
ਕਿਹਾ – ਮੁੰਬਈ ਦੀ ਤੁਲਨਾ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨਾਲ ਕਰਨਾ, ਬਿਲਕੁਲ ਸਹੀ ਸੀ
ਮੁੰਬਈ/ਬਿਊਰੋ ਨਿਊਜ਼
ਫਿਲਮ ਅਦਾਕਾਰਾ ਕੰਗਨਾ ਰਣੌਤ ਨੇ ਅੱਜ ਕਿਹਾ ਕਿ ਉਹ ਭਰੇ ਮਨ ਨਾਲ ਮੁੰਬਈ ਛੱਡ ਰਹੀ ਹੈ ਪਰ ਜਿਸ ਤਰ੍ਹਾਂ ਉਸ ਨੂੰ ਡਰਾਇਆ ਗਿਆ, ਅਪਸ਼ਬਦ ਕਹੇ ਗਏ ਅਤੇ ਉਸ ਦਾ ਘਰ ਤੋੜਨ ਦੀਆਂ ਕੋਸ਼ਿਸ਼ਾਂ ਹੋਈਆਂ, ਉਸ ਨੂੰ ਦੇਖਦਿਆਂ ਮੁੰਬਈ ਦੀ ਤੁਲਨਾ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨਾਲ ਕਰਨੀ ਬਿਲਕੁਲ ਸਹੀ ਸੀ। ਬੀਐੱਮਸੀ ਵੱਲੋਂ ਮੁੰਬਈ ਸਥਿਤ ਦਫ਼ਤਰ ਤੋੜੇ ਜਾਣ ਮਗਰੋਂ ਕੰਗਨਾ ਆਪਣੇ ਹਿਮਾਚਲ ਪ੍ਰਦੇਸ਼ ਦੇ ਮਨਾਲੀ ਸਥਿਤ ਘਰ ਪਰਤ ਗਈ ਹੈ। ਧਿਆਨ ਰਹੇ ਕਿ ਸੁਸ਼ਾਂਤ ਰਾਜਪੂਤ ਦੀ ਖੁਦਕੁਸ਼ੀ ਦੇ ਮਾਮਲੇ ਸਬੰਧੀ ਰਣੌਤ ਨੇ ਮੁੰਬਈ ਦੀ ਤੁਲਨਾ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨਾਲ ਕੀਤੀ ਸੀ। ਇਸ ਤੋਂ ਬਾਅਦ ਉਸ ਦਾ ਮਹਾਰਾਸ਼ਟਰ ਸਰਕਾਰ ਨਾਲ ਵਿਵਾਦ ਹੋ ਗਿਆ ਸੀ। ਕੰਗਨਾ ਨੇ ਟਵੀਟ ਕੀਤਾ ਕਿ ਉਹ ਇਹ ਗਲਤ ਸਮਝ ਰਹੇ ਹਨ ਕਿ ਮੈਂ ਕਮਜ਼ੋਰ ਹਾਂ। ਇੱਕ ਔਰਤ ਨੂੰ ਡਰਾ-ਧਮਕਾ ਕੇ ਉਹ ਆਪਣਾ ਖੁਦ ਦਾ ਅਕਸ ਖਰਾਬ ਕਰ ਰਹੇ ਹਨ।