22.5 C
Toronto
Monday, August 17, 2026
spot_img
Homeਭਾਰਤਪਾਕਿ ਨੇ ਅੱਜ ਫਿਰ ਕੀਤੀ ਗੋਲੀਬੰਦੀ ਦੀ ਉਲੰਘਣਾ

ਪਾਕਿ ਨੇ ਅੱਜ ਫਿਰ ਕੀਤੀ ਗੋਲੀਬੰਦੀ ਦੀ ਉਲੰਘਣਾ

ਪਾਕਿ ਨੇ ਅੱਜ ਫਿਰ ਕੀਤੀ ਗੋਲੀਬੰਦੀ ਦੀ ਉਲੰਘਣਾਦੋ ਭਾਰਤੀ ਜਵਾਨ ਸ਼ਹੀਦ, ਇਕ ਜ਼ਖ਼ਮੀ
ਸ਼ਹੀਦਾਂ ਦੀ ਮ੍ਰਿਤਕ ਦੇਹਾਂ ਨਾਲ ਕੀਤਾ ਮਾੜਾ ਵਰਤਾਓ
ਸ੍ਰੀਨਗਰ/ਬਿਊਰੋ ਨਿਊਜ਼
ਜੰਮੂ ਕਸ਼ਮੀਰ ਦੇ ਪੁੰਛ ਵਿਚ ਕ੍ਰਿਸ਼ਨਾ ਘਾਟੀ ਸੈਕਟਰ ਵਿਚ ਅੱਜ ਪਾਕਿਸਤਾਨ ਨੇ ਗੋਲੀਬੰਦੀ ਦੀ ਉਲੰਘਣਾ ਕੀਤੀ। ਇਸ ਗੋਲੀਬਾਰੀ ਵਿਚ ਦੋ ਭਾਰਤੀ ਜਵਾਨ ਸ਼ਹੀਦ ਹੋ ਗਏ ਹਨ ਅਤੇ ਇਕ ਜਵਾਨ ਜ਼ਖ਼ਮੀ ਹੋ ਗਿਆ ਹੈ। ਪਾਕਿਸਤਾਨ ਦੀ ਬਾਰਡਰ ਐਕਸ਼ਨ ਟੀਮ ਨੇ ਸ਼ਹੀਦ ਜਵਾਨਾਂ ਦੇ ਸਰੀਰ ਨਾਲ ਘਿਨੌਣੀ ਹਰਕਤ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਹੀਦ ਜਵਾਨਾਂ ਦੇ ਮ੍ਰਿਤਕ ਸਰੀਰਾਂ ਦੇ ਟੁਕੜੇ ਕਰ ਦਿੱਤੇ ਗਏ। ਸ਼ਹੀਦ ਹੋਣ ਵਾਲਾ ਇਕ ਜਵਾਨ ਬੀਐਸਐਫ ਦਾ ਪ੍ਰੇਮ ਸਾਗਰ ਹੈ ਅਤੇ ਦੂਜਾ ਜਵਾਨ ਨੈਬ ਸੂਬੇਦਾਰ ਪਰਮਜੀਤ ਸਿੰਘ ਭਾਰਤੀ ਫੌਜ ਦਾ ਹੈ। ਭਾਰਤੀ ਫੌਜ ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਇਸ ਘਟਨਾ ਦਾ ਪਾਕਿ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ।

RELATED ARTICLES
POPULAR POSTS