰਕ ਜਥੇਬੰਦੀਆਂ ਨੇ 72 ਘੰਟਿਆਂ ਲਈ ਵਪਾਰ ਬੰਦ ਰੱਖਣ ਦਾ ਕੀਤਾ ਐਲਾਨ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਵਿਚ ਸੀਲਿੰਗ ਦੇ ਮੁੱਦੇ ‘ਤੇ ਹੰਗਾਮਾ ਖਤਮ ਨਹੀਂ ਹੋ ਰਿਹਾ। ਦਿੱਲੀ ਵਿਚ ਚੱਲ ਰਹੀ ਸੀਲਿੰਗ ਨੂੰ ਲੈ ਕੇ ਵਪਾਰੀਆਂ ਤੇ ਮਾਰਕੀਟ ਐਸੋਸੀਏਸ਼ਨ ਵਿਚਾਲੇ ਤਕਰਾਰ ਵਧਦਾ ਹੀ ਜਾ ਰਿਹਾ ਹੈ। ਵਪਾਰੀਆਂ ਦੀ ਜਥੇਬੰਦੀ ਚੈਂਬਰ ਆਫ ਟਰੇਡ ਐਂਡ ਇੰਡਸਟਰੀ ਨੇ ਸੀਲਿੰਗ ਖਿਲਾਫ 72 ਘੰਟੇ ਦਿੱਲੀ ਬੰਦ ਰੱਖਣ ਦਾ ਐਲਾਨ ਕੀਤਾ ਹੈ। ਇਸ ਤਰ੍ਹਾਂ ਦੋ, ਤਿੰਨ ਤੇ ਚਾਰ ਫਰਵਰੀ ਨੂੰ ਦਿੱਲੀ ਦਾ ਵਪਾਰ ਪੂਰੀ ਤਰ੍ਹਾਂ ਬੰਦ ਰੱਖਣ ਦਾ ਐਲਾਨ ਕੀਤਾ ਹੈ।
ਸੀਟੀਆਈ ਦੇ ਕਨਵੀਨਰ ਬ੍ਰਿਜੇਸ਼ ਗੋਇਲ ਤੇ ਹੇਮੰਤ ਗੁਪਤਾ ਨੇ ਦੱਸਿਆ ਕਿ ਸੀਲਿੰਗ ਨੂੰ ਲੈ ਕੇ ਲੋਕਾਂ ਵਿਚ ਜ਼ਬਰਦਸਤ ਗੁੱਸਾ ਸੀ। ਉਨ੍ਹਾਂ ਕਿਹਾ ਕਿ ਵਪਾਰੀਆਂ ਦੀ ਮੰਗ ਹੈ ਕਿ ਜੇਕਰ ਇੱਕ-ਦੋ ਦਿਨ ਵਿਚ ਸਭ ਠੀਕ ਨਹੀਂ ਹੁੰਦਾ ਤਾਂ ਅਸੀਂ ਤਿੰਨ ਦਿਨ ਕੰਮ ਬੰਦ ਰੱਖ ਕੇ ਰੋਸ ਪ੍ਰਗਟ ਕਰਾਂਗੇ। ਇਸ ਦਾ 750 ਜਥੇਬੰਦੀਆਂ ਨੇ ਸਮਰਥਨ ਕੀਤਾ ਹੈ।
ਦੂਜੇ ਪਾਸੇ ਸੀਲਿੰਗ ਦੇ ਮਾਮਲੇ ਵਿਚ ਉਪ ਰਾਜਪਾਲ ਦੇ ਨਿਵਾਸ ‘ਤੇ ਮੀਟਿੰਗ ਹੋਈ ਹੈ। ਇਸ ਮੀਟਿੰਗ ਵਿਚ ਸੀਲਿੰਗ ਸਬੰਧੀ ਕਈ ਫੈਸਲੇ ਲਏ ਗਏ ਹਨ। ਇਸ ਨਾਲ ਸੀਲਿੰਗ ਤੋਂ ਪ੍ਰੇਸ਼ਾਨ ਲੋਕਾਂ ਨੂੰ ਰਾਹਤ ਮਿਲੇਗੀ।

Check Also

ਉਤਰ ਪ੍ਰਦੇਸ਼ ‘ਚ ਲੜਕੀ ਨੂੰ ਕਰੋਨਾ ਪੀੜਤ ਸਮਝ ਕੇ ਕੰਡਕਟਰ ਨੇ ਚੱਲਦੀ ਬੱਸ ‘ਚੋਂ ਸੁੱਟਿਆ

ਲੜਕੀ ਦੀ ਹੋਈ ਮੌਤ – ਮਹਿਲਾ ਕਮਿਸ਼ਨ ਵਲੋਂ ਨੋਟਿਸ ਨਵੀਂ ਦਿੱਲੀ/ਬਿਊਰੋ ਨਿਊਜ਼ ਉੱਤਰ ਪ੍ਰਦੇਸ਼ ਦੇ …