Breaking News
Home / ਕੈਨੇਡਾ / Front / ਸੁਖਬੀਰ ਸਿੰਘ ਬਾਦਲ ਦੀ PM ਮੋਦੀ ਨੂੰ ਅਪੀਲ , ਨਰਮੇ ਦੀ ਖਰੀਦ ਚ ਕੇਂਦਰ ਸਰਕਾਰ ਦੇਵੇ ਦਾਖ਼ਲ

ਸੁਖਬੀਰ ਸਿੰਘ ਬਾਦਲ ਦੀ PM ਮੋਦੀ ਨੂੰ ਅਪੀਲ , ਨਰਮੇ ਦੀ ਖਰੀਦ ਚ ਕੇਂਦਰ ਸਰਕਾਰ ਦੇਵੇ ਦਾਖ਼ਲ

ਸੁਖਬੀਰ ਸਿੰਘ ਬਾਦਲ ਦੀ PM ਮੋਦੀ ਨੂੰ ਅਪੀਲ , ਨਰਮੇ ਦੀ ਖਰੀਦ ਚ ਕੇਂਦਰ ਸਰਕਾਰ ਦੇਵੇ ਦਾਖ਼ਲ

ਕਿਹਾ : ਨਰਮੇ ਦੀ ਖਰੀਦ ਵਿਚ ਕੇਂਦਰ ਸਰਕਾਰ ਦੇਵੇ ਦਖਲ

ਚੰਡੀਗੜ੍ਹ/ਬਿਊਰੋ ਨਿਊਜ਼

ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਵਿਚ ਐਮ.ਐਸ.ਪੀ. ’ਤੇ ਕਪਾਹ ਦੀ ਖਰੀਦ ਨਿਰਧਾਰਤ ਕਰਨ ਲਈ ਦਖਲਅੰਦਾਜ਼ੀ ਕਰਨ ਦੀ ਅਪੀਲ ਕੀਤੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਭਾਰਤੀ ਕਪਾਹ ਨਿਗਮ ਨੇ ਪੰਜਾਬ ਵਿਚ ਨਰਮੇ ’ਤੇ ਐਮ.ਐਸ.ਪੀ. ਘੱਟ ਕਰ ਦਿੱਤੀ ਹੈ। ਜਿਸ ਕਾਰਨ ਕਿਸਾਨਾਂ ਨੂੰ ਨੁਕਸਾਨ ਹੋ ਰਿਹਾ ਹੈ। ਸੁਖਬੀਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਨਰਮੇ ਦੀ ਸੁਚਾਰੂ ਅਤੇ ਅਸਾਨ ਖਰੀਦ ਨਿਰਧਾਰਿਤ ਕਰਨ ਦੇ ਲਈ ਨਿਰਦੇਸ਼ ਜਾਰੀ ਕੀਤੇ ਜਾਣ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ 6920 ਰੁਪਏ ਪ੍ਰਤੀ ਕੁਇੰਟਲ ਐਮ.ਐਸ.ਪੀ. ਦਿੱਤਾ ਜਾਣਾ ਚਾਹੀਦਾ ਹੈ, ਜਿਨ੍ਹਾਂ ਨੇ ਭਾਰਤੀ ਕਪਾਹ ਨਿਗਮ ਨੂੰ 6770 ਰੁਪਏ ਪ੍ਰਤੀ ਕੁਇੰਟਲ ਫਸਲ ਵੇਚੀ ਹੈ। ਸੁਖਬੀਰ ਬਾਦਲ ਨੇ ਸੂਬਾ ਸਰਕਾਰਾਂ ’ਤੇ ਕਿਸਾਨਾਂ ਦਾ ਵਿੱਤੀ ਨੁਕਸਾਨ ਕਰਨ ਦੇ ਆਰੋਪ ਵੀ ਲਗਾਏ ਹਨ।

Check Also

ਡੋਨਾਲਡ ਟਰੰਪ ਨੇ ਟੈਰਿਫ ਡੈਡਲਾਈਨ 1 ਅਗਸਤ ਤੱਕ ਵਧਾਈ

  ਕਿਹਾ : ਅਮਰੀਕਾ ਤੇ ਭਾਰਤ ਵਿਚਾਲੇ ਵਪਾਰ ਸਮਝੌਤਾ ਸਿਰੇ ਚੜ੍ਹਨ ਦੇ ਨੇੜੇ ਵਾਸ਼ਿੰਗਟਨ/ਬਿਊਰੋ ਨਿਊਜ਼ …