Home / ਭਾਰਤ / ਕੈਪਟਨ ਅਮਰਿੰਦਰ ਤੋਂ ਬਾਅਦ ਹੁਣ ਏ.ਕੇ. ਐਂਟਨੀ ਨੇ ਵੀ ਮੋਦੀ ਸਰਕਾਰ ਨੂੰ ਲਤਾੜਦਿਆਂ ਕਿਹਾ ਕਿ ਫੌਜ ਨੂੰ ਕਾਰਵਾਈ ਲਈ ਦਿਓ ਖੁੱਲ੍ਹੀ ਛੋਟ

ਕੈਪਟਨ ਅਮਰਿੰਦਰ ਤੋਂ ਬਾਅਦ ਹੁਣ ਏ.ਕੇ. ਐਂਟਨੀ ਨੇ ਵੀ ਮੋਦੀ ਸਰਕਾਰ ਨੂੰ ਲਤਾੜਦਿਆਂ ਕਿਹਾ ਕਿ ਫੌਜ ਨੂੰ ਕਾਰਵਾਈ ਲਈ ਦਿਓ ਖੁੱਲ੍ਹੀ ਛੋਟ

ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ ਸਾਬਕਾ ਰੱਖਿਆ ਮੰਤਰੀ ਏ.ਕੇ. ਐਂਟਨੀ ਨੇ ਭਾਰਤੀ ਸ਼ਹੀਦ ਜਵਾਨਾਂ ਨਾਲ ਪਾਕਿ ਫੌਜ ਵਲੋਂ ਕੀਤੀਆਂ ਜਾ ਰਹੀਆਂ ਘਿਨੌਣੀਆਂ ਹਰਕਤਾਂ ਤੋਂ ਬਾਅਦ ਕੇਂਦਰ ਸਰਕਾਰ ਨੂੰ ਝਾੜ ਪਾਉਂਦਿਆਂ ਕਿਹਾ ਕਿ ਭਾਰਤੀ ਫੌਜ ਨੂੰ ਕਾਰਵਾਈ ਕਰਨ ਲਈ ਖੁੱਲ੍ਹੀ ਛੋਟ ਦੇ ਦਿੱਤੀ ਜਾਵੇ। ਏ.ਕੇ. ਐਂਟਨੀ ਨੇ ਕਿਹਾ ਕਿ ਮੇਰੇ ਕਾਰਜਕਾਲ ਦੌਰਾਨ ਕੇਵਲ ਇਕ ਵਾਰ ਅਜਿਹੀ ਘਟੀਆ ਹਰਕਤ ਹੋਈ ਸੀ, ਪਰ ਮੋਦੀ ਸਰਕਾਰ ਦੇ ਰਾਜ ਵਿਚ ਤਿੰਨ ਸਾਲਾਂ ਵਿਚ ਤਿੰਨ ਵਾਰ ਅਜਿਹੀ ਕਰਤੂਤ ਹੋ ਚੁੱਕੀ ਹੈ, ਪਰ ਫਿਰ ਵੀ ਭਾਜਪਾ ਸਰਕਾਰ ਨੇ ਫੌਜ ਦੇ ਹੱਥ ਬੰਨ੍ਹ ਕੇ ਰੱਖੇ ਹੋਏ ਹਨ। ਜ਼ਿਕਰਯੋਗ ਹੈ ਕਿ ਲੰਘੇ ਦਿਨੀਂ ਘਾਤ ਲਾ ਕੇ ਭਾਰਤੀ ਜਵਾਨਾਂ ‘ਤੇ ਹਮਲਾ ਕਰਨ ਤੋਂ ਬਾਅਦ ਪਾਕਿਸਤਾਨੀ ਫੌਜ ਨੇ ਭਾਰਤੀ ਜਵਾਨਾਂ ਦੇ ਮ੍ਰਿਤਕ ਸਰੀਰਾਂ ਦੇ ਅੰਗ ਵੱਢ ਦਿੱਤੇ ਸਨ। ਇਨ੍ਹਾਂ ਸ਼ਹੀਦ ਹੋਣ ਵਾਲੇ ਜਵਾਨਾਂ ਵਿਚ ਪਰਮਜੀਤ ਸਿੰਘ ਪੰਜਾਬ ਦੇ ਤਰਨਤਾਰਨ ਤੋਂ ਸੀ। ਇਸ ਹਰਕਤ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੇਂਦਰ ਤੋਂ ਮੰਗ ਕੀਤੀ ਸੀ ਕਿ ਭਾਰਤੀ ਫੌਜ ਨੂੰ ਜਵਾਬੀ ਕਾਰਵਾਈ ਲਈ ਖੁੱਲ੍ਹੀ ਛੋਟ ਦਿੱਤੀ ਜਾਣੀ ਚਾਹੀਦੀ ਹੈ ਤੇ ਹੁਣ ਇਸੇ ਮੰਗ ਨੂੰ ਭਾਰਤ ਦੇ ਸਾਬਕਾ ਰੱਖਿਆ ਮੰਤਰੀ ਏ.ਕੇ. ਐਂਟਨੀ ਨੇ ਵੀ ਦੁਹਰਾਇਆ ਹੈ।

Check Also

ਦਸੰਬਰ ਦੇ ਪਹਿਲੇ ਦਿਨ ਹੀ ਮਹਿੰਗਾਈ ਦਾ ਝਟਕਾ

ਭਾਰਤ ’ਚ 100 ਰੁਪਏ ਮਹਿੰਗਾ ਹੋਇਆ ਕਮਰਸ਼ੀਅਲ ਗੈਸ ਸਿਲੰਡਰ ਨਵੀਂ ਦਿੱਲੀ/ਬਿਊਰੋ ਨਿਊਜ਼ ਦਸੰਬਰ ਦੇ ਪਹਿਲੇ …